National
ਪੀਲੀਭੀਤ ਵਿੱਚ PM ਮੋਦੀ ਬੋਲੇ, ਭਾਰਤ ਲਈ ਕੁਝ ਵੀ ਅਸੰਭਵ ਨਹੀਂ ਹੈ
PM NARENDRA MODI: ਨਰਿੰਦਰ ਮੋਦੀ ਨੇ ਪੀਲੀਭੀਤ ‘ਚ ਇੱਕ ਚੋਣ ਰੈਲੀ ਨੂੰ ਸੰਬੋਧਨ ਕੀਤਾ । ਆਪਣੇ 10 ਸਾਲਾਂ ਦੇ ਕਾਰਜਕਾਲ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਪ੍ਰਧਾਨ ਮੰਤਰੀ ਮੋਦੀ ਇੱਥੇ ਪੁੱਜੇ ਹਨ। ਇੱਥੇ ਪੁੱਜਣ ‘ਤੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਨੇ ਪ੍ਰਧਾਨ ਮੰਤਰੀ ਨੂੰ ਬੰਸਰੀ ਭੇਂਟ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਭਾਰਤ ਮਾਤਾ ਦੀ ਜੈ ਨਾਲ ਕੀਤੀ। ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਨਵਰਾਤਰੀ ਅਤੇ ਹਿੰਦੂ ਨਵੇਂ ਸਾਲ ਦੀ ਵਧਾਈ ਦਿੱਤੀ। ਦੱਸਿਆ ਕਿ ਅੱਜ ਤੋਂ ਚੈਤਰ ਨਵਰਾਤਰੀ ਵੀ ਸ਼ੁਰੂ ਹੋ ਗਈ ਹੈ। ਸ਼ਕਤੀ ਦੀ ਪੂਜਾ ਦੇਸ਼ ਭਰ ਵਿੱਚ ਪ੍ਰਸਿੱਧ ਹੈ। ਹਰ ਕੋਈ ਭਗਤੀ ਵਿੱਚ ਲੀਨ ਹੈ, ਸ਼ਕਤੀ ਦੀ ਪੂਜਾ ਵਿੱਚ ਲੱਗਾ ਹੋਇਆ ਹੈ। ਕੁਝ ਹੀ ਦਿਨਾਂ ਵਿੱਚ ਵਿਸਾਖੀ ਵੀ ਆ ਰਹੀ ਹੈ, ਤੁਹਾਨੂੰ ਵੀ ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਵਿਕਸਿਤ ਭਾਰਤ ਦੇ ਸੰਕਲਪ ‘ਤੇ ਕੰਮ ਕਰ ਰਹੇ ਹਾਂ। ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਆਰਥਿਕ ਸ਼ਕਤੀ ਬਣ ਗਿਆ ਹੈ। ਸਾਡੇ ਚੰਦਰਯਾਨ ਨੇ ਚੰਨ ‘ਤੇ ਤਿਰੰਗਾ ਲਹਿਰਾਇਆ। ਭਾਰਤ ‘ਚ ਆਯੋਜਿਤ G-20 ਦੀ ਪੂਰੀ ਦੁਨੀਆ ‘ਚ ਤਾਰੀਫ ਹੋਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪੂਰੀ ਦੁਨੀਆ ਦੀਆਂ ਮੁਸ਼ਕਲਾਂ ਦੇ ਵਿਚਕਾਰ ਭਾਰਤ ਅੱਜ ਦਿਖਾ ਰਿਹਾ ਹੈ ਕਿ ਉਸ ਲਈ ਕੁਝ ਵੀ ਅਸੰਭਵ ਨਹੀਂ ਹੈ।
ਮੋਦੀ ਨੇ ਕਿਹਾ ਕਿ ਅੱਜ ਭਾਰਤ ਦੀ ਆਵਾਜ਼ ਪੂਰੀ ਦੁਨੀਆ ‘ਚ ਸੁਣਾਈ ਦੇ ਰਹੀ ਹੈ। ਇਹ ਤੁਹਾਡੀ ਵੋਟ ਦੀ ਤਾਕਤ ਹੈ। ਤੁਹਾਡੀ ਵੋਟ ਨਾਲ ਇੱਕ ਮਜ਼ਬੂਤ ਸਰਕਾਰ ਬਣੀ ਹੈ| ਪੀਲੀਭੀਤ ‘ਚ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ‘ਚ 19 ਅਪ੍ਰੈਲ ਨੂੰ ਵੋਟਿੰਗ ਹੋਵੇਗੀ।