Uncategorized
ਸੋਨਮ ਕਪੂਰ ਦਾ ਬੌਸ ਲੇਡੀ ਲੁੱਕ, ਤਸਵੀਰਾਂ ਕੀਤੀਆਂ ਸਾਂਝੀਆਂ
7ਅਕਤੂਬਰ 2023: ਸੋਨਮ ਕਪੂਰ ਹਰ ਰੋਜ਼ ਆਪਣੇ ਖੂਬਸੂਰਤ ਅੰਦਾਜ਼ ਨਾਲ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ। ਜਦੋਂ ਵੀ ਅਦਾਕਾਰਾ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ ‘ਤੇ ਪੋਸਟ ਕਰਦੀ ਹੈ ਤਾਂ ਕੁਝ ਹੀ ਮਿੰਟਾਂ ‘ਚ ਵਾਇਰਲ ਹੋ ਜਾਂਦੀ ਹੈ।
ਹਾਲ ਹੀ ‘ਚ ਸੋਨਮ ਕਪੂਰ ਨੇ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਇੰਸਟਾ ‘ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਸੋਸ਼ਲ ਮੀਡੀਆ ‘ਤੇ ਸਨਸਨੀ ਮਚ ਗਈ ਹੈ।
ਸੋਨਮ ਕਪੂਰ ਨੇ ਆਪਣੇ ਇੰਸਟਾਗ੍ਰਾਮ ‘ਤੇ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ‘ਚ ਤੁਸੀਂ ਉਸ ਦੀ ਬੌਸ ਲੇਡੀ ਲੁੱਕ ਦੀ ਤਾਰੀਫ ਕੀਤੇ ਬਿਨਾਂ ਨਹੀਂ ਰਹਿ ਸਕੋਗੇ।
ਇਨ੍ਹਾਂ ਤਸਵੀਰਾਂ ‘ਚ ਸੋਨਮ ਕਪੂਰ ਦੇ ਕਲਾਸੀ ਅਤੇ ਸ਼ਾਨਦਾਰ ਲੁੱਕ ਨੂੰ ਦੇਖ ਕੇ ਹਰ ਕੋਈ ਉਸਦਾ ਦੀਵਾਨਾ ਹੋ ਗਿਆ ਹੈ
ਜੇਕਰ ਉਸ ਦੇ ਲੁੱਕ ਦੀ ਗੱਲ ਕਰੀਏ ਤਾਂ ਉਹ ਹਰੇ ਰੰਗ ਦੇ ਬਲੇਜ਼ਰ, ਬਲੈਕ ਡੀਪ ਨੇਕ ਟਾਪ ਅਤੇ ਥਾਈ-ਹਾਈ ਸਲਿਟ ਸਕਰਟ ‘ਚ ਬਹੁਤ ਹੀ ਖੂਬਸੂਰਤ ਲੱਗ ਰਹੀ ਹੈ।
ਸੋਨਮ ਕਪੂਰ ਨੇ ਆਪਣੀ ਇਸ ਲੁੱਕ ਨੂੰ ਗ੍ਰੀਨ ਸਟੱਡ ਈਅਰਰਿੰਗਸ, ਰਿੰਗਸ ਅਤੇ ਬਲੈਕ ਹਾਈ ਹੀਲਜ਼ ਨਾਲ accessorize ਕੀਤਾ ਹੈ ।
ਸੋਨਮ ਕਪੂਰ ਨੇ ਸਮੋਕੀ ਮੇਕਅੱਪ ਦੇ ਨਾਲ ਆਪਣੇ ਵਾਲਾਂ ਨੂੰ ਪੋਨੀਟੇਲ ‘ਚ ਬੰਨ੍ਹ ਕੇ ਇਸ ਦੌਰਾਨ ਫੋਟੋਸ਼ੂਟ ‘ਚ ਇੱਕ ਤੋਂ ਵਧ ਕੇ ਇੱਕ ਪੋਜ਼ ਦਿੱਤੇ।