ਚੰਡੀਗੜ੍ਹ– ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਉਦੇਸ਼ ਨਾਲ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦਾ ਦੂਜਾ ਪੜਾਅ ਅੱਜ...
ਪਠਾਨਕੋਟ, 13 ਅਪ੍ਰੈਲ (ਮੁਕੇਸ਼ ਸੈਣੀ): ਪਠਾਨਕੋਟ ਵਿੱਚ ਦਿਨੋਂ ਦਿਨ ਕੋਰੋਨਾ ਦੇ ਮਰੀਜਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਇਸਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋੰ ਬਾਹਰ ਘੁੰਮਦੇ ਲੋਕਾਂ...
ਚੰਡੀਗੜ੍ਹ, 12 ਅਪ੍ਰੈਲ , ਬਲਜੀਤ ਮਰਵਾਹਾ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਨਿਹੰਗਾਂ ਦੇ ਬਾਣੇ ਵਿਚ ਆਏ ਕੁੱਝ ਸਮਾਜ-ਵਿਰੋਧੀ ਤੱਤਾਂ ਦੁਆਰਾ...
ਪੰਚਕੁਲਾ, 12 ਅਪ੍ਰੈਲ : ਕੋਰੋਨਾ ਵਾਇਰਸ ਨੇ ਜਿੱਥੇ ਬੇਲਗਾਮ ਘੋੜੀ ਵਾਂਗੂ ਆਫ਼ਤ ਮਚਾਈ ਹੋਈ ਹੈ। ਇਲਾਜ਼ ਕਰਨ ਵਾਲੇ ਡਾਕਟਰ ਵੀ ਇਸਦੇ ਕਹਿਰ ਤੋਂ ਵਾਂਝੇ ਨਹੀਂ ਹਨ।...
ਮੁਕਤਸਰ, 12 ਅਪ੍ਰੈਲ : ਕਣਕ ਦੀ ਖ਼ਰੀਦ ਦਾ ਸੀਜ਼ਨ 15 ਅਪ੍ਰੈਲ ਤੋਂ ਸ਼ੁਰੂ ਹੋ ਰਿਹਾ ਹੈ। ਸਰਕਾਰ ਵੱਲੋਂ ਕਣਕ ਦੀ ਖ਼ਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਕਰਨ...
ਪਟਿਆਲਾ, 12 ਅਪ੍ਰੈਲ : ਪਟਿਆਲਾ ਦੀ ਸਬਜ਼ੀ ਮੰਡੀ ਵਿੱਚ ਅੱਜ ਸਵੇਰੇ ਪੁਲਿਸ ਪਾਰਟੀ ‘ਤੇ ਘਾਤਕ ਹਮਲੇ ਦੇ ਮਾਮਲੇ ਵਿੱਚ 11 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਘਟਨਾਵਿੱਚ ਨਿਹੰਗਾਂ ਦੇ ਇਕ ਧੜੇ ਨੇ ਪੁਲੀਸ ਪਾਰਟੀ ‘ਤੇ ਹਮਲਾ ਕਰਕੇ ਇਕ ਏ.ਐਸ.ਆਈ. ਦਾ ਹੱਥ ਵੱਢ ਦਿੱਤਾ ਸੀ। ਆਈ.ਜੀ. ਪਟਿਆਲਾ ਜਤਿੰਦਰ ਸਿੰਘ ਔਲਖ ਅਤੇ ਜ਼ਿਲ੍ਹਾ ਪੁਲੀਸ ਮੁਖੀ ਮਨਦੀਪ ਸਿੰਘ ਸਿੱਧੂ ਦੀ ਅਗਵਾਈ ਵਿੱਚ ਪਟਿਆਲਾ ਪੁਲਿਸ ਪਾਰਟੀ ‘ਤੇਨਿਹੰਗ ਡੇਰਾ ਕੰਪਲੈਕਸ ਜਿਸ ਵਿੱਚ ਗੁਰਦੁਆਰਾ ਖਿਚੜੀ ਸਾਹਿਬ ਵੀ ਹੈ, ਦੇ ਅੰਦਰੋਂ ਗੋਲੀ ਚਲਾਈ ਗਈ ਜਿਸ ਤੋਂ ਬਾਅਦ ਕਾਰਵਾਈ ਕਰਕੇ ਇਕ ਔਰਤ ਸਣੇ 11 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ। ਇਸ ਤੋਂ ਪਹਿਲਾਂ ਪਟਿਆਲਾ ਦੇ ਐਸ.ਐਸ.ਪੀ. ਦੀ ਅਗਵਾਈ ਵਿੱਚ ਡੇਰਾ ਮੁਖੀ ਬਾਬਾ ਬਲਵਿੰਦਰ ਸਿੰਘ ਨੂੰ ਵਾਰ-ਵਾਰ ਅਪੀਲਾਂਅਤੇ ਗੱਲਬਾਤ ਕਰਕੇ ਆਪਣੇ ਹਥਿਆਰਾਂ ਨਾਲ ਆਤਮ ਸਮਰਪਣ ਕਰਨ ਲਈ ਆਖਿਆ ਪਰ ਨਿਹੰਗਾਂ ਨੇ ਆਤਮ ਸਮਰਪਣ ਤੋਂ ਇਨਕਾਰ ਕਰ ਦਿੱਤਾ ਜਿਸ ਤੋਂਪੁਲਿਸ ਨੇ ਅਗਲੀ ਕਾਰਵਾਈ ਨੂੰ ਅੰਜ਼ਾਮ ਦਿੱਤਾ। ਇਸ ਘਟਨਾ ਵਿੱਚ ਇਕ ਨਿਹੰਗ ਨਿਰਭਵ ਸਿੰਘ ਜ਼ਖਮੀ ਹੋਈ ਜਿਸ ਨੂੰ ਤੁਰੰਤ ਪਟਿਆਲਾ ਹਸਪਤਾਲ ਭੇਜ ਦਿੱਤਾਗਿਆ। ਡੀ.ਜੀ.ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਅੱਜ ਸਵੇਰੇ ਸਨੌਰ ਰੋਡ ਦੀ ਸਬਜ਼ੀ ਮੰਡੀ ਵਿਖੇ ਤਾਇਨਾਤ ਪੁਲਿਸ ਟੀਮ ‘ਤੇ ਘਾਤਕ ਹਮਲਾ ਕਰਨ ਵਾਲਿਆਂ ਪੰਜਵਿਅਕਤੀ ਸ਼ਾਮਲ ਸਨ। ਉਹਨਾਂ ਦੱਸਿਆ ਕਿ ਇਹਨਾਂ ਨੇ ਮੰਡੀ ‘ਚ ਆਉਣ ਮੌਕੇ ਕਈ ਬੈਰੀਕੇਡ ਤੋੜ ਕੇ ਪੁਲੀਸ ਮੁਲਾਜ਼ਮਾਂ ‘ਤੇ ਹਮਲਾ ਕਰ ਦਿੱਤਾ ਜਿਹਨਾਂ ਨੇ ਨਿਹੰਗਾਂ ਪਾਸੋਂ ਕਰਫਿਊ ਪਾਸ ਬਾਰੇ ਪੁੱਛਿਆ ਸੀ। ਉਹਨਾਂ ਦੱਸਿਆ ਕਿ ਪਟਿਆਲਾ ਦੀ ਸਬਜ਼ੀ ਮੰਡੀ ਵਿੱਚ ਪੁਲਿਸ ਪਾਰਟੀ ‘ਤੇ ਹਮਲੇ ਨੂੰ ਅੰਜ਼ਾਮਦੇਣ ਵਾਲਿਆਂ ਵਿੱਚ ਨਿਹੰਗ ਮੁਖੀ ਬਾਬਾ ਬਲਵਿੰਦਰ ਸਿੰਘ ਮੁੱਖ ਤੌਰ ‘ਤੇ ਸ਼ਾਮਲ ਸੀ। ਉਹ ਟਾਟਾ ਜ਼ੈਨਨ ਵਹੀਕਲ ਵਿੱਚ ਹੋਰ ਚਾਰ ਵਿਅਕਤੀਆਂ ਨਾਲ ਮੰਡੀ ਵਿੱਚਆਇਆ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਚਿਤਾਵਨੀ ਦਿੱਤੀ ਕਿ ਸੂਬੇ ਵਿੱਚ ਕੋਵਿਡ-19 ਦੀ ਮਹਾਮਾਰੀਦੇ ਫੈਲਾਅ ਨੂੰ ਰੋਕਣ ਲਈ 23 ਮਾਰਚ ਤੋਂ ਲੱਗੇ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਉਹਨਾਂ ਕਿਹਾ ਕਿ ਮਹਾਮਾਰੀਦੇ ਬਾਵਜੂਦ ਪੰਜਾਬ ਪੁਲਿਸ ਦੇ ਜਵਾਨ ਲੋਕਾਂ ਦੀ ਜਾਨ ਬਚਾਉਣ ਦੀ ਖਾਤਰ ਆਪਣੀਆਂ ਜ਼ਿੰਦਗੀਆਂ ਜ਼ੋਖਮ ਵਿੱਚ ਪਾ ਰਹੇ ਹਨ ਅਤੇ ਇਹਨਾਂ ‘ਤੇ ਕੋਈ ਵੀਹਮਲਾ ਕਿਸੇ ਵੀ ਸੂਰਤ ‘ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਨੇ ਡੀ.ਜੀ.ਪੀ. ਨੂੰ ਇਸ ਔਖੇ ਸਮੇਂ ਵਿੱਚ ਸੂਬੇ ਦੀ ਅਮਨ-ਕਾਨੂੰਨ ਦੀ ਵਿਵਸਥਾ ਨੂੰ ਭੰਗਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਖਿਲਾਫ਼ ਪੂਰੀ ਸਖ਼ਤੀ ਨਾਲ ਪੇਸ਼ ਆਉਣ ਦੇ ਹੁਕਮ ਦਿੱਤੇ। ਡੀ.ਜੀ.ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਦੋ ਪੈਟਰੋਲ ਬੰਬਾਂ ਤੇ ਐਲ.ਪੀ.ਜੀ. ਸਿਲੰਡਰਾਂ ਦੇ ਨਾਲ ਵੱਡੀ ਮਾਤਰਾ ਵਿੱਚ ਹਥਿਆਰ ਮੁਲਜ਼ਮਾਂ ਕੋਲੋਂ ਬਰਾਮਦ ਕੀਤੇਗਏ ਹਨ ਜਿਹਨਾਂ ਵਿੱਚ ਬਰਛੇ, ਕਿਰਪਾਨਾਂ ਜਿਹੇ ਦੇਸੀ ਹਥਿਆਰ ਤੇ ਕੁੱਝ ਵਰਤੇ ਹੋਏ ਕਾਰਤੂਸ ਸ਼ਾਮਲ ਸਨ। ਇਸ ਤੋਂ ਇਲਾਵਾ ਸੁਲਫਾ ਰਲੇ ਪੰਜ ਭੁੱਕੀ ਦੇ ਬੈਗ, ਹੋਰ ਵਪਾਰਕ ਮਾਤਰਾ ਵਾਲੇ ਨਸ਼ੇ ਅਤੇ 39 ਲੱਖ ਰੁਪਏ ਦੀ ਨਗਦੀ ਵੀ ਮਿਲੀ ਹੈ। ਰਸਾਇਣਕ ਪਦਾਰਥਾਂ ਵਾਲੀਆਂ ਬੋਤਲਾਂ ਵੀ ਮਿਲੀਆਂ ਹਨ। ਡੀ.ਜੀ.ਪੀ. ਨੇ ਦੱਸਿਆ ਕਿ ਏ.ਐਸ.ਆਈ. ਹਰਜੀਤ ਸਿੰਘ (2155) ਜਿਸ ਦਾ ਸਬਜ਼ੀ ਮੰਡੀ ਵਿਖੇ ਹਮਲੇ ਦੌਰਾਨ ਹੱਥ ਵੱਢਿਆ ਗਿਆ ਸੀ, ਦਾ ਹੱਥ ਵਾਪਸ ਜੋੜਨਲਈ ਪੀ.ਜੀ.ਆਈ. ਚੰਡੀਗੜ• ਵਿਖੇ ਪਲਾਸਟਿਕ ਸਰਜਰੀ ਚੱਲ ਰਹੀ ਹੈ ਜਿੱਥੇ ਉਸ ਨੂੰ ਘਟਨਾ ਤੋਂ ਬਾਅਦ ਤੁਰੰਤ ਲਿਜਾਇਆ ਗਿਆ ਸੀ। ਇਸ ਘਟਨਾ ਵਿੱਚਜਿੱਥੇ ਹਰਜੀਤ ਸਿੰਘ ਦਾ ਖੱਬਾ ਹੱਥ ਵੱਢਿਆ ਗਿਆ ਉਥੇ ਤਿੰਨ ਹੋਰ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋਏ। ਥਾਣਾ ਸਦਰ ਪਟਿਆਲਾ ਦੇ ਐਸ.ਐਚ.ਓ. ਇੰਸਪੈਕਟਰਬਿੱਕਰ ਸਿੰਘ (10 ਪੀ.ਆਰ.), ਏ.ਐਸ.ਆਈ. ਹਰਜੀਤ ਸਿੰਘ ਦੀ ਖੱਬੀ ਬਾਂਹ, ਲੱਤ ਅਤੇ ਪਿੱਠ ਤਿੱਖੇ ਹਥਿਆਰ ਦੇ ਹਮਲੇ ਨਾਲ ਜ਼ਖ਼ਮੀ ਹੋ ਗਈ। ਤਿੱਖੇ ਹਥਿਆਰਦੇ ਹਮਲੇ ਨਾਲ ਏ.ਐਸ.ਆਈ. ਰਾਜ ਸਿੰਘ (1415) ਦੀ ਖੱਬੀ ਲੱਤ ਅਤੇ ਏ.ਐਸ.ਆਈ. ਰਘਬੀਰ ਸਿੰਘ (1445) ਦੇ ਸਰੀਰ ਉਪਰ ਡੂੰਘੀਆਂ ਸੱਟਾਂ ਲੱਗੀਆਂ।ਇਸ ਤੋਂ ਇਲਾਵਾ ਮੰਡੀ ਬੋਰਡ ਕਰਮਚਾਰੀ ਏ.ਆਰ. ਯਾਦਵਿੰਦਰ ਸਿੰਘ ਨੂੰ ਵੀ ਹਮਲੇ ਵਿੱਚ ਮਾਮੂਲੀ ਸੱਟਾਂ ਲੱਗੀਆਂ। ਸਾਰੀ ਘਟਨਾ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਸ੍ਰੀ ਗੁਪਤਾ ਨੇ ਦੱਸਿਆ ਕਿ ਮੁਲਜ਼ਮਾਂ ਨੇ ਡੇਰਾ ਕੰਪਲੈਕਸ ਦੇ ਅੰਦਰ ਮੋਰਚਾ ਬਣਾਇਆ ਹੋਇਆ ਸੀ ਅਤੇਡੇਰੇ ਦੀ ਘੇਰੇ ਕੋਲ ਐਲ.ਪੀ.ਜੀ. ਸਿਲੰਡਰ ਰੱਖੇ ਹੋਏ ਸਨ ਅਤੇ ਮੁਲਜ਼ਮ ਉਹਨਾਂ ਨੂੰ ਘੇਰਾਬੰਦੀ ਕਰਨ ਵਾਲੀ ਪੁਲਿਸ ਪਾਰਟੀ ਨੂੰ ਨੁਕਸਾਨ ਪਹੁੰਚਾਣ ਲਈ ਇਹਨਾਂ ਸਿਲੰਡਰ ਨੂੰ ਅੱਗ ਲਾ ਕੇ ਧਮਕਾ ਕਰਨ ਨੂੰ ਤਿਆਰ ਬੈਠੇ ਸਨ। ਪੁਲਿਸ ਵੱਲੋਂ ਲਾਊਡ ਸਪੀਕਰ ਰਾਹੀਂ ਵਾਰ-ਵਾਰ ਐਲਾਨ ਕੀਤਾ ਜਾ ਰਿਹਾ ਸੀ।ਉਹਨਾਂ ਨੇ ਨਾ ਕੇਵਲ ਆਤਮ-ਸਮਰਪਣ ਤੋਂ ਇਨਕਾਰ ਕਰ ਦਿੱਤਾ ਬਲਕਿ ਪੁਲਿਸ ਨੂੰ ਗਾਲਾਂ ਕੱਢਦੇ ਹੋਏ ਧਮਕੀਆਂ ਦੇਣ ਲੱਗੇ ਕਿ ਜੇ ਉਹ ਉਹਨਾਂ ਦੇ ਨੇੜੇਆਉਣਗੇ ਤਾਂ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ। ਡੀ.ਜੀ.ਪੀ. ਅਨੁਸਾਰ ਪੁਲਿਸ ਨੇ ਫੇਰ ਸਰਪੰਚ ਅਤੇ ਕੁਝ ਪਿੰਡ ਵਾਸੀਆਂ ਨੂੰ ਅੰਦਰ ਜਾਣ ਲਈ ਕਿਹਾ ਅਤੇ ਉਹਨਾਂ ਲੋਕਾਂ ਨੂੰ ਬਾਹਰ ਆਉਣ ਲਈ ਮਨਾਇਆਪਰ ਉਹ ਵੀ ਅਸਫਲ ਰਹੇ। ਇਸ ਤੋਂ ਬਾਅਦ ਪੁਲਿਸ ਪਾਰਟੀ ਨੇ ਗੁਰਦੁਆਰਾ ਅੰਦਰੋਂ ਉਚੀ ਉਚੀ ਆਵਾਜ਼ਾਂ ਸੁਣੀਆਂ ਜਿਸ ਤੋਂ ਉਹਨਾਂ...
ਜਲੰਧਰ, ਪਰਮਜੀਤ, 12 ਅਪ੍ਰੈਲ : ਪੰਜਾਬ ਦਾ ਦੋਆਬਾ ਖੇਤਰ ਉਨ੍ਹਾਂ ਲੋਕਾਂ ਅਤੇ ਵਿਦਿਆਰਥੀਆਂ ਲਈ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ ਜੋ ਵਿਦੇਸ਼ ਪੜ੍ਹਨ ਅਤੇ ਕੰਮ ਕਰਨ ਗਏ...
ਫ਼ਰੀਦਕੋਟ , 12 ਅਪ੍ਰੈਲ : ਫ਼ਰੀਦਕੋਟ ਦੇ ਹਰਿੰਦਰਾ ਨਗਰ ਦੇ ਵਸਨੀਕ ਅਤੇ ਜ਼ਿਲ੍ਹੇ ਦੇ ਪਹਿਲੇ ਕੋਰੋਨਾ ਪਾਜ਼ੀਟਿਵ ਮਰੀਜ਼ ਦੇ ਘਰ ਅੱਜ ਦੂਹਰੀਆਂ ਖੁਸ਼ੀਆਂ ਆਈਆਂ ਹਨ ।ਜਿੱਥੇ...
ਚੰਡੀਗੜ੍ਹ, 12 ਅਪ੍ਰੈਲ : ਕੋਰੋਨਾ ਕਾਰਨ ਲਾਕਡਾਉਣ ਕੀਤਾ ਗਿਆ ਹੈ ਜਿਸਦੇ ਕਰਕੇ ਲੋਕਾਂ ਨੂੰ ਘਰਾਂ ਤੋਂ ਬਾਹਰ ਆਉਣ ਦੀ ਸਖ਼ਤ ਮਨਾਹੀ ਹੈ। ਪਰ ਕੁੱਝ ਲੋਕ ਪੁਲਿਸ...
ਚੰਡੀਗੜ੍ਹ, 12 ਅਪ੍ਰੈਲ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਲਾਹ ਦਿੱਤੀ ਹੈ...
ਅੰਮ੍ਰਿਤਸਰ, 12 ਅਪ੍ਰੈਲ (ਮਲਕੀਤ ਸਿੰਘ) : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ...
ਮੋਗਾ, 12 ਅਪ੍ਰੈਲ (ਦੀਪਕ ਸਿੰਘ): ਮੋਗਾ ਦੇ ਸਰਕਾਰੀ ਹਸਪਤਾਲ ਨੂੰ 11ਵੀ ਵਾਲੇ ਬਾਬਾ ਵੱਲੋਂ 200 ਪੀ ਪੀ ਈ ਕਿੱਟਾਂ ਭੇਜਿਆ ਗਈਆਂ ਹਨ। ਇਹ ਕਿੱਟਾਂ ਡਾਕਟਰ ਰਮਿੰਦਰ...
ਮਾਨਸਾ, 12 ਅਪ੍ਰੈਲ (ਨਵਦੀਪ ਆਹਲੂਵਾਲੀਆ): ਕੋਰੋਨਾ ਵਾਇਰਸ ਮਹਾਮਾਰੀ ਤੋਂ ਬਚਾਅ ਲਈ ਪੁਲਿਸ ਕਰਮਚਾਰੀ ਆਪਣੀ ਜਾਨ ਦੀ ਪਰਵਾਹ ਕੀਤੇ ਬਿਨ੍ਹਾਂ ਤਨਦੇਹੀ ਨਾਲ ਆਪਣਾ ਫਰਜ਼ ਨਿਭਾ ਰਹੀ ਹੈ।...
ਫਿਰੋਜ਼ਪੁਰ, 12ਅਪ੍ਰੈਲ : ਪੰਜਾਬ ਸਰਕਾਰ ਵੱਲੋਂ ਗਰੀਬਾਂ ਨੂੰ ਮੁਫਤ ਬਿਜਲੀ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ ਅਤੇ ਦੂਜੇ ਪਾਸੇ ਬਿਜਲੀ ਵਿਭਾਗ ਵੱਲੋਂ ਗਰੀਬਾਂ ਦੇ ਮਾਫ਼ੀ...
ਪਟਿਆਲਾ ਸਬਜ਼ੀ ਮੰਡੀ ਵਿੱਚ ਪੁਲਿਸ ਮੁਲਾਜ਼ਮਾਂ ਉੱਤੇ ਨਿਹੰਗ ਸਿੰਘਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ, ਅਤੇ ASI ਦੀ ਬਾਂਹ ਵੱਢ ਦਿੱਤੀ। ਜਿਸ ਤੋਂ ਬਾਅਦ ASI ਨੂੰ...
ਭਾਰਤ ਵਿੱਚ ਕੋਰੋਨਾ ਦਾ ਕਹਿਰ ਦਿਨੋਂ ਦਿਨ ਵੱਧ ਰਿਹਾ ਹੈ। ਬੀਤੇ 24 ਘੰਟਿਆਂ ਵਿੱਚ ਭਾਰਤ ਅੰਦਰ 34 ਲੋਕਾਂ ਦੀ ਮੌਤ ਦਰਜ ਕੀਤੀ ਗਈ ਤੇ 909 ਨਵੇਂ...
ਪਟਿਆਲਾ, 12 ਅਪ੍ਰੈਲ: ਕੋਰੋਨਾ ਕਾਰਨ ਲਾਕਡਾਉਣ ਕੀਤਾ ਗਿਆ ਹੈ ਜਿਸਦੇ ਕਰਕੇ ਲੋਕਾਂ ਨੂੰ ਘਰਾਂ ਤੋਂ ਬਾਹਰ ਆਉਣ ਦੀ ਸਖਤ ਮਨਾਹੀ ਹੈ। ਪਰ ਜਰੂਰੀ ਸਾਮਾਨ ਲੈਣ ਲਈ...
ਕੋਰੋਨਾ ਦਾ ਕਹਿਰ ਜਿੱਥੇ ਪੁਰੀ ਦੁਨੀਆ ਵਿੱਚ ਫੈਲਿਆ ਹੋਇਆ ਹੈ। ਇਸਨੂੰ ਲੈ ਕੇ ਸਰਕਾਰ ਵੱਲੋਂ ਅਹਿਮ ਫੈਸਲੇ ਲਏ ਜਾ ਰਹੇ ਹਨ ਤਾਂ ਜੋ ਲੋਕ ਇਸ ਮਹਾਮਾਰੀ...
ਟਿਕ ਟਾਕ ਅੱਜਕਲ ਦੇ ਯੂਥ ਵੱਲੋਂ ਵਰਤੀ ਜਾਣ ਵਾਲੀ ਸਭ ਤੋਂ ਲੋਕਪ੍ਰਿਯ ਐਪ ਹੈ। ਇਸਦੀ ਵਰਤੋਂ ਲੋਕ ਆਪਣਾ ਟਾਈਮ ਪਾਸ ਕਰਨ ਅਤੇ ਮਨੋਰੰਜਨ ਲਈ ਕਰਦੇ ਹਨ।...
ਫ਼ਤਹਿਗੜ੍ਹ ਸਾਹਿਬ, 11 ਅਪ੍ਰੈਲ: ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਸੰਸਥਾ ਖਾਲਸਾ ਏਡ ਵੱਲੋਂ ਬਲਦੀਪ ਸਿੰਘ ਨੇ ਪਿੰਡ ਚਨਾਰਥਲ ਕਲਾਂ ਦੇ ਕਮਿਊਨਿਟੀ ਹੈਲਥ ਸੈਂਟਰ ਲਈ 10...
ਚੰਡੀਗੜ੍ਹ, 11 ਅਪ੍ਰੈਲ : ਸਰਕਾਰ ਕਦੇ ਫੈਸਲਾ ਦਿੰਦੀ ਹੈ, ਤੇ ਨਾਲ ਹੀ ਕੁੱਝ ਸਮੇਂ ਬਾਅਦ ਵਾਪਸ ਵੀ ਲੈ ਲੈਂਦੀ ਅਜਿਹਾ ਪਿੱਛਲੇ ਦਿਨਾਂ ‘ਚ ਕਈ ਵਾਰ ਦੇਖਣ...
ਗੁਰਦਾਸਪੁਰ, 11 ਅਪ੍ਰੈਲ : ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਜਿੱਥੇ ਸਰਕਾਰਾਂ ਕਈ ਤਰ੍ਹਾਂ ਦੇ ਉਪਰਾਲੇ ਕਰ ਰਹੀਆਂ ਹਨ ਉੱਥੇ ਹੁਣ ਇਸ ਵਾਇਰਸ ਨਾਲ ਨਜਿੱਠਣ ਲਈ ਗੁਰਦਾਸਪੁਰ...
ਚੰਡੀਗੜ੍ਹ,11 ਅਪ੍ਰੈਲ , (ਬਲਜੀਤ ਮਰਵਾਹਾ ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਆਰਹੀ ਕਣਕ ਦੀ ਫਸਲ ਵਿਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਕੋਰੋਨਾਵਾਇਰਸ ਦੀ ਬੀਮਾਰੀ ਕਰਕੇ ਸੂਬੇ ਅੰਦਰ ਲੱਗੇ ਕਰਫਿਊ ਦੌਰਾਨ ਗਰੀਬਾ ਅਤੇ ਲੋੜਵੰਦਾਂ ਲਈ ਚਲਾਈ ਜਾ ਰਹੀ ਲੰਗਰ ਸੇਵਾ ਵਾਸਤੇ ਦਸਵੰਧ ਜਰੂਰ ਕੱਢਣ। ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਐਸਜੀਪੀਸੀ ਵੱਲੋਂ ਤਾਲਾਬੰਦੀ ਲੱਗਣ ਮਗਰੋਂਪੰਜਾਬ ਅੰਦਰ ਫਸੇ ਪਰਵਾਸੀ ਮਜ਼ਦੂਰਾਂ ਸਮੇਤ ਲੱਖਾਂ ਗਰੀਬਾਂ ਅਤੇ ਲੋੜਵੰਦਾਂ ਨੂੰ ਲੰਗਰ ਛਕਾਇਆ ਗਿਆ ਹੈ। ਉਹਨਾਂ ਕਿਹਾ ਕਿ ਇਹ ਸੇਵਾ ਲਗਾਤਾਰ ਜਾਰੀ ਹੈਅਤੇ ਕਰਫਿਊ ਵਿਚ 1 ਮਈ ਤਕ ਵਾਧਾ ਹੋਣ ਕਰਕੇ ਇਸ ਲੰਗਰ ਸੇਵਾ ਦਾ ਘੇਰਾ ਹੋਰ ਵਧਣ ਦੀ ਸੰਭਾਵਨਾ ਹੈ। ਇਹਨਾਂ ਨਵੇਂ ਪੈਦਾ ਹੋਏ ਹਾਲਾਤਾਂ ਅਤੇ ਸਾਡੇ ਗੁਰੂਸਾਹਿਬਾਨ ਵੱਲੋਂ ਦਿੱਤੀ ਗਰੀਬਾਂ ਅਤੇ ਲੋੜਵੰਦਾਂ ਦੀ ਮੱਦਦ ਕਰਨ ਦੀ ਸਿੱਖਿਆ ਨੂੰ ਧਿਆਨ ਵਿਚ ਰੱਖਦਿਆਂ ਮੈਂ ਸਾਰੇ ਕਿਸਾਨਾਂ ਨੂੰ ਅਪੀਲ ਕਰਦਾ ਹਾਂ ਕਿ ਉਹਐਸਜੀਪੀਸੀ ਦੇ ਲੰਗਰ ਵਿਚ ਕਣਕ ਦੀ ਸੇਵਾ ਦਾ ਯੋਗਦਾਨ ਪਾਉਣ ਤਾਂ ਕਿ ਇਸ ਵੱਲੋਂ ਮਨੁੱਖਤਾ ਦੀ ਸੇਵਾ ਨੂੰ ਜਾਰੀ ਰੱਖਿਆ ਜਾ ਸਕੇ। ਸੁਖਬੀਰ ਬਾਦਲ ਨੇ ਉਹਨਾਂ ਹਜ਼ਾਰਾਂ ਵਲੰਟੀਅਰਾਂ ਦਾ ਵੀ ਧੰਨਵਾਦ ਕੀਤਾ, ਜਿਹੜੇ ਇਸ ਲੰਗਰ ਸੇਵਾ ਨੂੰ ਚਲਾਉਣ ਵਿਚ ਐਸਜੀਪੀਸੀ ਦੀ ਸਹਾਇਤਾ ਕਰ ਰਹੇ ਹਨ। ਉਹਨਾਂਕਿਹਾ ਕਿ ਇਹ ਇੰਨਾ ਵੱਡਾ ਮਨੁੱਖੀ ਉਪਰਾਲਾ ਸੰਭਵ ਨਹੀਂ ਸੀ ਹੋਣਾ, ਜੇਕਰ ਇਹਨਾਂ ਵਲੰਟੀਅਰਾਂ ਵੱਲੋਂ ਪੀੜਤ ਲੋਕਾਂ ਦਾ ਢਿੱਡ ਭਰਨ ਲਈ ਖੁਦ ਨੂੰ ਜੋਖ਼ਮ ਵਿਚਪਾ ਕੇ ਅਜਿਹੀ ਨਿਰਸੁਆਰਥ ਸੇਵਾ ਨਾ ਨਿਭਾਈ ਜਾਂਦੀ। ਉਹਨਾਂ ਨੇ ਸੰਗਤ ਅਤੇ ਅਕਾਲੀ ਵਰਕਰਾਂ ਨੂੰ ਵੀ ਇਸ ਸੇਵਾ ਵਿਚ ਹਰ ਸੰਭਵ ਢੰਗ ਨਾਲ ਯੋਗਦਾਨਪਾਉਣ ਲਈ ਅਪੀਲ ਕੀਤੀ ਤਾਂ ਕਿ ਸੂਬੇ ਅੰਦਰ ਕੋਈ ਵੀ ਵਿਅਕਤੀ ਭੁੱਖਾ ਨਾ ਸੌਂਵੇ।
ਦੇਸ਼ ਭਰ ਵਿੱਚ ਕੋਰੋਨਾ ਨੂੰ ਵੇਖਦਿਆਂ ਲਾਕਡਊਨ ਕੀਤਾ ਗਿਆ ਹੈ ।ਉੱਥੇ ਹੀ ਪੰਜਾਬ ਵਿੱਚ ਕਰਫਿਊ ਦੀ ਮਿਆਦ ਵਧਣ ਨਾਲ ਕਿਸਾਨਾਂ ਦੀਆਂ ਚਿੰਤਾਵਾਂ ਵੱਧ ਗਈਆਂ ਹਨ। ਜਿਸ...
ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਸਮੂਹ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ। ਜਾਖੜ ਨੇ ਕਿਹਾ ਕਿ ਇਹ ਜੋ ਸਮਾਂ...
ਚੰਡੀਗੜ੍ਹ, 11 ਅਪ੍ਰੈਲ : ਭਾਰਤ ਵਿੱਚ ਫਸੇ ਵਿਦੇਸ਼ੀ ਕੌਮੀ ਲੋਕਾਂ ਲਈ ਆਵਾਜਾਈ ਦੇ ਪ੍ਰਬੰਧਾਂ ਲਈ ਕੇਂਦਰ ਸਰਕਾਰ ਦੀ ਸਥਾਪਿਤ ਸੰਚਾਲਨ ਪ੍ਰਕਿਰਿਆਵਾਂ (ਐਸਓਪੀਜ਼) ਦੇ ਸਿਲਸਿਲੇ ਵਿੱਚ, ਪੰਜਾਬ...