Connect with us

National

RBI ਨੇ ਕਰਤਾ ਐਲਾਨ, ਛੋਟੇ ਨੋਟਾਂ ਲਈ ਲਗਣਗੇ ਵਿਸ਼ੇਸ਼ ATM

Published

on

ਬਾਜ਼ਾਰ ‘ਚ ਛੋਟੇ ਨੋਟਾਂ ਦੀ ਕਮੀ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਛੋਟੇ ਦੁਕਾਨਦਾਰਾਂ ਅਤੇ ਰੇਹੜੀ ਵਾਲਿਆਂ ਨੂੰ ਖੁੱਲੇ ਪੈਸੇ ਦੀ ਘਾਟ ਕਾਰਨ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਦਾ ਹੈ। ਭਾਰਤੀ ਰਿਜ਼ਰਵ ਬੈਂਕ (RBI) ਵੀ ਲੋਕਾਂ ਨੂੰ ਹੋ ਰਹੀ ਇਸ ਸਮੱਸਿਆ ਤੋਂ ਜਾਣੂ ਹੈ। ਹੁਣ ਰਿਜ਼ਰਵ ਬੈਂਕ ਇਸ ਸਮੱਸਿਆ ਦੇ ਹੱਲ ਨੂੰ ਲੈ ਕੇ ਗੰਭੀਰ ਹੋ ਗਿਆ ਹੈ। ਰਿਜ਼ਰਵ ਬੈਂਕ ATM ‘ਚ ਛੋਟੇ ਨੋਟਾਂ ਦੀ ਗਿਣਤੀ ਵਧਾਉਣ ਤੋਂ ਇਲਾਵਾ ਵਿਸ਼ੇਸ਼ ATM ਲਗਾਉਣ ‘ਤੇ ਵੀ ਵਿਚਾਰ ਕਰ ਰਿਹਾ ਹੈ।