Uncategorized
ਹਵੇਲੀ ਦੇ ਦਰਵਾਜ਼ੇ ਖੋਲ੍ਹ ਬੱਬੂ ਮਾਨ ਨੇ ਕਿਹਾ ਕੋਰੋਨਾ ਮਰੀਜ਼ਾ ਨੂੰ ਮਿਲੇਗੀ ਹਰ ਸਹੂਲਤ
ਦੇਸ਼ ‘ਚ ਕੋਰੋਨਾ ਮਹਾਂਮਾਰੀ ਕਰਕੇ ਇਸ ਦਾ ਕਹਿਰ ਹਾਲੇ ਤਕ ਬਣਿਆ ਹੋਇਆ ਹੈ। ਇਸ ਕਰਕੇ ਸਭ ਨੂੰ ਇਸ ਮਹਾਂਮਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦਾ ਸਾਹਮਣਾ ਅਮੀਰ ਤੋਂ ਅਮੀਰ ਤੇ ਗਰੀਬ ਲੋਕ ਸਭ ਕਰ ਰਹੇ ਹਨ। ਆਮ ਲੋਕਾਂ ਦੇ ਨਾਲ ਇਸ ਮਹਾਮਾਰੀ ਦਾ ਸਾਹਮਣਾ ਮਸ਼ਹੂਰ ਹਸਤੀਆਂ ਵੀ ਕਰ ਰਹੀਆਂ ਹਨ। ਇਸ ਤਰ੍ਹਾਂ ਦੇ ਤਨਾਅ ਭਰੇ ਮਾਹੌਲ ‘ਚ ਕਈ ਬਾਲੀਵੁੱਡ ਤੇ ਪੰਜਾਬੀ ਅਦਾਕਾਰ ਨੇ ਮਦਦ ਕੀਤੀ ਹੈ। ਇਸ ਦੌਰਾਮ ਪੰਜਾਬ ਦੇ ਮਸ਼ਹੂਰ ਗਾਇਕ ਬੱਬੂ ਮਾਨ ਨੇ ਕੋਰੋਨਾ ਪੀੜਤਾਂ ਦੀ ਮਦਦ ਕਰਨ ਲਈ ਹਵੇਲੀ ਦੇ ਦਰਵਾਜ਼ੇ ਖੋਲ੍ਹੇ ਦਿੱਤੇ ਹਨ। ਤਾ ਜੋ ਕੋਰੋਨਾ ਮਰੀਜ਼ਾ ਨੂੰ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪੈ ਸਕੇ। ਉਨ੍ਹਾਂ ਨੇ ਆਪਣੇ ਪਿੰਡ ਖੰਟ ਆਪਣੀ ਹਵੇਲੀ ਦੇ ਦਰਵਾਜ਼ੇ ਖੋਲ ਦਿੱਤੇ ਹਨ। ਇਸ ਦੌਰਾਨ ਉਨ੍ਹਾਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਦੀ ਵਰਤੋਂ ਹਸਪਤਾਲ ਵੱਜੋਂ ਕੀਤੀ ਜਾਵੇਗੀ। ਨਾਲ ਹੀ ਕਿਸੇ ਵੀ ਮਰੀਜ਼ ਨੂੰ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ ਇਸ ਕਰਕੇ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਜਾਵੇਗੀ। ਨਾਲ ਹੀ ਉਨ੍ਹਾਂ ਇਹ ਕਿਹਾ ਕਿ ਸਾਡਾ ਫਰਜ਼ ਇਹ ਵੀ ਬਣਦਾ ਹੈ ਕਿ ਸਾਨੂੰ ਆਪਣੀ ਸਮਰੱਥਾ ਅਨੁਸਾਰ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ।
ਬੱਬੂ ਮਾਨ ਨੇ ਨਾਲ ਹੀ ਕਿਸਾਨਾਂ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਕਿਸਾਨੀ ਕਿੱਤਾ ਸਾਡਾ ਪਿਤਾ- ਪੁਰਖੀ ਕਿੱਤਾ ਹੈ ਤੇ ਅਸੀਂ ਕਿਵੇਂ ਇਸ ਨੂੰ ਛੱਡ ਸਕਦੇ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਸਾਨੂੰ ਜ਼ਮੀਨਾਂ ਬਹੁਤ ਜਦੋਂ ਜਹਿਦ ਨਾਲ ਮਿਲੀਆਂ ਹਨ। ਪੰਜਾਬ ਦਾ ਬਹੁਤ ਮਜ਼ਦੂਰ ਵਰਗ ਆਪਣੀ ਰੋਜ਼ੀ ਰੋਟੀ ਲਈ ਕਿਸਾਨਾਂ ਨਾਲ ਜੁੜਿਆ ਹੋਇਆ ਹੈ। ਕਿਸਾਨਾਂ ਦੇ ਕੋਲ ਇਸ ਤੋਂ ਇਲਾਵਾ ਕਮਾਈ ਦਾ ਕੋਈ ਵੀ ਸਾਧਨ ਵੀਂ ਨਹੀਂ ਹੈ। ਦੱਸ ਦਈਏ ਕੀ ਬੱਬੂ ਮਾਨ ਹਮੇਸ਼ਾ ਹੀ ਆਪਣੇ ਗੀਤਾਂ ‘ਚ ਕਿਸਾਨਾਂ ਦੀ ਗੱਲ ਕਰਦੇ ਆਏ ਹਨ। ਕਿਸਾਨ ਅੰਦੋਲਨ ਨੂੰ ਬੀਤੇ ਕੁਝ ਦਿਨ ਯਾਨੀ ਕਿ 26 ਮਈ ਨੂੰ ਪੂਰੇ 6 ਮਹੀਨੇ ਪੂਰੇ ਹੋ ਚੁੱਕੇ ਹਨ ਤੇ ਜਿਸ ਕਰਕੇ ਕਿਸਾਨਾਂ ਨੇ ਉਸ ਦਿਨ ਕਾਲਾ ਦਿਵਸ ਮਨਾਇਆ। ਨਾਲ ਹੀ ਬੱਬੂ ਮਾਨ ਨੇ ਕਾਲੇ ਦਿਨ ਮੌਕੇ ਇਕ ਖਾਸ ਪੋਸਟ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸਾਂਝੀ ਕਰਦੇ ਹੋਏ ਕਿਹਾ ਕਿ ਕਿਰਤੀ ਤੇ ਕਾਮੇ ਹਾਂ ਖ਼ੂਨ ‘ਚ ਜੋਸ਼ ਹੈ। ਸਰਕਾਰ ਤੇ ਪੂੰਜੀਪਾਤੀਆਂ ਖ਼ਿਲਾਫ਼ ਸਾਡਾ ਰੋਸ ਹੈ।