News
ਰਾਸ਼ਟਰਪਤੀ ਗ੍ਰਿਫ਼ਤਾਰ ! ਹੱਥਕੜੀ ਲਗਾਕੇ ਚੁੱਕ ਲਿਆਈ ਫ਼ੌਜੀ
ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਅਮਰੀਕਾ ਦੇ “ਆਪ੍ਰੇਸ਼ਨ ਐਬਸੋਲਿਊਟ ਰੈਜ਼ੋਲਵ” ਦੇ ਹਿੱਸੇ ਵਜੋਂ ਗ੍ਰਿਫਤਾਰ ਕਰਕੇ ਅਮਰੀਕੀ ਹਿਰਾਸਤ ਵਿੱਚ ਲੈ ਲਿਆ ਗਿਆ। ਮਾਦੁਰੋ ਦੀ ਹੱਥਕੜੀਆਂ ਵਿੱਚ ਅਤੇ ਅੰਗੂਠਾ ਦਿਖਾਉਂਦੇ ਹੋਏ ਇੱਕ ਫੋਟੋ ਸਾਹਮਣੇ ਆਈ ਹੈ। ਟਰੰਪ ਪ੍ਰਸ਼ਾਸਨ ਨੇ ਡੈਲਸੀ ਰੋਡਰਿਗਜ਼ ਨੂੰ ਅੰਤਰਿਮ ਰਾਸ਼ਟਰਪਤੀ ਨਿਯੁਕਤ ਕੀਤਾ ਹੈ, ਅਤੇ ਵੈਨੇਜ਼ੁਏਲਾ ਦੀ ਸੁਪਰੀਮ ਕੋਰਟ ਨੇ ਇਸ ਨਿਯੁਕਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਅਤੇ ਉਨ੍ਹਾਂ ਦੀ ਪਤਨੀ, ਸੀਲੀਆ ਫਲੋਰਸ ਨੂੰ ਅਮਰੀਕੀ ਫੌਜੀ ਕਾਰਵਾਈ ਤੋਂ ਬਾਅਦ ਗ੍ਰਿਫਤਾਰ ਕਰਕੇ ਨਿਊਯਾਰਕ ਲਿਆਂਦਾ ਗਿਆ ਹੈ। ਮਾਦੁਰੋ ਨੂੰ ਸਲੇਟੀ ਰੰਗ ਦਾ ਟਰੈਕਸੂਟ, ਹੱਥਕੜੀ ਅਤੇ ਬਲੈਕਆਊਟ ਐਨਕਾਂ ਪਹਿਨੀਆਂ ਹੋਈਆਂ ਦਿਖਾਈ ਦਿੱਤੀਆਂ।
