National
Priyanka Gandhi ਅੱਜ ਸੰਸਦ ਮੈਂਬਰ ਵਜੋਂ ਚੁੱਕਣਗੇ ਸਹੁੰ
Priyanka Gandhi: ਵਾਇਨਾਡ ਉਪ ਚੋਣ ‘ਚ ਇਤਿਹਾਸਕ ਜਿੱਤ ਹਾਸਲ ਕਰਨ ਤੋਂ ਬਾਅਦ ਪ੍ਰਿਅੰਕਾ ਗਾਂਧੀ ਅੱਜ (28 ਨਵੰਬਰ) ਨੂੰ ਸੰਸਦ ਮੈਂਬਰ ਵਜੋਂ ਸਹੁੰ ਚੁੱਕਣਗੇ। ਇਸ ਤੋਂ ਬਾਅਦ ਉਹ ਵਾਇਨਾਡ ਦੇ ਦੋ ਦਿਨਾਂ ਦੌਰੇ ‘ਤੇ ਜਾਣਗੇ। ਉਹ 30 ਤੋਂ 1 ਦਸੰਬਰ ਤੱਕ ਦੌਰੇ ਦੌਰਾਨ ਸੱਤ ਰੋਡ ਸ਼ੋਅ ਕਰਨਗੇ।
ਕੇਰਲ ਦੇ ਵਾਇਨਾਡ ਤੋਂ ਲੋਕ ਸਭਾ ਉਪ ਚੋਣ ਜਿੱਤਣ ਵਾਲੀ ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਵੀਰਵਾਰ ਨੂੰ ਸੰਸਦ ਮੈਂਬਰ ਵਜੋਂ ਸਹੁੰ ਚੁੱਕਣਗੇ। ਇਸ ਦੇ ਨਾਲ ਹੀ ਉਹ ਆਪਣੇ ਭਰਾ ਰਾਹੁਲ ਗਾਂਧੀ ਅਤੇ ਮਾਤਾ ਸੋਨੀਆ ਗਾਂਧੀ ਦੇ ਨਾਲ ਸੰਸਦ ‘ਚ ਸ਼ਾਮਲ ਹੋਣਗੇ। ਵਾਇਨਾਡ ਅਤੇ ਰਾਏਬਰੇਲੀ ਤੋਂ ਜਿੱਤਣ ਤੋਂ ਬਾਅਦ ਰਾਹੁਲ ਗਾਂਧੀ ਨੇ ਵਾਇਨਾਡ ਲੋਕ ਸਭਾ ਸੀਟ ਖਾਲੀ ਕਰ ਦਿੱਤੀ ਸੀ।
ਰਾਹੁਲ ਨੇ ਰਾਏਬਰੇਲੀ ਨੂੰ ਚੁਣਿਆ ਅਤੇ ਵਾਇਨਾਡ ਨੂੰ ਛੱਡ ਦਿੱਤਾ। ਇਸ ਤੋਂ ਬਾਅਦ ਕਾਂਗਰਸ ਨੇ ਇਸ ਸੀਟ ਤੋਂ ਆਪਣੀ ਭੈਣ ਪ੍ਰਿਅੰਕਾ ਗਾਂਧੀ ਨੂੰ ਚੋਣ ਮੈਦਾਨ ਵਿੱਚ ਉਤਾਰਨ ਦਾ ਫੈਸਲਾ ਕੀਤਾ ਹੈ। ਵਾਇਨਾਡ ‘ਚ ਪ੍ਰਿਅੰਕਾ ਗਾਂਧੀ ਨੂੰ 6 ਲੱਖ 22 ਹਜ਼ਾਰ 338 ਵੋਟਾਂ ਮਿਲੀਆਂ, ਜਦਕਿ ਸੀਪੀਆਈ ਉਮੀਦਵਾਰ ਸਤਿਅਮ ਮੋਕੇਰੀ 2 ਲੱਖ 11407 ਵੋਟਾਂ ਨਾਲ ਦੂਜੇ ਸਥਾਨ ‘ਤੇ ਰਹੇ। ਇਸ ਸੀਟ ‘ਤੇ ਭਾਜਪਾ ਤੀਜੇ ਨੰਬਰ ‘ਤੇ ਰਹੀ। ਭਾਜਪਾ ਉਮੀਦਵਾਰ ਨਵਿਆ ਹਰੀਦਾਸ ਨੂੰ 1 ਲੱਖ 99939 ਵੋਟਾਂ ਮਿਲੀਆਂ ਸਨ।