Politics
CM ਮਾਨ ਵੱਲੋਂ ਅੱਜ ਸਾਰਾਗੜ੍ਹੀ ਜੰਗੀ ਦਾ ਕੀਤਾ ਜਾਵੇਗਾ ਉਦਘਾਟਨ…

ਚੰਡੀਗੜ੍ਹ, 12 ਸਤੰਬਰ 2023- ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਵੱਡਾ ਐਲਾਨ ਕਰਦਿਆਂ ਬੀਤੇ ਦਿਨ ਕਿਹਾ ਸੀ ਕਿ, ਸੂਬਾ ਸਰਕਾਰ ਸਾਰਾਗੜ੍ਹੀ ਜੰਗੀ ਨੂੰ ਯਾਦਗਾਰ ਬਣਾ ਰਹੀ ਹੈ। ਇਸ ਦਾ ਉਦਘਾਟਨ CM ਮਾਨ ਵੱਲੋਂ ਅੱਜ ਕੀਤਾ ਜਾਵੇਗਾ।
ਮਿਲੀ ਜਾਣਕਾਰੀ ਮੁਤਾਬਿਕ, ਯਾਦਗਾਰ ‘ਚ ਹੌਲਦਾਰ ਇਸ਼ਰ ਸਿੰਘ ਦਾ ਵੱਡਾ ਬੁੱਤ ਲੱਗੇਗਾ, ਦੇਸ਼ ‘ਚ ਸਾਰਾਗੜ੍ਹੀ ਦੀ ਜੰਗ ਦੀ ਪਹਿਲੀ ਯਾਦਗਾਰ ਹੋਵੇਗੀ। ਮਾਨ ਨੇ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵੀ ਵੱਡਾ ਇਲਜ਼ਾਮ ਲਾਇਆ ਅਤੇ ਕਿਹਾ ਕਿ, ਪਿਛਲੀ ਸਰਕਾਰ ਵੇਲੇ ਕੈਪਟਨ ਨੇ ਸਿਰਫ ਐਲਾਨ ਕੀਤਾ ਸੀ।
ਓਥੇ ਹੀ ਓਹਨਾ ਇਹ ਵੀ ਕਿਹਾ ਕਿ ਫੰਡ ਦੀ ਘਾਟ ਕਰਕੇ ਸਾਰਾਗੜ੍ਹੀ ਜੰਗੀ ਯਾਦਗਾਰ ਕੰਮ ਸ਼ੁਰੂ ਨਹੀਂ ਹੋ ਸਕਿਆ ਸੀ। ਮਾਨ ਨੇ ਕਿਹਾ ਕਿ, ਸਿਰਫ ਸਿਆਸੀ ਐਲਾਨ ਤੱਕ ਹੀ ਸੀਮਿਤ ਰਹਿ ਗਈ ਸੀ ਯਾਦਗਾਰ। ਪਰ ਹੁਣ ਅਸੀਂ ਇਸ ਸਾਰਾਗੜ੍ਹੀ ਜੰਗੀ ਯਾਦਗਾਰ ਨੂੰ ਬਣਾਉਣ ਜਾ ਰਹੇ ਹਾਂ ਅਤੇ ਇਸ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ।