Connect with us

National

ਪੈਟਰੋਲ ਡੀਜਲ ਦੀ ਕੀਮਤਾਂ ਘਟੀਆਂ , 2-2 ਰੁਪਏ ਹੋਇਆ ਸਸਤਾ

Published

on

ਲੋਕ ਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਲੋਕਾਂ ਨੂੰ ਰਾਹਤ ਦਿੰਦਿਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ 2 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕਰ ਦਿੱਤੀ ਹੈ। ਘਟੀਆਂ ਕੀਮਤਾਂ ਅੱਜ ਸਵੇਰੇ 6 ਵਜੇ ਤੋਂ ਪੂਰੇ ਦੇਸ਼ ਵਿੱਚ ਲਾਗੂ ਹੋ ਗਈਆਂ ਹਨ| ਇਸ ਦੇ ਨਾਲ ਹੀ ਪੈਟਰੋਲੀਅਮ ਮੰਤਰਾਲੇ ਹਰਦੀਪ ਪੁਰੀ ਨੇ ਸੋਸ਼ਲ ਮੀਡੀਆ ‘ਤੇ ਟਵੀਟ ਕੀਤਾ।

ਉਨ੍ਹਾਂ ਨੇ ਕਿਹਾ ਕਿ ਜਦੋਂ ਵਿਸ਼ਵ ਔਖੇ ਦੌਰ ਵਿੱਚੋਂ ਗੁਜ਼ਰ ਰਿਹਾ ਸੀ ਤਾਂ ਵਿਕਸਤ ਅਤੇ ਵਿਕਾਸਸ਼ੀਲ ਦੇਸ਼ਾਂ ਵਿੱਚ ਪੈਟਰੋਲ ਦੀਆਂ ਕੀਮਤਾਂ ਵਿੱਚ 50-72 ਫੀਸਦੀ ਤੱਕ ਦਾ ਵਾਧਾ ਹੋਇਆ ਸੀ ਅਤੇ ਸਾਡੇ ਆਲੇ-ਦੁਆਲੇ ਦੇ ਕਈ ਦੇਸ਼ਾਂ ਵਿੱਚ ਹੁਣ ਪੈਟਰੋਲ ਨਹੀਂ ਮਿਲਦਾ।ਤੀ। ਉਨ੍ਹਾਂ ਲਿਖਿਆ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 2 ਰੁਪਏ ਦੀ ਕਟੌਤੀ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵਾਰ ਫਿਰ ਸਾਬਿਤ ਕਰ ਦਿੱਤਾ ਹੈ ਕਿ ਕਰੋੜਾਂ ਭਾਰਤੀਆਂ ਦੇ ਪਰਿਵਾਰਾਂ ਦੀ ਭਲਾਈ ਅਤੇ ਸਹੂਲਤਾਂ ਉਨ੍ਹਾਂ ਦਾ ਟੀਚਾ ਹੈ।

ਇਸ ਕਟੌਤੀ ਤੋਂ ਬਾਅਦ ਰਾਸ਼ਟਰੀ ਰਾਜਧਾਨੀ ‘ਚ ਪੈਟਰੋਲ ਦੀ ਕੀਮਤ ਹੁਣ 94.72 ਰੁਪਏ ਪ੍ਰਤੀ ਲੀਟਰ ਹੋ ਗਈ ਹੈ , ਜੋ ਪਹਿਲਾ 96.72 ਰੁਪਏ ਪ੍ਰਤੀ ਲੀਟਰ ਸੀ । ਜਦੋਂ ਕਿ ਡੀਜ਼ਲ 87.62 ਰੁਪਏ ‘ਚ ਮਿਲੇਗਾ, ਜੋ ਕਿ ਪਹਿਲਾ ਸਮੇਂ 89.62 ਰੁਪਏ ਪ੍ਰਤੀ ਲੀਟਰ ਸੀ