Punjab
ਕੈਨੇਡਾ ‘ਚ ਪੰਜਾਬ ਦੀ ਧੀ ਨੇ ਲਹਿਰਾਇਆ ਝੰਡਾ

ਬਠਿੰਡਾ 25 ਅਕਤੂਬਰ 2023 : ਅਮਨਪ੍ਰੀਤ ਕੌਰ ਪੁੱਤਰੀ ਬਲਬੀਰ ਸਿੰਘ ਵਾਸੀ ਸ਼ੀਸ਼ ਮਹਿਲ ਕਲੋਨੀ ਬਠਿੰਡਾ ਨੇ ਕੈਨੇਡਾ ਵਿੱਚ ਅਧਿਆਪਕ ਵਜੋਂ ਸਰਕਾਰੀ ਨੌਕਰੀ ਹਾਸਲ ਕਰਕੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ।
ਜਾਣਕਾਰੀ ਅਨੁਸਾਰ ਮਨਪ੍ਰੀਤ ਕੌਰ ਨੇ ਦਸ਼ਮੇਲ ਗਰਲਜ਼ ਕਾਲਜ ਬਾਦਲ ਤੋਂ ਬੀ.ਏ./ਬੀ.ਐੱਡ. ਜਿਸ ਤੋਂ ਬਾਅਦ ਉਸਨੇ ਪੰਜਾਬੀ ਯੂਨੀਵਰਸਿਟੀ ਤੋਂ ਐਮ.ਐਸ.ਸੀ. ਦੀ ਪੜ੍ਹਾਈ ਕੀਤੀ। ਮਨਪ੍ਰੀਤ ਕੌਰ ਦਾ ਵਿਆਹ ਕੈਨੇਡਾ ਰਹਿੰਦੇ ਪਿੰਡ ਗਾਗੋਵਾਲ ਦੇ ਗੁਰਬਿੰਦਰ ਸਿੰਘ ਨਾਲ ਹੋਇਆ ਸੀ। ਕੈਨੇਡਾ ਪਹੁੰਚ ਕੇ ਮਨਪ੍ਰੀਤ ਕੌਰ ਨੇ ਯੂਨੀਵਰਸਿਟੀ ਰੈਜੀਨਾ ਤੋਂ ਸਖ਼ਤ ਮਿਹਨਤ ਕੀਤੀ ਅਤੇ ਅਧਿਆਪਕ ਬਣਨ ਲਈ ਟੈਸਟ ਪਾਸ ਕੀਤਾ, ਜਿਸ ਤੋਂ ਬਾਅਦ ਉਸ ਦੀ ਚੋਣ ਸਰਕਾਰੀ ਅਧਿਆਪਕ ਵਜੋਂ ਹੋਈ।