Connect with us

Punjab

77ਵੇਂ ਗਣਤੰਤਰ ਦਿਵਸ ਪਰੇਡ ਵਿੱਚ ਪੰਜਾਬ ਦੀ ਝਾਕੀ

Published

on

ਦੇਸ਼ ਭਰ ‘ਚ ਗਣਤੰਤਰ ਦਿਵਸ ਦੀਆਂ ਰੌਣਕਾਂ ਲੱਗੀਆਂ ਹੋਈਆਂ ਹਨ। ਪੂਰਾ ਦੇਸ਼ ਗਣਤੰਤਰ ਦਿਵਸ ਮਨਾ ਰਿਹਾ ਹੈ।

77ਵੇਂ ਗਣਤੰਤਰ ਦਿਵਸ ਪਰੇਡ ਵਿੱਚ ਵੱਖ ਵੱਖ ਝਾਕੀਆਂ ਕੱਢੀਆਂ ਗਈਆਂ। ਨੌਵੇਂ ਸਿੱਖ ਗੁਰੂ, ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਇੱਕ ਸੁੰਦਰ ਝਾਕੀ, “ਹਿੰਦ ਦੀ ਚਾਦਰ” ਪੇਸ਼ ਕੀਤੀ ਗਈ।

ਝਾਕੀ ਵਿੱਚ ਸਿੱਖ ਧਰਮ ਦੇ ਸੰਦੇਸ਼ – ਮਨੁੱਖਤਾ, ਦਇਆ, ਸੱਚ ਅਤੇ ਕੁਰਬਾਨੀ – ਨੂੰ ਸਰਲ ਢੰਗ ਨਾਲ ਦਰਸਾਇਆ ਗਿਆ ਸੀ। ਸਭ ਤੋਂ ਅੱਗੇ “ਏਕ ਓਂਕਾਰ” ਪ੍ਰਤੀਕ ਸੀ, ਜੋ ਪਰਮਾਤਮਾ ਦੀ ਏਕਤਾ ਨੂੰ ਦਰਸਾਉਂਦਾ ਹੈ। ਇਸ ਤੋਂ ਬਾਅਦ ਹੱਥ ਪ੍ਰਤੀਕ ਸੀ, ਜੋ ਮਨੁੱਖਤਾ ਅਤੇ ਮਦਦਗਾਰਤਾ ਨੂੰ ਦਰਸਾਉਂਦਾ ਹੈ। ਝਾਕੀ ਵਿੱਚ ਰਾਗੀ ਸਿੰਘਾਂ ਦੁਆਰਾ ਸ਼ਬਦ ਕੀਰਤਨ ਅਤੇ ਪਿਛਲੇ ਪਾਸੇ ਖੰਡਾ ਸਾਹਿਬ ਪ੍ਰਤੀਕ ਸੀ। ਇਸ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਥਾਨ, ਗੁਰਦੁਆਰਾ ਸ੍ਰੀ ਸ਼ੀਸ਼ ਗੰਜ ਸਾਹਿਬ ਨੂੰ ਵੀ ਦਰਸਾਇਆ ਗਿਆ ਸੀ। ਭਾਈ ਮਤੀ ਦਾਸ ਅਤੇ ਭਾਈ ਦਿਆਲਾ ਦੀ ਸ਼ਹਾਦਤ ਨੂੰ ਵੀ ਦਰਸਾਇਆ ਗਿਆ ਸੀ।