Connect with us

National

‘ਪਠਾਨ’ ਵਿਵਾਦ ‘ਚ PM ਮੋਦੀ ਦਾ ਆਇਆ ਵੱਡਾ ਬਿਆਨ, ਪਾਰਟੀ ਆਗੂਆਂ ਨੂੰ ਦਿੱਤੇ ਹੁਕਮ

Published

on

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਨੇਤਾਵਾਂ ਨੂੰ ਫਿਲਮਾਂ ‘ਤੇ ਬੇਲੋੜੇ ਬਿਆਨ ਦੇਣ ਤੋਂ ਬਚਣ ਦੀ ਸਲਾਹ ਦਿੱਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪ੍ਰਧਾਨ ਮੰਤਰੀ ਨੇ ਇਹ ਗੱਲਾਂ 16-17 ਜਨਵਰੀ ਨੂੰ ਦਿੱਲੀ ‘ਚ ਹੋਈ ਭਾਜਪਾ ਦੀ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ‘ਚ ਕਹੀਆਂ। ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਝ ਲੋਕ ਕੁਝ ਫਿਲਮਾਂ ‘ਤੇ ਬਿਆਨ ਦੇ ਰਹੇ ਹਨ, ਜੋ ਦਿਨ ਭਰ ਮੀਡੀਆ ‘ਤੇ ਚੱਲੀਆਂ। ਪੀਐਮ ਮੋਦੀ ਨੇ ਪਾਰਟੀ ਨੇਤਾਵਾਂ ਨੂੰ ਬੇਲੋੜੀ ਬਿਆਨਬਾਜ਼ੀ ਤੋਂ ਬਚਣ ਦੀ ਸਲਾਹ ਦਿੱਤੀ।

ਤੁਹਾਨੂੰ ਦੱਸ ਦੇਈਏ ਕਿ ਪ੍ਰਧਾਨ ਮੰਤਰੀ ਦਾ ਇਹ ਬਿਆਨ ਅਜਿਹੇ ਸਮੇਂ ‘ਚ ਆਇਆ ਹੈ ਜਦੋਂ ਦੇਸ਼ ‘ਚ ਸ਼ਾਹਰੁਖ ਖਾਨ ਦੀ ਫਿਲਮ ‘ਪਠਾਨ’ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਦਰਅਸਲ, ਫਿਲਮ ਪਠਾਨ ਦੇ ਇੱਕ ਗਾਣੇ ਵਿੱਚ ਦੀਪਿਕਾ ਪਾਦੂਕੋਣ ਨੂੰ ਭਗਵੇਂ ਰੰਗ ਦੀ ਬਿਕਨੀ ਵਿੱਚ ਵਿਖਾਏ ਜਾਣ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ, ਜਿਸ ਕਾਰਨ ਕਈ ਭਾਜਪਾ ਨੇਤਾਵਾਂ ਨੇ ਫਿਲਮ ਪਠਾਨ ਉੱਤੇ ਰੋਕ ਲਗਾਉਣ ਦੀ ਮੰਗ ਵੀ ਕੀਤੀ ਸੀ।