National
ਪੀਐਮ ਮੋਦੀ, ਅਮਿਤ ਸ਼ਾਹ, ਸੀਐਮ ਯੋਗੀ ਚੋਣ ਪ੍ਰਚਾਰ ਕਰਨ ਲਈ ਜਾਣਗੇ ਝਾਰਖੰਡ
LOK SABHA ELECTION: ਜਾਣਕਾਰੀ ਮੁਤਾਬਿਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਵਰਗੇ ਵੱਡੇ ਨੇਤਾ ਲੋਕ ਸਭਾ ਚੋਣਾਂ ਦੇ ਪ੍ਰਚਾਰ ਲਈ ਝਾਰਖੰਡ ਜਾਣਗੇ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਅਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਸਰਮਾ ਨੇ ਵੀ ਝਾਰਖੰਡ ਵਿੱਚ ਚੋਣ ਪ੍ਰਚਾਰ ਕਰਨ ਦੀ ਯੋਜਨਾ ਬਣਾਈ ਹੈ।
ਝਾਰਖੰਡ ਦੀਆਂ 14 ਲੋਕ ਸਭਾ ਸੀਟਾਂ ‘ਚੋਂ ਭਾਜਪਾ ਕੋਲ 11 ਸੀਟਾਂ ਹਨ। ਸੂਬਾ ਭਾਜਪਾ ਦੀ ਯੋਜਨਾ ਸਾਰੇ ਲੋਕ ਸਭਾ ਹਲਕਿਆਂ ਵਿੱਚ ਪ੍ਰਚਾਰ ਰੱਥ ਭੇਜਣ ਦੀ ਹੈ। ਬਾਬੂਲਾਲ ਮਰਾਂਡੀ ਝਾਰਖੰਡ ਤੋਂ ਇਲਾਵਾ ਮੱਧ ਪ੍ਰਦੇਸ਼, ਬੰਗਾਲ ਸਮੇਤ ਹੋਰ ਰਾਜਾਂ ‘ਚ ਵੀ ਚੋਣ ਪ੍ਰਚਾਰ ਲਈ ਜਾਣਗੇ।
ਤੁਹਾਨੂੰ ਦੱਸ ਦੇਈਏ ਕਿ ਦੇਸ਼ ਭਰ ਵਿੱਚ 19 ਅਪ੍ਰੈਲ ਤੋਂ 1 ਜੂਨ ਤੱਕ ਸੱਤ ਪੜਾਵਾਂ ਵਿੱਚ ਲੋਕ ਸਭਾ ਚੋਣਾਂ ਹੋਣਗੀਆਂ। ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ। ਝਾਰਖੰਡ ਦੀ ਗੱਲ ਕਰੀਏ ਤਾਂ ਇੱਥੇ 14 ਲੋਕ ਸਭਾ ਸੀਟਾਂ ਹਨ, ਜਿਨ੍ਹਾਂ ਵਿੱਚੋਂ 5 ਸੀਟਾਂ ਐਸਟੀ ਲਈ ਅਤੇ ਇੱਕ ਸੀਟ ਐਸਸੀ ਲਈ ਰਾਖਵੀਆਂ ਹਨ। ਕੁੱਲ ਮਿਲਾ ਕੇ ਝਾਰਖੰਡ ਵਿੱਚ 2.54 ਕਰੋੜ ਤੋਂ ਵੱਧ ਵੋਟਰ ਹਨ। ਇਨ੍ਹਾਂ ਵਿੱਚੋਂ 22 ਲੱਖ ਵੋਟਰ ਪਹਿਲੀ ਵਾਰ ਵੋਟ ਪਾਉਣਗੇ। ਝਾਰਖੰਡ ਵਿੱਚ ਚੌਥੇ, ਪੰਜਵੇਂ, ਛੇਵੇਂ ਅਤੇ ਸੱਤਵੇਂ ਪੜਾਅ ਵਿੱਚ ਵੋਟਾਂ ਪੈਣਗੀਆਂ। ਚੌਥੇ ਪੜਾਅ ‘ਚ 13 ਮਈ ਨੂੰ ਚਾਰ ਲੋਕ ਸਭਾ ਸੀਟਾਂ ਸਿੰਘਭੂਮ, ਖੁੰਟੀ, ਲੋਹਰਦਗਾ ਅਤੇ ਪਲਾਮੂ ‘ਚ ਵੋਟਿੰਗ ਹੋਵੇਗੀ। ਪੰਜਵੇਂ ਪੜਾਅ ਦੀ ਵੋਟਿੰਗ 20 ਮਈ ਨੂੰ ਚਤਰਾ, ਕੋਡਰਮਾ ਅਤੇ ਹਜ਼ਾਰੀਬਾਗ ਵਿੱਚ ਹੋਵੇਗੀ। ਗਿਰੀਡੀਹ, ਧਨਬਾਦ, ਰਾਂਚੀ ਅਤੇ ਜਮਸ਼ੇਦਪੁਰ ਵਿੱਚ 25 ਮਈ ਨੂੰ ਛੇਵੇਂ ਪੜਾਅ ਵਿੱਚ ਵੋਟਿੰਗ ਹੋਵੇਗੀ। ਰਾਜਮਹਿਲ, ਦੁਮਕਾ ਅਤੇ ਗੋਡਾ ਵਿੱਚ ਸੱਤਵੇਂ ਪੜਾਅ ਵਿੱਚ 1 ਜੂਨ ਨੂੰ ਵੋਟਿੰਗ ਹੋਵੇਗੀ।