News
ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਸਮਰਥਕਾਂ ਨੇ ਕੀਤੀ ਇਹ ਅਪੀਲ

ਸਂਗਰੂਰ, 04 ਮਾਰਚ (ਵਿਨੋਦ ਗੋਇਲ): ਰਣਜੀਤ ਸਿੰਘ ਢੱਡਰੀਆਂ ਦਾ ਵਿਵਾਦ ਟਕਸਾਲ ਦੇ ਅਮਰੀਕ ਸਿੰਘ ਅਜਨਾਲਾ ਦੇ ਨਾਲ ਅੱਗੇ ਵੱਧ ਚੁਕਾ ਹੈ। ਇਹਨਾਂ ਦਾ ਇਹ ਵਿਵਾਦ ਇੰਨਾ ਵੱਧ ਗਿਆ ਕਿ ਦੋਵਾਂ ਵਲੋਂ ਟੀਵੀ ਉਤੇ ਡਿਬੇਟ ਕਰਣ ਦਾ ਵੀ ਸਮੇਂ ਦੇ ਦਿੱਤੋ ਸੀ। ਹੁਣ ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਦੇ ਸਮਰਥਕਾਂ ਵੱਲੋਂ ਉਸਦੇ ਨਾਲ ਹੋਣ ਦਾ ਦਾਵਾ ਵੀਡੀਓ ਰਾਹੀ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਸੰਗਰੂਰ ਦੇ ਪਿੰਡ ਭੁੱਲਰਹੇੜੀ ਵਿਚ ਰਣਜੀਤ ਸਿੰਘ ਢੱਡਰੀਆਂ ਦੇ ਸਮਰਥਕਾਂ ਵਲੋਂ ਵੀਡੀਓ ਬਣਾਇ ਜਿਸਦੇ ਵਿਚ ਭਾਈ ਰਣਜੀਤ ਸਿੰਘ ਦੇ ਨਾਲ ਹੋਣ ਦਾ ਦਾਵਾ ਕੀਤਾ ਨਾਲ ਹੀ ਕਿਹਾ ਕਿ ਰਣਜੀਤ ਸਿੰਘ ਢੱਡਰੀਆਂ ਆਪਣੇ ਸ਼ਬਦਾਂ ਰਾਹੀਂ ਲੋਕਾਂ ਨੂੰ ਗੁਰੂ ਦੇ ਨਾਲ ਜੋੜਦੇ ਨੇ.ਨਾਲ ਹੀ ਉਹਨਾਂ ਨੇ ਕਿਹਾ ਕਿ ਢੱਡਰੀਆਂ ਵੱਲੋਂ ਧਾਰਮਿਕ ਦੀਵਾਨ ਨਾ ਲਾਉਣ ਨਾਲ ਸਾਨੂੰ ਠੇਸ ਪਹੁੰਚੀ ਹੈ ਕਿਉਂਕਿ ਵਾਧੂ ਲੋਕੀ ਉਹਨਾਂ ਨੂੰ ਸੁਣਨਾ ਪਸੰਦ ਕਰਦੇ ਨੇ ਨਾਲ ਹੀ ਉਹਨਾਂ ਵੱਲੋਂ ਅਪੀਲ ਕੀਤੀ ਕਿ ਛੇਤੀ ਤੋਂ ਛੇਤੀ ਵਾਪਸ ਧਾਰਮਿਕ ਦੀਵਾਨ ਓਹਨਾ ਵੱਲੋਂ ਲਾਇਆ ਜਾਏ।