Uncategorized
ਕੱਲ੍ਹ ਨਹੀ ਹੋਵੇਗੀ ਨਿਰਭਿਆ ਦੇ ਦੋਸ਼ੀਆਂ ਨੂੰ ਫ਼ਾਂਸੀ

02 ਮਾਰਚ :7 ਸਾਲ ਤੋਂ ਤਰੀਕ ਤੇ ਤਰੀਕ ਹੀ ਮਿਲਦੀ ਆ ਰਹੀ ਹੈ ਨਿਰਭਿਆ ਦੇ ਦੋਸ਼ੀਆਂ ਨੂੰ । ਜਿੱਥੇ ਇਸ ਵਾਰ ਦਾਵਾ ਕੀਤਾ ਗਿਆ ਸੀ ਕਿ ਨਿਰਭਿਆ ਦੇ ਚਾਰੇ ਦੋਸ਼ੀਆਂ ਨੂੰ ਮੰਗਲਵਾਰ ਨੂੰ ਸਜ਼ਾ ਦਿੱਤੀ ਜਾਏਗੀ, ਹੁਣ ਇਸ ਵਾਰ ਵੀ ਨਿਰਭਿਆ ਨੂੰ ਇਨਸਾਫ਼ ਮਿਲਣ ਤੋਂ ਪਹਿਲਾਂ ਹੀ ਦੋਸ਼ਿਆ ਦੀ ਸਜਾ਼ ਉਤੇ ਰੋਕ ਲਗਾ ਦਿੱਤੀ । ਦੱਸ ਦਈਏ ਕਿ ਨਿਰਭਿਆ ਦੇ ਚੌਥੇ ਦੋਸ਼ੀ ਪਵਨ ਨੇ ਰਾਸ਼ਟਰਪਤੀ ਨੂੰ ਰਹਿਮ ਦੀ ਅਰਜ਼ੀ ਪਾਈ ਸੀ, ਜਿਸਨੂੰ ਰਾਸ਼ਟਰਪਤੀ ਨੇ ਖਾਰਜ ਕਰ ਦਿੱਤਾ ਹੈ। ਦੱਸ ਦਈਏ ਕਿ 7 ਸਾਲ ਪਹਿਲਾਂ ਇਨ੍ਹਾਂ 4 ਦੋਸ਼ੀਆਂ ਵੱਲੋਂ ਨਿਰਭਿਆ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਚਾਰੇ ਦੋਸ਼ੀਆਂ ਖ਼ਿਲਾਫ਼ ਇਹ ਤੀਜਾ ਡੈੱਥ ਵਰੰਟ ਐ। ਇਸ ਤੋਂ ਪਹਿਲਾ 2 ਡੈੱਥ ਵਰੰਟ ਖਾਰਿਜ ਹੋ ਚੁੱਕੇ ਹਨ।
