Connect with us

News

ਫੜੇ ਗਏ ਡੇਰਾ ਬਾਬਾ ਨਾਨਕ ਦੇ ਦੋਸ਼ੀ

Published

on

ਤਰਨਤਾਰਨ , 06 ਮਾਰਚ : ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਹੱਥ ਲੱਗੀ ਜਦੋ ਉਨ੍ਹਾਂ ਵੱਲੋਂ ਡੇਰਾ ਬਾਬਾ ਜਗਤਾਰ ਸਿੰਘ ਚੋਰੀ ਦੀ ਵਾਰਦਾਤ ਨੂੰ ਕੁਝ ਦਿਨਾਂ ਵਿੱਚ ਹੀ ਹੱਲ ਕਰ ਦਿੱਤੋ । ਦੱਸ ਦੇਈਏ ਕਿ ਸਾਰੇ 6 ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦੇ ਨਾਲ ਹੀ ਚੋਰੀ ਕੀਤੀ ਗਈ 1.66 ਕਰੋੜ ਦੀ ਨਕਦੀ ਬਰਾਮਦ ਕਰ ਲੀਤੀ ਗਈ ।


ਡੀ.ਜੀ.ਪੀ. ਦਿਨਕਰ ਗੁਪਤਾ ਨੇ ਐੱਸ.ਐੱਸ.ਪੀ ਧਰੁਵ ਦਹੀਆ ਅਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਤਰਨ ਤਾਰਨ ਪੁਲਿਸ ਨੇ 1.13 ਕਰੋੜ ਰੁਪਏ ਬਰਾਮਦ ਕੀਤੇ ਸਨ, ਜਦਕਿ ਬਾਕੀ 53 ਲੱਖ ਰੁਪਏ ਅੰਮ੍ਰਿਤਸਰ ਪੁਲਿਸ ਨੇ ਜ਼ਬਤ ਕੀਤੇ ਸਨ। ਉਸਨੇ ਅੱਗੇ ਕਿਹਾ ਕਿ ਵਿਆਪਕ ਖੋਜ, ਖੁਫੀਆ ਜਾਣਕਾਰੀ ਅਤੇ ਤਕਨੀਕੀ ਵਿਸ਼ਲੇਸ਼ਣ ਨੇ ਮਿਲਕੇ ਕੰਮ ਕੀਤਾ ਤਾਂ ਜੋ ਪੁਲਿਸ ਨੂੰ ਇਸ ਕੇਸ ਨੂੰ ਜਲਦੀ ਹੱਲ ਕਰਨ ਵਿੱਚ ਸਹਾਇਤਾ ਕੀਤੀ ਜਾ ਸਕੇ।


ਦਸ ਦੇਈਏ ਕਿ ਜਿੰਨ੍ਹਾਂ ਨੂੰ ਫੜਿਆ ਗਿਆ ਉੰਨਾ ਦੀ ਪਹਿਚਾਣ ਕੀਤੀ ਗਈ ਹੈ ਸੁਖਵਿੰਦਰ ਸਿੰਘ, ਤਰਸੇਮ ਸਿੰਘ , ਬਿੱਲਾ ਅਤੇ ਸੁਖਚੈਨ ਸਿੰਘ। ਇਹ ਚਾਰੇ ਦੋਸ਼ੀਆਂ ਅੰਮ੍ਰਿਤਸਰ ਦੇ ਖੁਰਮਾਨੀਆ ਪਿੰਡ ਦੇ ਰਹਿਣ ਵਾਲੇ ਨੇ ਤੇ ਸਤਨਾਮ ਸਿੰਘ ਤੇ ਰਵੀ ਸੰਘਾ ਪਿੰਡ ਦੇ ਰਹਿਣ ਵਾਲੇ ਨੇ।


ਦੱਸਣਯੋਗ ਹੈ ਕਿ 24 ਫਰਵਰੀ ਦੀ ਰਾਤ ਨੂੰ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਜਦੋ ਇਸਦੀ ਸੂਚਨਾ ਪੁਲਿਸ ਨੂੰ ਮਿਲੀ ਤਾਂ ਸੀ.ਸੀ.ਟੀ.ਵੀ ਨੂੰ ਖੰਗਾਲਨ ਤੋਂ ਬਾਅਦ ਇਹਨਾਂ ਦੋਸ਼ੀਆਂ ਦੀ ਪਹਿਚਾਣ ਕੀਤੀ ਗਈ ਤੇ ਸੁਖਚੈਨ ਨੂੰ 28 ਫਰਵਰੀ ਨੂੰ ਹੀ ਪੁਲਿਸ ਵੱਲੋਂ ਫੜ ਲਿਆ ਗਿਆ ਸੀ।


ਛਾਣਬੀਣ ਦੌਰਾਨ ਪਤਾ ਲੱਗਿਆ ਕਿ ਇਹ ਸਾਰਾ ਕੁਛ ਯੋਜਨਾਬੱਧ ਮੁਤਾਬਕ ਕੀਤਾ ਗਿਆ ਦੱਸ ਦੇਈਏ ਕਿ ਦੋਸ਼ੀ ਸਤਨਾਮ ਸਿੰਘ ਤਰਨਤਾਰਨ ਬਤੌਰ ਡਰਾਈਵਰ ਡੇਰਾ ਬਾਬਾ ਜਗਤਾਰ ਸਿੰਘ ਵਿਚ ਕੱਮ ਕਰਦਾ ਸੀ ਸਤਨਾਮ ਨੂੰ ਸਾਰੀ ਖੁਫੀਆ ਜਾਣਕਾਰੀ ਸੀ, ਤੇ ਸਤਨਾਮ ਨੇ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਸੋਚਿਆ ਜਿਸ ਵਿਚ ਪਹਿਲਾ ਇਸਨੇ ਸੁਖਚੈਨ ਨੂੰ ਫੋਨ ਕੀਤਾ ਤੇ ਚੌਰੀ ਕਰਨ ਦੀ ਯੋਗਜਨਾ ਤੈਯਾਰ ਕੀਤੀ , ਦੱਸ ਦੇਈਏ ਕਿ ਸੁਖਚੈਨ ਸਿੰਘ ਹਾਲ ਹੀ ਚ ਅੰਮ੍ਰਿਤਸਰ ਦੇ ਜੇਲ੍ਹ ਤੋਂ ਬਾਹਰ ਆਇਆ ਸੀ। ਡੀਜੀਪੀ ਨੇ ਕਿਹਾ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।