Uncategorized
ਮਸ਼ਹੂਰ ਪੰਜਾਬੀ ਗਾਇਕ ਦਿਲਜਾਨ ਦੀ ਸੜਕ ਹਾਦਸੇ ‘ਚ ਦਰਦਨਾਕ ਮੌਤ, ਸੰਗੀਤ ਜਗਤ ਨੂੰ ਵੱਡਾ ਝਟਕਾ
ਇਕ ਵਾਰ ਫਿਰ ਸੰਗੀਤ ਜਗਤ ਨੂੰ ਵੱਡਾ ਝਟਕਾ ਲੱਗਾ। ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਦਿਲਜਾਨ ਦੀ ਸੜਕ ਹਾਦਸੇ ‘ਚ ਦਰਦਨਾਕ ਮੌਤ ਹੋ ਗਈ ਹੈ। ਇਸ ਦੁਰਘਟਨਾ ਨੇ ਪੰਜਾਬੀ ਸੰਗੀਤ ਜਗਤ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਹ ਦਰਦਨਾਕ ਸੜਕ ਹਾਦਸਾ ਤਕਰੀਬਨ 3:45 ਵਜੇ ਵਾਪਰਿਆ। ਜਦ ਦਿਲਜਾਨ ਦੇਰ ਆਪਣੀ ਕਾਰ ‘ਤੇ ਅੰਮ੍ਰਿਤਸਰ ਤੋਂ ਕਰਤਾਰਪੁਰ ਆਪਣੇ ਘਰ ਆ ਰਹੇ ਸਨ ਤਦ ਇਹ ਹਾਦਸਾ ਅੰਮ੍ਰਿਤਸਰ ਜਲੰਧਰ ਜੀਟੀ ਰੋਡ ‘ਤੇ ਜੰਡਿਆਲਾ ਗੁਰੂ ਦੀ ਅਨਾਜ ਮੰਡੀ ਕੋਲ ਕਾਰ ਡਿਵਾਇਡਰ ਵਿੱਚ ਵੱਜਣ ਨਾਲ ਹੋਈਆ। ਇਹ ਹਾਦਸਾ ਇਨ੍ਹਾਂ ਖਤਰਨਾਕ ਸੀ ਕਿ ਦਿਲਜਾਨ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ। ਇਸ ਦੌਰਾਨ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਤੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲਿਆ ਹੈ।
ਘਟਨਾ ਸਥਲ ਜੰਡਿਆਲਾ ਗੁਰੂ ਦੇ ਥਾਣਾ ਦੇ ਮੁਖੀ ਇੰਸਪੈਕਟਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਕਿਸ ਦੌਰਾਨ ਇਹ ਘਟਨਾ ਵਾਪਰੀ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੀ ਕਾਰ ਦੀ ਰਫ਼ਤਾਰ ਤੇਜ਼ ਸੀ। ਜਦ ਕਾਰ ਪੁਲ ਕੋਲ ਪਹੁੰਚੀ ਤਾਂ ਦਿਲਜਾਨ ਦੀ ਕਾਰ ਬੇਕਾਬੂ ਹੋ ਗਈ ਜਿਸ ਦੌਰਾਨ ਡਿਵਾਇਡਰ ਨਾਲ ਟਕਰਾ ਗਈ। ਕਾਰ ਟਕਰਾਉਣ ਨਾਲ ਕਾਰ ਪਲਟ ਗਈ। ਜਦ ਇਹ ਦੁਰਘਟਨਾ ਵਾਪਰੀ ਤਾਂ ਰਾਹਗੀਰੇ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ। ਫਿਰ ਜਦ ਉਸ ਨੂੰ ਹਸਪਤਾਲ ਲਿਜਾਈਆ ਗਿਆ ਤਾਂ ਉਸ ਦੀ ਪਹਿਲਾ ਹੀ ਮੌਤ ਹੋ ਚੁੱਕੀ ਸੀ। ਜਦ ਇਹ ਹਾਦਸਾ ਵਾਪਰਿਆ ਤਾਂ ਉਹ ਕਾਰ ‘ਚ ਇੱਕਲਾ ਹੀ ਸੀ। ਦਿਲਜਾਨ ਦੇ ਪਿਤਾ ਤੋਂ ਜਾਣਕਾਰੀ ਪ੍ਰਾਪਤ ਕਰਦਿਆ ਇਹ ਪੱਤਾ ਲੱਗਿਆ ਕਿ 2 ਅਪ੍ਰੈਲ ਨੂੰ ਦਿਲਜਾਨ ਦਾ ਨਵਾਂ ਗਾਣਾ ਰਿਲੀਜ਼ ਹੋਣਾ ਸੀ। ਇਸ ਸਿਲਸਿਲੇ ‘ਚ ਮੀਟਿੰਗ ‘ਚ ਸ਼ਾਮਲ ਹੋਣ ਲਈ ਉਹ ਸੋਮਵਾਰ ਨੂੰ ਆਪਣੀ ਕਾਰ ਤੇ ਅੰਮ੍ਰਿਤਸਰ ਗਿਆ ਸੀ। ਉਨ੍ਹਾਂ ਦੀ ਇਸ ਬੇਵਕਤੀ ਮੌਤ ਕਾਰਨ ਸੰਗੀਤ ਜਗਤ ਤੇ ਉਨ੍ਹਾਂ ਦੇ ਘਰ ਸੋਗ ਦੀ ਲਹਿਰ ਹੈ।