Uncategorized
ਰੂਸ ਆਇਆ ਭਾਰਤ ਦੀ ਮਦਦ ਲਈ ਅੱਗੇ, ਭੇਜੇ ਕਈ ਉਪਰਕਰਣ

ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਬਹੁਤ ਜ਼ਿਆਦਾ ਫੈਲ ਗਈ ਹੈ। ਇਸ ਲਈ ਭਾਰਤ ‘ਚ ਪੈਂਦਾ ਹੋਏ ਇਸ ਸੰਕਟ ਨੂੰ ਦੇਖਦੇ ਭਾਰਤ ਦੀ ਮਦਦ ਲਈ ਕਈ ਦੇਸ਼ ਸਾਹਮਣੇ ਆਏ ਹਨ। ਇਸ ਦੌਰਾਨ ਹੁਣ ਰੂਸ ਵੀ ਭਾਰਤ ਲਈ ਅੱਗੇ ਆਇਆ ਹੈ। ਕੋਰੋਨਾ ਮਹਾਂਮਾਰੀ ਕਾਰਨ ਬਹੁਤ ਜ਼ਿਆਦਾ ਲੋਕ ਸੰਕ੍ਰਮਿਤ ਹੋ ਗਏ ਹਨ। ਇਸ ਲਈ ਰੂਸ ਨੇ ਭਾਰਤ ਦੀ ਮਦਦ ਲਈ ਵੈਂਟੀਲੇਟਰ, ਆਕਸੀਜਨਤ ਪ੍ਰੋਡਕਸ਼ਨ ਯੂਨਿਟ ਸਣੇ ਕਈ ਉਪਕਰਣ ਭੇਜੇ ਗਏ ਹਨ। ਇਹ ਉਪਕਰਣ ਦੋ ਉਡਾਣਾ ਜ਼ਰੀਏ ਭੇਜੇ ਗਏ ਹਨ। ਭਾਰਤ ‘ਚ ਰੂਸ ਦੇ ਰਾਜਪੂਤ ਨਿਕੋਲੇ ਕੁਦਾਸ਼ੇਵ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਇਸ ਦੌਰਾਨ ਰੂਸ ਨੇ ਭਾਰਤ ਨੂੰ ਕੋਰੋਨਾ ਨਾਲ ਲੜ ਰਹੇ ਦੇਖ ਉਨ੍ਹਾਂ ਦੀ ਮਦਦ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਉਪਰੰਤ ਕਈ ਹੋਰ ਦੇਸ਼ ਵੀ ਕੋਰੋਨਾ ਸੰਕਟ ਦੀ ਘੜੀ ‘ਚ ਭਾਰਤ ਦੀ ਮਦਦ ਕਰ ਚੁੱਕੇ ਹਨ। ਭਾਰਤ ਦੇ ਕੋਰੋਨਾ ਕਾਰਨ ਜੋ ਵੀ ਹਾਲਾਤ ਬਣ ਗਏ ਹਨ ਉਨ੍ਹਾਂ ਨੂੰ ਦੇਖ ਹੋਲੀ ਹੋਲੀ ਸਾਰੇ ਦੇਸ਼ ਮਦਦ ਲਈ ਆਗੇ ਆ ਰਹੇ ਹਨ। ਰੂਸ ਵੱਲੋਂ ਭੇਜੇ ਗਏ ਦੋ ਕਾਰਗੋ ਜਹਾਜ਼ ਵੀ ਦਿੱਲੀ ਏਅਰਪੋਰਟ ‘ਤੇ ਪਹੁੰਚ ਚੁੱਕੇ ਹਨ। ਰੂਸ ਨੇ 20 ਆਕਸੀਜਨ ਕੰਸੰਟ੍ਰੇਟਰਜ਼, 75 ਵੈਂਟੀਲੇਟਰ, 150 ਬੈਡ ਸਾਈਡ ਮਾਨੀਟਰਜ਼ ਤੇ ਦਵਾਈਆਂ ਜਹਾਜ਼ ਰਾਹੀ ਭੇਜਿਆਂ ਗਈਆ ਹਨ। ਕੋਰੋਨਾ ਦੀ ਇਸ ਜੰਗ ‘ਚ ਦੇਸ਼ ਇਕ ਦੂਜੇ ਦੇ ਨਾਲ ਹਨ।