ਆਸਟ੍ਰੇਲੀਆ ‘ਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ‘ਤੇ ਪਾਬੰਦੀ ਲਗਾਉਣ ਵਾਲਾ ਬਿੱਲ ਸੰਸਦ ਨੇ ਪਾਸ...
ਚੰਡੀਗੜ੍ਹ, 16 ਜੂਨ : ਕੋਵਿਡ ਨਾਲ ਨਜਿੱਠਣ ਲਈ ਪੰਜਾਬ ਵੱਲੋਂ ਅਪਣਾਈ ਸੂਖਮ ਪੱਧਰ ‘ਤੇ ਕੰਟਰੋਲ ਦੀ ਵਿਧੀ ਅਤੇ ਘਰ-ਘਰ ਸਰਵੇਖਣ ਦੀ ਨੀਤੀ ਦੀ ਸ਼ਲਾਘਾ ਕਰਦਿਆਂ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਸਾਰੇ ਸੂਬਿਆਂ ਨੂੰ ਪੰਜਾਬ ਦਾ ਮਾਡਲ ਅਪਣਾਉਣ ਲਈ ਕਿਹਾ ਜਿਸ ਸਦਕਾ ਪੰਜਾਬ ਨੂੰ ਇਸ ਮਹਾਂਮਾਰੀ ਨੂੰ ਰੋਕਣ ਵਿੱਚਵੱਡੀ ਸਫਲਤਾ ਹਾਸਲ ਹੋਈ ਹੈ। ਪ੍ਰਧਾਨ ਮੰਤਰੀ ਨੇ ਇਹ ਗੱਲ ਉਦੋਂ ਕਹੀ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਵਿਡ ਨਾਲ ਨਜਿੱਠਣ ਲਈ ਸੂਬੇ ਦਾ ਇਹ ਮਾਡਲ ਦੱਸਦੇ ਹੋਏ ਸਾਰੇ ਸੂਬਿਆਂਨੂੰ ਇਸ ਰਣਨੀਤੀ ਨੂੰ ਅਪਣਾਉਣ ਦਾ ਸੁਝਾਅ ਦੇ ਰਹੇ ਸਨ ਜਿਸ ਨਾਲ ਇਸ ਮਹਾਂਮਾਰੀ ਦਾ ਮੁਕਾਬਲਾ ਪ੍ਰਭਾਵਸ਼ਾਲੀ ਤਰੀਕੇ ਨਾਲ ਕੀਤਾ ਜਾ ਰਿਹਾ ਹੈ। ਸਾਰੇ ਸੂਬਿਆਂ ਵਿੱਚ ਕੋਵਿਡ ਦੀ ਸਥਿਤੀ ਅਤੇ ਇਸ ਨੂੰ ਰੋਕਣ ਲਈ ਅਪਣਾਈ ਜਾ ਰਹੀ ਨੀਤੀ ਦੀ ਸਮੀਖਿਆ ਕਰਨ ਲਈ ਪ੍ਰਧਾਨ ਮੰਤਰੀ ਵੱਲੋਂ ਸਾਰੇ ਸੂਬਿਆਂ ਦੇਮੁੱਖ ਮੰਤਰੀਆਂ ਨਾਲ ਰੱਖੀ ਦੋ ਰੋਜ਼ਾ ਵੀਡਿਓ ਕਾਨਫਰੰਸ ਮੀਟਿੰਗ ਦੇ ਪਹਿਲੇ ਦਿਨ ਅੱਜ ਪੰਜਾਬ ਸਮੇਤ ਹੋਰ ਕਈ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਪ੍ਰਧਾਨ ਮੰਤਰੀਮੀਟਿੰਗ ਕਰ ਰਹੇ ਸਨ। ਇਸੇ ਤਰਜ਼ ਉਤੇ ਪ੍ਰਧਾਨ ਮੰਤਰੀ ਭਲਕੇ ਵੀ ਬਾਕੀ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਕਰਨਗੇ। ਮੀਟਿੰਗ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਇਕ ਗਰੁੱਪ ਬਣਾਉਣ ਦਾ ਸੁਝਾਅ ਦਿੱਤਾ ਜਿਸ ਵਿੱਚ ਕੁੱਝ ਮੁੱਖ ਮੰਤਰੀ ਸ਼ਾਮਲ ਕੀਤੇ ਜਾਣ ਜੋ ਦੇਸ਼ਭਰ ਵਿੱਚ ਅਰਥ ਵਿਵਸਥਾ ਅਤੇ ਸਰਕਾਰਾਂ ਉਤੇ ਕੋਵਿਡ ਦੇ ਵਿਨਾਸ਼ਕਾਰੀ ਪ੍ਰਭਾਵਾਂ ਬਾਰੇ ਵਿਚਾਰ ਵਟਾਂਦਰਾ ਕਰਦਾ ਹੋਇਆ ਕੇਂਦਰ ਅਤੇ ਸੂਬਿਆਂ ਵਿਚਾਲੇ ਤਾਲਮੇਲਸਥਾਪਤ ਕਰੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੀਡਿਓ ਕਾਨਫਰੰਸ ਜਿਸ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਵਿੱਤ ਮੰਤਰੀ ਨਿਰਮਲਾਸੀਤਾਰਮਨ ਤੇ ਸਿਹਤ ਮੰਤਰੀ ਡਾ. ਹਰਸ਼ ਵਰਧਨ ਵੀ ਸ਼ਾਮਲ ਸਨ, ਦੌਰਾਨ ਪੰਜਾਬ ਦੇ ਮੁੱਖ ਮੰਤਰੀ ਨੇ ਅਪੀਲ ਕੀਤੀ ਕਿ ਕੋਰੋਨਾ ਮਹਾਂਮਾਰੀ ਅਤੇ ਇਸ ਤੋਂ ਬਾਅਦਲਗਾਏ ਲੌਕਡਾਊਨ ਕਰਕੇ ਹੋਈ ਪ੍ਰੇਸ਼ਾਨੀ ਨੂੰ ਦੂਰ ਕਰਨ ਲਈ ਕੇਂਦਰ ਨੂੰ ਸੂਬਿਆਂ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਜਿਹੇ ਸਮੇਂ, ਜਦੋਂ ਲੌਕਡਾਊਨ ਨੂੰ ਅਸੀਮ ਸਮੇਂ ਲਈ ਨਹੀਂ ਜਾਰੀ ਰੱਖਿਆ ਜਾ ਸਕਦਾ ਕਿਉਂਜੋ ਅਰਥ ਵਿਵਸਥਾ ਦੀ ਗਤੀਸ਼ੀਲਤਾ ਇਕਵਾਰ ਭੰਗ ਹੋਣ ਉਪਰੰਤ ਮੁੜ ਸ਼ੁਰੂ ਹੋਣ ਲਈ ਲੰਮਾਂ ਸਮਾਂ ਲੈਂਦੀ ਹੈ, ਕੋਵਿਡ ਨਾਲ ਜਿਉਣਾ ਜੀਵਨ ਦਾ ਨਵਾਂ ਨਿਯਮ ਹੈ। ਉਹਨਾਂ ਕਿਹਾ ਕਿ ਰੋਜ਼ੀ ਰੋਟੀ ਅਤੇਜ਼ਿੰਦਗੀਆਂ ਦੋਵਾਂ ਦਾ ਖਿਆਲ ਰੱਖਣਾ ਸਮੇਂ ਦੀ ਮੁੱਖ ਲੋੜ ਹੈ ਜਿਵੇਂ ਪ੍ਰਧਾਨ ਮੰਤਰੀ ਵੱਲੋਂ ਖੁਦ ਅਪਰੈਲ ਮਹੀਨੇ ਹੋਈ ਵੀਡੀਓ ਕਾਨਫਰੰਸ ਦੌਰਾਨ ਕਿਹਾ ਗਿਆ ਸੀ। ਕੈਪਟਨ ਅਮਰਿੰਦਰ ਸਿੰਘ ਨੇ ਯਾਦ ਕਰਵਾਇਆ ਕਿ ਜਦੋਂ ਅਪਰੈਲ ਮਹੀਨੇ ਦੇ ਸ਼ੁਰੂ ਵਿੱਚ ਉਨ÷ ੍ਹਾਂ ਖੁਦ ਕਿਹਾ ਸੀ ਕਿ ਕੋਵਿਡ ਸਤੰਬਰ ਮਹੀਨੇ ਤੱਕ ਚੱਲੇਗਾ ਤਾਂਕੁਝ ਲੋਕਾਂ ਨੇ ਇਸਨੂੰ ਡਰ ਫੈਲਾਉਣ ਦੀ ਵਜਾ ਦੱਸਿਆ ਸੀ। ਉਹਨਾਂ ਜ਼ੋਰ ਦਿੰਦਿਆਂ ਕਿਹਾ ਕਿ ਪਰ ਹੁਣ ਜਦੋਂ ਮਾਹਿਰ ਚਿਤਾਵਨੀ ਦੇ ਰਹੇ ਹਨ ਕਿ ਇਹਸਤੰਬਰ ਮਹੀਨੇ ਤੋਂ ਬਾਅਦ ਵੀ ਜਾਰੀ ਰਹਿ ਸਕਦਾ ਹੈ ਤਾਂ ਇਹ ਹੋਰ ਵੀ ਮਹੱਤਤਾ ਰੱਖਦਾ ਹੈ ਕਿ ਅਸੀਂ ਕੋਵਿਡ ਨਾਲ ਰਹਿਣਾ ਸਿੱਖੀਏ ਅਤੇ ਇਸ ਨਾਲ ਵਧੀਆ ਢੰਗਨਾਲ ਨਜਿੱਠੀਏ। ਉਹਨਾਂ ਇਸ ਖਾਤਰ ਕੇਂਦਰ ਅਤੇ ਰਾਜ ਸਰਕਾਰਾਂ ਦੇ ਆਪਸੀ ਸਹਿਯੋਗ ਨਾਲ ਕੰਮ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਪੰਜਾਬ ਦੇ ਵਿੱਤੀ ਸੰਕਟ ਨੂੰ ਘਟਾਉਣ ਲਈ ਜ਼ਰੂਰੀ ਕਦਮਾਂ ਲਈ ਸੱਦਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਇਕ ਵਿਸਥਾਰਤ ਮੰਗ ਪੱਤਰ ਪਹਿਲਾਂਹੀ ਭੇਜਿਆ ਜਾ ਚੁੱਕਿਆ ਹੈ ਜਿਸ ਵਿੱਚ ਕੋਵਿਡ ਦੇ ਅਸਰਾਂ ਦੀ ਸੂਚੀ ਅਤੇ ਵਿੱਤੀ ਅਤੇ ਗ਼ੈਰ-ਵਿੱਤੀ ਸਹਾਇਤਾ ਦੀ ਮੰਗ ਹੈ। ਜੂਨ ਮਹੀਨੇ ਦੇ ਸ਼ੂਰੂ ਵਿੱਚ ਜੀ.ਐਸ.ਟੀ ਦੀ2800 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਨ ਲਈ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਵੇਂ ਭਾਰਤਸਰਕਾਰ ਵੀ ਵਿੱਤੀ ਦਬਾਓ ਦਾ ਸਾਹਮਣਾ ਕਰ ਰਹੀ ਸੀ ਤਾਂ ਵੀ ਉਹਨਾਂ ਸੰਕਟ ਵਿਚੋਂ ਉਭਰਨ ਲਈ ਸੂਬੇ ਦੇ ਕਰਾਂ ਦੇ ਬਕਾਇਆ ਹਿੱਸੇ ਨੂੰ ਜਾਰੀ ਕਰਨਲਈ ਅਪੀਲ ਕਰਨੀ ਪਈ ਸੀ। ਉਨਹਾਂ ਕਿਹਾ ਕਿ ਵੱਖ-ਵੱਖ ਸਰੋਤਾਂ ਤੋਂ ਆਮਦਨ ਵਸੂਲੀਆਂ ਵਿੱਚ ਕਰੀਬ 25000 ਤੋਂ 30000 ਕਰੋੜ ਦਾ ਘਾਟਾ ਹੋਣ ਕਾਰਨਪੰਜਾਬ ਵਿੱਚ ਸੰਕਟ ਹੋਰ ਡੂੰਘਾ ਹੋਣ ਦੀ ਸੰਭਾਵਨਾ ਹੈ। ਮੁੱਖ ਮੰਤਰੀ ਨੇ ਸੂਬੇ ਅੰਦਰ ਕੋਵਿਡ ਦੀ ਸਥਿਤੀ ਦੇ ਵੇਰਵੇ ਦਿੰਦਿਆਂ ਕਿਹਾ ਕਿ ਭਾਵੇਂ ਮੌਜੂਦਾ ਸਮੇਂ ਮੁਲਕ ਵਿਚਲੇ ਕੁੱਲ ਕੇਸਾਂ ਵਿੱਚ ਪੰਜਾਬ ਦਾ ਹਿੱਸਾ 1 ਫੀਸਦ ਤੋਂਘੱਟ ਹੈ (3140 ਕੇਸ) ਅਤੇ ਮੌਤ ਦਰ 2.1 ਅਤੇ ਰਿਕਵਰੀ ਰੇਟ 75 ਫੀਸਦ ਹੈ, ਤਾਂ ਵੀ ਬੰਦਸ਼ਾਂ ਵਿੱਚ ਢਿੱਲ, ਲੋਕਾਂ ਦੇ ਮੇਲ-ਮਿਲਾਪ ਵਧਣ ਅਤੇ ਬਾਹਰੋਂ ਸੂਬੇ ਵਿੱਚਲੋਕਾਂ ਦੇ ਆਉਣ ਨਾਲ ਕੇਸ ਵਧ ਰਹੇ ਹਨ। ਭਾਰਤ ਅੰਦਰ ਪ੍ਰਤੀ ਮਿਲੀਅਨ ਲੋਕਾਂ ਪਿੱਛੇ ਔਸਤਨ 4088 ਟੈਸਟਾਂ ਦੀ ਦਰ ਨਾਲੋ ਵੱਧ ਪੰਜਾਬ ਅੰਦਰ ਪ੍ਰਤੀ ਮਿਲੀਅਨ5527 ਟੈਸਟਾਂ ਦੀ ਮੌਜੂਦਾ ਦਰ ਦੇ ਬਾਵਜੂਦ ਵਧੇਰੇ ਟੈਸਟ ਕੀਤੇ ਜਾਣ ‘ਤੇ ਜ਼ੋਰ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਪੰਜਾਬ ਅਤੇ ਚੰਡੀਗੜ÷ ੍ਹ ਅੰਦਰ ਕੇਂਦਰ ਸਰਕਾਰ ਦੇ ਸੰਸਥਾਨਾਂ ਨੂੰ ਟੈਸਟ ਸਮਰੱਥਾ ਵਧਾਉਣ ਸਬੰਧੀ ਨਿਰਦੇਸ਼ ਦੇਣ ਲਈ ਆਪਣੀ ਅਪੀਲ ਨੂੰ ਦੁਹਰਾਇਆ। ਮਹਾਂਮਾਰੀ ਨੂੰ ਹੋਰ ਵਧਣ ਤੋਂ ਰੋਕਣ ਲਈ ਸੂਬੇ ਦੀਆਂ ਤਿਆਰੀਆਂ ਬਾਰੇ ਮੁੱਖ ਮੰਤਰੀ ਨੇ ਜਾਣਕਾਰੀ ਦਿੱਤੀ ਕਿ ਦੂਜਾ ਅਤੇ ਤੀਜੇ ਦਰਜੇ ਦੇ ਸਰਕਾਰੀ ਕੇਂਦਰਾਂ ਵਿੱਚ5000 ਬੈਡ ਤਿਆਰ ਹਨ ਅਤੇ ਇਸ ਦੇ ਨਾਲ ਹੀ ਘੱਟ ਪ੍ਰਭਾਵਿਤ ਮਰੀਜ਼ਾਂ ਲਈ ਦਰਜਾ ਇਕ ਦੇ ਕੋਵਿਡ ਇਲਾਜ ਕੇਂਦਰਾਂ ਵਿੱਚ 10 ਤੋਂ 15 ਹਜ਼ਾਰ ਬੈਡ ਤਿਆਰਕੀਤੇ ਗਏ ਹਨ। ਉਹਨਾਂ ਕਿਹਾ ਕਿ ਜੇਕਰ ਜ਼ਰੂਰਤ ਪਵੇ ਤਾਂ ਦਰਜਾ ਇਕ ਵਾਲੇ ਬੈਡਾਂ ਦੀ ਸੰਖਿਆ 30 ਹਜ਼ਾਰ ਤੱਕ ਵਧਾਈ ਸਕਦੀ ਹੈ। ਉਨਹਾਂ ਅੱਗੋਂਕਿਹਾ ਕਿ ਸਥਾਨਕ ਪੱਧਰ ਦੇ ਇਲਾਜ ਲਈ ਪੰਜਾਬ ਸਰਕਾਰ ਵੱਲੋਂ ਨਿੱਜੀ ਹਸਪਤਾਲਾਂ ਦੀ ਸ਼ਮੂਲੀਅਤ ਕਰਵਾਈ ਜਾ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਮਹਾਂਮਾਰੀ ਨਾਲ ਲੜਨ ਲਈ ਬਹੁਪੱਖੀ ਰਣਨੀਤੀ ‘ਤੇ ਕੰਮ ਕਰ ਰਹੀ ਹੈ। ਹਫਤੇ ਦੇ ਅੰਤਲੇ ਦਿਨਾਂ ਅਤੇਛੁੱਟੀਆਂ ਵਾਲੇ ਦਿਨਾਂ ਦੌਰਾਨ ਕੁਝ ਪਾਬੰਦੀਆਂ ਲਗਾਈਆਂ ਗਈਆਂ ਹਨ ਅਤੇ ਜੁਰਮਾਨੇ ਰਾਹੀ ਸਾਰੇ ਪ੍ਰੋਟੋਕਾਲਾਂ ਨੂੰ ਸਖਤੀ ਨਾਲ ਲਾਗੂ ਕਰਨ ਨੂੰ ਯਕੀਨੀਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਵੱਡੇ ਖੇਤਰਾਂ ਨੂੰ ਬੰਦ ਕਰਨ ਦੀ ਬਜਾਏ ਛੋਟੇ ਮੁਹੱਲਿਆਂ ਜਾਂ ਪਿੰਡਾਂ ਦੇ ਵਾਰਡਾਂ ਨੂੰ ਅਲਹਿਦਾ ਕਰਨ ਦੀਮਾਈਕਰੋ ਕੰਟਰੋਲ ਰਣਨੀਤੀ ‘ਤੇ ਧਿਆਨ ਕੇਂਦਰਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵੱਧ ਜ਼ੋਖਮ ਵਾਲੇ ਮਰੀਜ਼ਾਂ ਦਾ ਜਲਦੀ ਪਤਾ ਲਗਾਉਣ ਲਈ ਕਿਸੇ ਵੀਸੰਭਾਵਿਤ ਕੇਸ ਅਤੇ ਸਹਿਰੋਗ ਵਾਲੇ ਵਿਅਕਤੀਆਂ ਦਾ ਪਤਾ ਲਗਾਉਣ ਲਈ ਘਰ-ਘਰ ਜਾ ਕੇ ਨਿਗਰਾਨੀ ਲਈ ਇਕ ਵਿਸ਼ੇਸ਼ ਐਪ ਵੀ ਲਾਂਚ ਕੀਤੀ ਗਈ ਹੈ।ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਸ਼ੁਰੂ ਕੀਤੇ ਗਏ ਮਿਸ਼ਨ ਫਤਿਹ ਬਾਰੇ ਚਰਚਾ ਕੀਤੀ ਜਿਸ ਤਹਿਤ ਪ੍ਰਸਿੱਧ ਹਸਤੀਆਂ ਦੀਆਂਵੀਡੀਓ ਬਣਾ ਕੇ ਜ਼ਮੀਨੀ ਗਤੀਵਿਧੀਆਂ ਅਤੇ ਜੁਰਮਾਨੇ ਰਾਹੀ ਵਤੀਰੇ ਵਿੱਚ ਤਬਦੀਲੀ ਲਿਆਉਣ ਲਈ ਧਿਆਨ ਕੇਂਦਰਿਤ ਕਰਨ ਬਾਰੇ ਵੀ ਦੱਸਿਆ ਜਾ ਰਿਹਾ ਹੈ। ਮੁੱਖ ਮੰਤਰੀ ਨੇ ਗਰੀਬਾਂ ਲਈ ਮੁਫਤ ਅਨਾਜ ਸਕੀਮ ਨੂੰ ਛੇ ਮਹੀਨਿਆਂ ਤੱਕ ਵਧਾਉਣ ਦੀ ਆਪਣੀ ਬੇਨਤੀ ਨੂੰ ਦੁਹਰਾਇਆ ਅਤੇ ਉਮੀਦ ਜ਼ਾਹਰ ਕੀਤੀ ਕਿ ਕੇਂਦਰਵੱਲੋਂ ਸੂਬਿਆਂ ਦੇ ਮਾਲੀਏ ਦੀ ਘਾਟ ਨੂੰ ਪੂਰਾ ਕਰਨ ਅਤੇ ਕੋਵਿਡ-19 ‘ਤੇ ਖਰਚੇ ਸਬੰਧੀ ਫੰਡ ਲਈ 3 ਮਹੀਨਿਆਂ ਲਈ ਮਾਲੀਆ ਗ੍ਰਾਂਟ ਮੁਹੱਈਆ ਕਰਾਉਣ ਬਾਰੇਉਨ੍ਹਾਂ ਦੇ ਪਹਿਲੇ ਸੁਝਾਅ ਦਾ ਨੋਟਿਸ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ 15ਵੇਂ ਵਿੱਤ ਕਮਿਸ਼ਨ ਨੂੰ ਮੌਜੂਦਾ ਸਾਲ ਦੀ ਆਪਣੀ ਰਿਪੋਰਟ ‘ਤੇ ਵੀ ਨਜ਼ਰਸਾਨੀ ਕਰਨੀਚਾਹੀਦੀ ਹੈ ਕਿਉਂਕਿ ਕੋਵਿਡ-19 ਕਾਰਨ ਸਥਿਤੀ ਪੂਰੀ ਤਰ੍ਹਾਂ ਬਦਲ ਗਈ ਹੈ ਜਿਵੇਂ ਪਹਿਲਾਂ ਪ੍ਰਸਤਾਵਿਤ ਸੀ। ਕੈਪਟਨ ਅਮਰਿੰਦਰ ਸਿੰਘ ਨੇ ਐਫ.ਆਰ.ਬੀ.ਐਮ. ਐਕਟ ਅਧੀਨ ਉਧਾਰ ਲੈਣ ਦੀ ਸੀਮਾ ਨੂੰ 3 ਫੀਸਦੀ ਤੋਂ ਵਧਾ ਕੇ 5 ਫੀਸਦੀ ਕਰਨ ਦੀ ਇਜਾਜ਼ਤ ਦੇਣ ਦੇ ਭਾਰਤਸਰਕਾਰ ਦੇ ਫੈਸਲੇ ਵੱਲ ਵੀ ਇਸ਼ਾਰਾ ਕੀਤਾ ਜਿਸ ਵਿਚ 2 ਫੀਸਦੀ ਵਾਧੂ ਉਧਾਰ ਪ੍ਰਾਪਤ ਕਰਨ ਲਈ 4 ਵਿੱਚੋਂ 3 ਸ਼ਰਤਾਂ ਪੂਰੀਆਂ ਕਰਨੀਆਂ ਜ਼ਰੂਰੀ ਹਨ। ਮੁੱਖਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਕੁਝ ਸ਼ਰਤਾਂ ‘ਤੇ ਨਜ਼ਰਸਾਨੀ ਕਰਨ ਅਤੇ ਜ਼ਮੀਨੀ ਪੱਧਰ ‘ਤੇ ਜਾਇਜ਼ਾ ਲੈਣ। ਉਨ੍ਹਾਂ ਦੱਸਿਆ ਕਿ ਉਧਾਰ ਕਰਜ਼ਾਸੀ ਜੋ ਸੂਬਿਆਂ ਨੇ ਵਾਪਸ ਕਰਨਾ ਸੀ ਨਾ ਕਿ ਭਾਰਤ ਸਰਕਾਰ ਦੁਆਰਾ ਦਿੱਤੀ ਗਈ ਗ੍ਰਾਂਟ।
ਚੰਡੀਗੜ੍ਹ, 16 ਜੂਨ : ਲੱਦਾਖ ਦੀ ਗਲਵਾਨ ਘਾਟੀ ਵਿੱਚ ਚੀਨ ਨਾਲ ਹਿੰਸਕ ਝੜਪ ਦੌਰਾਨ ਤਿੰਨ ਭਾਰਤੀ ਸੈਨਿਕਾਂ ਦੇ ਮਾਰੇ ਜਾਣ ‘ਤੇ ਡੂੰਘਾ ਦੁੱਖ ਅਤੇ ਗੁੱਸਾ ਜ਼ਾਹਰ...
ਲੁਧਿਆਣਾ, ਸੰਜੀਵ ਸੂਦ, 16 ਜੂਨ : ਬੀਤੇ ਦਿਨੀਂ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਮੀਡੀਆ ਵਿਰੁੱਧ ਭੱਦੀ ਸ਼ਬਦਾਵਲੀ ਆਪਣੇ ਪ੍ਰਸ਼ੰਸਕਾਂ ਨੂੰ ਮੀਡੀਆ ਖ਼ਿਲਾਫ਼ ਭੜਕਾਉਣ ਅਤੇ ਉਨ੍ਹਾਂ...
ਤਰਨਤਾਰਨ, ਪਵਨ ਸ਼ਰਮਾ, 16 ਜੂਨ : ਤਰਨ ਤਾਰਨ ਦੇ ਪਿੰਡ ਲਾਲੂ ਘੁੰਮਣ ਵਿਖੇ ਭਤੀਜੇ ਵੱਲੋ ਆਪਣੇ ਤਾਏ ਨੂੰ ਗ਼ਲਤ ਸੰਗਤ ਤੋ ਰੋਕੇ ਜਾਣ ਤੇ ਗੋਲੀਆਂ ਮਾਰ...
16 ਜੂਨ : ਚੀਨ ਤੋਂ ਫੈਲੇ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆਂ ਨੂੰ ਹਿਲਾ ਕੇ ਰੱਖ ਦਿੱਤਾ, ਜਿਸਦੇ ਚਲਦੇ ਪੂਰੇ ਦੇਸ਼ ਵਿੱਚ ਲੌਕਡਾਊਨ ਵੀ ਲਗਾ ਦਿੱਤਾ ਗਿਆ...
16 ਜੂਨ : ਭਾਰਤ ਅਤੇ ਚੀਨ ਦੀ ਲੱਦਾਖ ਸਰਹੱਦ ‘ਤੇ ਗਲਵਾਨ ਘਾਟੀ ਨੇੜੇ ਦੋਵਾਂ ਦੇਸ਼ਾਂ ਦੀਆਂ ਫੌਜਾਂ ਵਿਚਕਾਰ ਹਿੰਸਕ ਝੜਪ ਹੋਈ। ਇਸ ਵਿਚ ਇਕ ਭਾਰਤੀ ਫੌਜ...
ਚੰਡੀਗੜ੍ਹ, 16 ਜੂਨ : ਪੁਲਿਸ ਨੇ ਦੱਸਿਆ ਕਿ ਜੰਮੂ ਕਸ਼ਮੀਰ ਦੇ ਸ਼ੋਪਿਅਨ ਵਿੱਚ ਅੱਜ ਸਵੇਰੇ ਤਿੰਨ ਅੱਤਵਾਦੀ ਮਾਰੇ ਗਏ। ਅਧਿਕਾਰੀਆਂ ਦੇ ਅਨੁਸਾਰ ਜੰਮੂ-ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ...
ਚੰਡੀਗੜ੍ਹ, 16 ਜੂਨ : ਸੁਸ਼ਾਂਤ ਸਿੰਘ ਰਾਜਪੂਤ ਦੇ ਦੇਹਾਂਤ ਨੇ ਫ਼ਿਲਮ ਇੰਡਸਟਰੀ ਵਿਚ ਸਥਾਈ ਤੌਰ ‘ਤੇ ਕਮੀ ਛੱਡ ਦਿੱਤੀ ਹੈ। ਬਾਲੀਵੁੱਡ ਨੇ ਬਹੁਤ ਛੋਟੀ ਉਮਰੇ ਇੱਕ...
ਚੰਡੀਗੜ੍ਹ, 16 ਜੂਨ : ਕੋਰੋਨਾ ਦਾ ਖ਼ਤਰਾ ਭਾਰਤ ਵਿਖੇ ਦਿਨੋੰ ਦਿਨ ਵੱਧ ਰਿਹਾ ਹੈ। ਦੱਸ ਦਈਏ ਦੇਸ਼ ਵਿੱਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਦੇ 10,667 ਮਾਮਲੇ...
ਲੜਕੇ ਦੀ ਅਕਟਿਵਾ ਚੋ ਮਿਲਿਆ ਸੀ ਕੌਣਡਮ ਦਾ ਪੈਕਟ ਪੁਲਸ ਨੇ ਕੀਤਾ ਸੀ ਲੜਕੇ ਨੂੰ ਹਿਰਾਸਮੇੰਟ ਅੰਮ੍ਰਿਤਸਰ, 15 ਜੂਨ (ਗੁਰਪ੍ਰੀਤ ਸਿੰਘ): ਪੰਜਾਬ ਪੁਲਸ ਜਿਥੇ ਕਰੋਨਾ ਦੀ...
ਦਿੱਲੀ, 15 ਜੂਨ : ਇਕ ਅਧਿਕਾਰੀ ਨੇ ਦੱਸਿਆ ਕਿ ਦਿੱਲੀ ਸਰਕਾਰ ਨੇ ਜ਼ਿਲ੍ਹਾ ਮੈਜਿਸਟ੍ਰੇਟਾਂ ਅਤੇ ਹੋਰ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਕੌਮੀ ਰਾਜਧਾਨੀ ਵਿਚ...
ਪੰਚਕੂਲਾ, 15 ਜੂਨ : ਪੰਚਕੂਲਾ ਵਿਖੇ ਕੋਰੋਨਾ ਦੇ 3 ਨਵੇਂ ਮਾਮਲੇ ਸਾਹਮਣੇ ਆਏ ਹਨ। ਮਾਮਲਿਆਂ ਦੀ ਪੁਸ਼ਟੀ ਕਰਦੇ ਹੋਏ ਪੰਚਕੂਲਾ ਦੀ ਸੀਐਮਓ ਜਸਜੀਤ ਕੌਰ ਨੇ ਦੱਸਿਆ...
ਹਰਿਆਣਾ, 15 ਜੂਨ : ਕੋਵਿਡ ਮਹਾਂਮਾਰੀ ਨਾਲ ਭਾਰਤ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਸਿਹਤ ਵਿਭਾਗ ਦੁਆਰਾ ਜਾਰੀ ਅੰਕੜਿਆਂ ਮੁਤਾਬਕ ਹਰਿਆਣਾ ਵਿਖੇ ਅੱਜ ਭਾਵ ਸੋਮਵਾਰ ਨੂੰ ਕੋਰੋਨਾ ਕਾਰਨ...
ਸਾਈਬਰ ਸੈੱਲ ਵਿਖੇ ਧੋਖਾਧੜੀ, ਪਛਾਣ ਲੁਕਾਉਣ, ਜਾਅਲਸਾਜ਼ੀ ਅਤੇ ਹੋਰ ਦੋਸ਼ਾਂ ਸਬੰਧੀ ਦਰਜ ਕੀਤਾ ਕੇਸ ਚੰਡੀਗੜ੍ਹ, 15 ਜੂਨ 2020: ਪੁਲਿਸ ਵਿੱਚ ਨੌਕਰੀਆਂ ਸੰਬੰਧੀ ਸੋਸ਼ਲ ਮੀਡੀਆ ਉਤੇ ਪਾਏ...
ਚੰਡੀਗੜ੍ਹ, 15 ਜੂਨ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ਵੱਲੋਂ ਤਰਾਈ ਖੇਤਰ ਦੇ...
ਚੰਡੀਗੜ੍ਹ, 15 ਜੂਨ : ਭਾਰਤ ਸਰਕਾਰ ਵੱਲੋਂ ਹਾਲ ਹੀ ਵਿੱਚ ਖੇਤੀਬਾੜੀ ਖੇਤਰ ਵਿੱਚ ਕੀਤੀਆਂ ਨਵੀਆਂ ਸੋਧਾਂ ‘ਤੇ ਪੰਜਾਬ ਦੇ ਤੌਖਲੇ ਪ੍ਰਗਟਾਉਂਦਿਆਂ ਸੂਬੇ ਦੇ ਮੁੱਖ ਮੰਤਰੀ ਕੈਪਟਨ...
ਚੰਡੀਗੜ੍ਹ, 15 ਜੂਨ : ਪੰਜਾਬ ਦੇ ਸਿੱਖਿਆ ਅਤੇ ਲੋਕ ਨਿਰਮਾਣ ਵਿਭਾਗਾਂ ਦੇ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਦੋਵਾਂ ਵਿਭਾਗਾਂ ਦੇ 56 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ...
ਚੰਡੀਗੜ, 15 ਜੂਨ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਐਲਾਨ ਕੀਤਾ ਕਿ ਉਹ ਉੱਤਰ ਪ੍ਰਦੇਸ਼ ਵਿਚ ਚਾਰ ਵੱਖ ਵੱਖ ਥਾਵਾਂ ‘ਤੇ ਤਕਰੀਬਨ 1000 ਸਿੱਖ ਕਿਸਾਨਾਂ ਦੇ...
ਤਰਨਤਾਰਨ, ਪਵਨ ਸ਼ਰਮਾ, 15 ਜੂਨ : ਬੀਤੇ ਦਿਨ ਦੇਹਰਾਦੂਨ ਵਿਖੇ ਭਾਰਤੀ ਫੋਜ ਅਕੈਡਮੀ ਦੀ ਪਾਸਿੰਗ ਆਊਟ ਪਰੇਡ ਵਿੱਚ ਪਹਿਲਾਂ ਸਥਾਨ ਪ੍ਰਾਪਤ ਕਰਨ ਤੇ ਤਰਨ ਤਾਰਨ ਦੇ...
ਕੈਨੇਡਾ, 15 ਜੂਨ : ਕੈਨੇਡਾ ਵਰਗੇ ਦੇਸ਼ ਹਾਲੇ ਕੋਰੋਨਾ ਮਹਾਂਮਾਰੀ ਤੋਂ ਉੱਭਰੇ ਨਹੀਂ, ਫਿਰ ਕੁਦਰਤ ਦਾ ਕਹਿਰ ਦੇਖਣ ਨੂੰ ਮਿਲਿਆ, ਜਿੱਥੇ ਕੈਨੇਡਾ ਦੇ ਕੈਲਗਿਰੀ ‘ਚ ਭਾਰੀ...
ਜਲੰਧਰ, ਪਰਮਜੀਤ ਰੰਗਪੁਰੀ, 15 ਜੂਨ : ਜਲੰਧਰ ਵਿੱਚ ਤਾਜਪੋਸ਼ੀ ਵਿੱਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ, ਜਿਸਦੇ ਚਲਦੇ ਕੱਲ ਐਤਵਾਰ ਨੂੰ ਜਲੰਧਰ ਵਿੱਚ ਕੋਰੋਨਾ ਦੇ 12...
ਮੋਹਾਲੀ, ਆਸ਼ੂ ਅਨੇਜਾ, 15 ਜੂਨ : ਪੰਜਾਬ ਦੇ ਸਾਬਕਾ ਆਈਏਐੱਸ ਅਧਿਕਾਰੀ ਦੇ ਬੇਟੇ ਅਤੇ ਸਿਟਕੋ ਦੇ ਜੂਨੀਅਰ ਇੰਜੀਨੀਅਰ ਬਲਵੰਤ ਸਿੰਘ ਮੁਲਤਾਨੀ ਦੇ ਮਾਮਲੇ ‘ਚ ਅੱਜ ਮੋਹਾਲੀ...
ਤਰਨਤਾਰਨ, ਪਵਨ ਸ਼ਰਮਾ, 15 ਜੂਨ : ਤਰਨ ਤਾਰਨ ਵਿਖੇ ਸਿਹਤ ਵਿਭਾਗ ਵੱਲੋ ਆਸ਼ਾ ਵਰਕਰਾਂ ਲਈ ਘਰ ਘਰ ਪਹੁੰਚ ਕਰਕੇ ਲੋਕਾਂ ਦੀ ਸਿਹਤ ਸਬੰਧੀ ਜਾਣਕਾਰੀ ਹਾਸਲ ਕਰਨ...
ਚੰਡੀਗੜ੍ਹ, 15 ਜੂਨ : ਪਾਕਿਸਤਾਨ ਦੇ ਇਸਲਾਮਾਬਾਦ ਵਿੱਚ ਦੋ ਭਾਰਤੀ ਅਧਿਕਾਰੀ ਅਚਾਨਕ ਗਾਇਬ ਹੋ ਗਏ ਹਨ। ਸੂਤਰਾਂ ਦੇ ਮੁਤਾਬਿਕ ਇਸ ਗੱਲ ਦਾ ਪਤਾ ਲੱਗਿਆ ਹੈ ਕਿ...
ਚੰਡੀਗੜ੍ਹ, 15 ਜੂਨ : ਦੇਸ਼ ’ਚ ਪੈਟਰੋਲ–ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ 9 ਦਿਨਾਂ ਤੋਂ ਵਾਧਾ ਜਾਰੀ ਹੈ। ਅੱਜ ਫਿਰ ਪੈਟਰੋਲ 48 ਪੈਸ ਅਤੇ ਡੀਜ਼ਲ 59 ਪੈਸੇ...