Connect with us

Politics

ਕੈਲਗਿਰੀ ਵਾਲਿਆਂ ਨੂੰ ਮੁਫ਼ਤ ਵਾਲਾ ਕੂਕਰ ਪਿਆ ਮਹਿੰਗਾ

ਕੈਲਗਿਰੀ ਦੇ ਲੋਕਾਂ ਨੇ ਲਾਲਚ ਵਿੱਚ ਆ ਖ਼ਤਰੇ ‘ਚ ਪਾਈ ਜਾਨ

Published

on

ਕੈਲਗਿਰੀ ਦੇ ਲੋਕਾਂ ਨੇ ਲਾਲਚ ਵਿੱਚ ਆ ਖ਼ਤਰੇ ‘ਚ ਪਾਈ ਜਾਨ  
ਕੈਨੇਡਾ ਦੇ ਪੰਜਾਬੀਆਂ ਨੇ ਪਾਇਆ ਗਾਹ 
ਮੌਕੇ ਤੇ ਪਹੁੰਚੀ ਸਥਾਨਕ ਪੁਲਿਸ 
22 ਅਗਸਤ: ਕੈਨੇਡਾ ਦੇ ਲੋਕਾਂ ਨੇ ਲਾਲਚ ਵਿੱਚ ਆ ਕੇ ਆਪਣੀ ਜਾਣ ਨੂੰ ਉਸ ਵੇਲੇ ਖਤਰੇ ਵਿੱਚ ਪਾ ਲਿਆ,ਜਦੋਂ ਮੁਫ਼ਤ ਕੂਕਰ ਲੈਣ ਲਈ ਇੱਕ ਫ਼ੂਡ ਸੈਂਟਰ ਤੇ ਇਕੱਠ ਮਾਰ ਲਿਆ। ਕੈਲਗਿਰੀ ਵਿਖੇ ਫ਼ੂਡ ਸੈਂਟਰ ਦੀ ਨਵੀਂ ਦੁਕਾਨ ਖੋਲੀ ਗਈ ,ਜਿਸ ਵਿਚ ਸਕੀਮ ਦਿੱਤੀ ਗਈ ਕਿ ਸਾਡੇ ਪਹਿਲੇ 100 ਗਾਹਕਾਂ ਨੂੰ ਮੁਫ਼ਤ ਪ੍ਰੈਸ਼ਰ ਕੂਕਰ ਦਿੱਤਾ ਜਾਵੇਗਾ। ਜਿੱਥੇ ਮੁਫ਼ਤ ਕੂਕਰ ਲੈਣ ਲਈ ਸਭ ਤੋਂ ਪਹਿਲਾਂ ਦੁਕਾਨ ਵਿਚ ਜਾਣ ਲਈ ਵੱਡੀ ਗਿਣਤੀ ਵਿੱਚ ਗਾਹਕ ਇਕੱਠੇ ਹੋ ਗਏ। ਪੰਜਾਬੀਆਂ ਨੇ ਇੱਥੇ ਪਹੁੰਚ ਗਾਹ ਪਾ ਦਿੱਤਾ। 
ਕੋਰੋਨਾ ਵਾਇਰਸ ਖ਼ਤਰਨਾਕ ਬਿਮਾਰੀ ਦੇ ਚੱਲਦੇ ਲੋਕ ਇੱਕ ਦੂਜੇ ਨੂੰ ਧੱਕਾ ਮਾਰ ਕੇ ਦੁਕਾਨ ਅੰਦਰ ਜਾਣ ਦੀ ਕੋਸ਼ਿਸ਼ ਵਿੱਚ ਲੱਗ ਗਏ। ਇਸ ਮੌਕੇ ਫ੍ਰੀ ਕੁੱਕਰ ਦਾ ਫਾਇਦਾ ਲੈਣ ਸਮੇਂ ਸੋਸ਼ਲ ਡਿਸਟੈਨਸਿੰਗ ਦੀ ਪਾਲਣਾ ਨਹੀਂ ਕੀਤੀ ਗਈ,ਜਿਸ ਕਾਰਨ ਖ਼ਤਰੇ ਦਾ ਮਾਹੌਲ ਬਣ ਗਿਆ।  ਜਿਸਦੀ ਖ਼ਬਰ ਪੁਲਿਸ ਨੂੰ ਮਿਲਦੇ ਹੀ ਮੌਕੇ ਤੇ ਪਹੁੰਚ ਪੁਲਿਸ ਨੇ ਲੋਕਾਂ ਨੂੰ ਘਰ ਭੇਜਿਆ ਅਤੇ ਦੁਕਾਨ ਨੂੰ ਪੂਰੇ ਦਿਨ ਲਈ ਬੰਦ ਕਰ ਦਿੱਤਾ।