Uncategorized
PUNJAB ਅਤੇ HIMACHAL ‘ਚ ਮੌਸਮ ਦਾ ਹਾਲ, PUNJAB ‘ਚ ਅਇਆ ਹੜ੍ਹ
NEWS : ਹਿਮਾਚਲ ਵਿਚ ਲਗਾਤਾਰ ਮੀਂਹ ਅਤੇ ਕਈ ਥਾਈਂ ਬੱਦਲ ਫਟਣ ਦੀਆਂ ਘਟਨਾਵਾਂ ਕਰਕੇ ਨਦੀਆਂ ਨਾਲਿਆਂ ਵਿਚ ਪਾਣੀ ਦਾ ਪੱਧਰ ਵਧਣ ਮਗਰੋਂ ਪੰਜਾਬ ਵਿਚ ਹੜ੍ਹ ਵਰਗ ਸਥਿਤੀ ਨੂੰ ਦੇਖਦੇ ਹੋਏ ਸਿਹਤ ਵਿਭਾਗ ਨੂੰ ਹਾਈ ਅਲਰਟ ਉਤੇ ਰੱਖਿਆ ਗਿਆ ਹੈ।
21 ਅਗਸਤ ਨੂੰ ਪੰਜ ਜ਼ਿਲ੍ਹਿਆਂ ਊਨਾ, ਕਾਂਗੜਾ, ਮੰਡੀ, ਕੁੱਲੂ ਅਤੇ ਸ਼ਿਮਲਾ ਵਿੱਚ ਦੁਬਾਰਾ ਮੀਂਹ ਪੈਣ ਲਈ ਯੈਲੋ ਚੇਤਾਵਨੀ ਹੈ। ਇਸ ਮਾਨਸੂਨ ਸੀਜ਼ਨ ਵਿੱਚ ਸੂਬੇ ਵਿੱਚ ਆਮ ਨਾਲੋਂ 17 ਪ੍ਰਤੀਸ਼ਤ ਵੱਧ ਅਤੇ ਅਗਸਤ ਵਿੱਚ ਆਮ ਨਾਲੋਂ 35 ਪ੍ਰਤੀਸ਼ਤ ਵੱਧ ਮੀਂਹ ਪਿਆ ਹੈ। ਇਹ ਮੀਂਹ ਤਬਾਹੀ ਮਚਾ ਰਿਹਾ ਹੈ।
ਅੱਜ ਪੰਜਾਬ ਵਿੱਚ ਵੀ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਚਾਰ ਜ਼ਿਲ੍ਹਿਆਂ, ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇੱਥੇ ਭਾਰੀ ਅਤੇ ਆਮ ਤੋਂ ਵੱਧ ਮੀਂਹ ਪੈਣ ਦੀ ਉਮੀਦ ਹੈ। ਜਦੋਂ ਕਿ ਹੋਰ ਜ਼ਿਲ੍ਹਿਆਂ ਵਿੱਚ ਹਲਕੀ ਅਤੇ ਆਮ ਮੀਂਹ ਪੈ ਸਕਦਾ ਹੈ।
ਇਸ ਵਾਰ ਮਾਨਸੂਨ ਹਿਮਾਚਲ ਪ੍ਰਦੇਸ਼ ਵਿੱਚ ਤਬਾਹੀ ਮਚਾ ਰਿਹਾ ਹੈ। ਕੱਲ੍ਹ ਰਾਤ ਵੀ ਕਈ ਹਿੱਸਿਆਂ ਵਿੱਚ ਮੀਂਹ ਪਿਆ। ਇਸ ਕਾਰਨ ਸੂਬੇ ਵਿੱਚ ਕਈ ਥਾਵਾਂ ‘ਤੇ ਜ਼ਮੀਨ ਖਿਸਕਣ ਕਾਰਨ 3 ਰਾਸ਼ਟਰੀ ਰਾਜਮਾਰਗਾਂ ਸਮੇਤ 353 ਸੜਕਾਂ ਬੰਦ ਹਨ। ਮੰਡੀ, ਸ਼ਿਮਲਾ ਅਤੇ ਕੁੱਲੂ ਜ਼ਿਲ੍ਹਿਆਂ ਵਿੱਚ ਨਦੀਆਂ ਅਤੇ ਨਾਲੇ ਉਛਲ ਰਹੇ ਹਨ।
ਇਸ ਦੇ ਨਾਲ ਹੀ ਪਹਾੜਾਂ ਵਿਚ ਮੀਂਹ ਨੇ ਪੰਜਾਬ ਲਈ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਹਨ। ਜੰਮੂ-ਕਸ਼ਮੀਰ ਵਿੱਚ ਮੀਂਹ ਤੋਂ ਬਾਅਦ ਰਾਵੀ ਦੇ ਪਾਣੀ ਦਾ ਪੱਧਰ ਵਧ ਗਿਆ ਹੈ। ਪਠਾਨਕੋਟ ਦੀਆਂ ਕਈ ਚੌਕੀਆਂ ਅਤੇ ਸਰਹੱਦਾਂ ਪਾਣੀ ਦੀ ਲਪੇਟ ਵਿੱਚ ਹਨ। ਇਸ ਦੇ ਨਾਲ ਹੀ ਪਠਾਨਕੋਟ ਦੇ ਕਈ ਪਿੰਡਾਂ ਵਿੱਚ 2 ਤੋਂ 3 ਫੁੱਟ ਤੱਕ ਪਾਣੀ ਭਰ ਗਿਆ ਹੈ।
