Connect with us

National

ਜੰਮੂ-ਕਸ਼ਮੀਰ ‘ਚ ਬਰਫ਼ਬਾਰੀ, ਸ੍ਰੀਨਗਰ-ਲੇਹ ਹਾਈਵੇਅ ਬਰਫ਼ਬਾਰੀ ਕਾਰਨ ਬੰਦ, 19 ਰਾਜਾਂ ‘ਚ ਬਾਰਿਸ਼ ਦੀ ਸੰਭਾਵਨਾ

Published

on

30 ਮਾਰਚ 2024: 29 ਮਾਰਚ ਤੋਂ ਦੇਸ਼ ‘ਚ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਮੌਸਮ ਦਾ ਰੂਪ ਬਦਲਣਾ ਸ਼ੁਰੂ ਹੋ ਗਿਆ ਹੈ। ਜੰਮੂ-ਕਸ਼ਮੀਰ ‘ਚ ਬਰਫਬਾਰੀ ਹੋ ਰਹੀ ਹੈ। ਸ਼ੁੱਕਰਵਾਰ (29 ਮਾਰਚ) ਨੂੰ ਸੂਬੇ ਦੇ ਸੋਨਮਰਗ ਦੇ ਹੈਂਗ ਇਲਾਕੇ ‘ਚ ਬਰਫ ਦਾ ਤੂਫਾਨ ਆਇਆ। ਇਸ ਕਾਰਨ ਦੋ ਕਾਰਾਂ ਬਰਫ਼ ਵਿੱਚ ਫਸ ਗਈਆਂ। ਕਾਰ ਵਿੱਚ ਫਸੇ ਲੋਕਾਂ ਨੂੰ ਬਚਾ ਲਿਆ ਗਿਆ। ਹਾਲਾਂਕਿ ਬਰਫੀਲੇ ਤੂਫਾਨ ਕਾਰਨ ਸ਼੍ਰੀਨਗਰ-ਲੇਹ ਹਾਈਵੇਅ ਨੂੰ ਬੰਦ ਕਰ ਦਿੱਤਾ ਗਿਆ ਹੈ।

ਭਾਰਤੀ ਮੌਸਮ ਵਿਭਾਗ (IMD) ਨੇ 30 ਮਾਰਚ ਨੂੰ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਅਤੇ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਹੈ। 19 ਰਾਜਾਂ ਵਿੱਚ ਬਾਰਿਸ਼ ਪੈਣ ਦੀ ਸੰਭਾਵਨਾ ਹੈ। ਉੱਤਰਾਖੰਡ, ਪੰਜਾਬ, ਹਰਿਆਣਾ ਅਤੇ ਦਿੱਲੀ ਵਿੱਚ ਆਰੇਂਜ ਅਲਰਟ ਹੈ। ਇੱਥੇ ਗਰਜ ਨਾਲ ਮੀਂਹ ਪੈ ਸਕਦਾ ਹੈ।

ਅਸਾਮ, ਮੇਘਾਲਿਆ, ਅਰੁਣਾਚਲ ਪ੍ਰਦੇਸ਼, ਨਾਗਾਲੈਂਡ, ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਰਾਜਸਥਾਨ, ਛੱਤੀਸਗੜ੍ਹ, ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਬੰਗਾਲ, ਉੜੀਸਾ ਅਤੇ ਸਿੱਕਮ ਵਿੱਚ ਬੱਦਲ ਛਾਏ ਰਹਿਣਗੇ। ਇਨ੍ਹਾਂ ਰਾਜਾਂ ਵਿੱਚ ਗਰਜ ਦੇ ਨਾਲ ਥੋੜਾ-ਬਹੁਤ ਮੀਂਹ ਪੈ ਸਕਦਾ ਹੈ।

ਆਈਐਮਡੀ ਨੇ 30 ਮਾਰਚ ਨੂੰ ਮੱਧ ਪ੍ਰਦੇਸ਼, ਮਹਾਰਾਸ਼ਟਰ, ਕਰਨਾਟਕ ਅਤੇ ਆਂਧਰਾ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਹੀਟਵੇਵ ਅਲਰਟ ਜਾਰੀ ਕੀਤਾ ਹੈ। ਇਨ੍ਹਾਂ ਰਾਜਾਂ ਵਿੱਚ 1 ਅਪ੍ਰੈਲ ਤੋਂ ਗਰਮੀ ਅਤੇ ਨਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ।