Connect with us

India

ਨਿਰਭਿਆ ਦੇ ਦੋਸ਼ੀਆਂ ਲਈ ਹੁਣ ਨਵਾਂ ਡੈੱਥ ਵਾਰੰਟ ਕੀਤਾ ਜਾਰੀ

Published

on

ਦਿੱਲੀ ‘ਚ ਦਰਿੰਦਗੀ ਦੀਆਂ ਹੱਦਾਂ ਪਾਰ ਕਰਨ ਵਾਲੇ ਦੋਸ਼ੀਆਂ ਨੂੰ 20 ਮਾਰਚ ਨੂੰ ਫਾਸੀ ਦੇ ਫੰਦੇ ‘ਤੇ ਲਟਕਾਇਆ ਜਾਵੇਗਾ। ਨਿਰਭਿਆ ਦੇ ਪਰਿਵਾਰ ਵਲੋਂ ਨਿਰਭਿਆ ਨੂੰ ਇਨਸਾਫ ਦਵਾਉਣ ਲਈ ਪੂਰੀ ਜੀ ਹਰ ਕੋਸ਼ਿਸ ਕੀਤੀ ਜਾ ਰਹੀ ਹੈ। ਪਰ ਹੁਣ ਤੱਕ ਨਿਰਭਿਆ ਦੇ ਦੋਸ਼ੀਆਂ ਨੂੰ ਫਾਂਸੀ ਨਹੀਂ ਮਿਲੀ ਸੀ। ਨਿਰਭਿਆ ਕੇਸ ਦੀ ਗੱਲ ਕਰੀਏ ਤਾਂ ਮਿਲੀ ਹੈ ਸਿਰਫ ਤਾਰੀਖ ਤੇ ਤਾਰੀਖ।

ਪਰ ਹੁਣ ਪਰਿਵਾਰ ਵਾਲਿਆਂ ਦੀ ਨੂੰ ਉਮੀਦਾਂ ਜਾਗੀਆਂ ਹਨ। ਦੱਸ ਦਈਏ ਕਿ ਦਿੱਲੀ ਸਰਕਾਰ ਦੀ ਅਰਜੀ ‘ਤੇ ਦਿੱਲ਼ੀ ਦੀ ਪਟਿਆਲਾ ਹਾਊਸ ਕੋਰਟ ਦੇ ਸੈਸ਼ਨ ਜੱਜ ਧਰਮੇਂਦਰ ਰਾਣਾ ਦੀ ਅਦਾਲਤ ਨੇ ਨਵਾਂ ਡੈੱਥ ਵਾਰੰਟ ਜਾਰੀ ਕੀਤਾ ਹੈ. ਨਿਰਭਿਆ ਦੇ ਚਾਰਾਂ ਦੋਸ਼ੀਆਂ ਨੂੰ ਹੁਣ 20 ਮਾਰਚ ਸਵੇਰ 5:50 ਵਜੇ ਦੀਤੀ ਜਾਏਗੀ ਫ਼ਾਂਸੀ। ਦੱਸ ਦੇਈਏ ਕਿ ਇਹ ਚੌਥੀ ਵਾਰ ਨਿਰਭਿਆ ਦੇ ਦੋਸ਼ੀਆਂ ਨੂੰ ਫਾਂਸੀ ਦੇਣ ਲਈ ਵਾਰੰਟ ਜਾਰੀ ਕੀਤਾ ਗਿਆ ਹੈ। ਤੇ ਨਾਲ ਹੀ ਕਿਹਾ ਹੈ ਕਿ ਇਸ ਵਾਰ ਨਿਰਭਿਆ ਦੇ ਦੋਸ਼ੀਆਂ ਕੋਲ ਬਚਣ ਦਾ ਕੋਈ ਵੀ ਉਪਾਅ ਨਹੀਂ ਹੈ।