Connect with us

International

ਸਪੇਨ ਮਨਾਏਗਾ ਰਾਫੇਲ ਨਡਾਲ ਦੇ ਜਨਮਦਿਨ ‘ਤੇ ਨੈਸ਼ਨਲ ਟੈਨਿਸ ਡੇਅ

Published

on

rafael nadal

ਸਪੇਨ ਸਰਕਾਰ ਨੇ ਆਪਣੇ ਦਿੱਗਜ ਟੈਨਿਸ ਖਿਡਾਰੀ ਰਾਫੇਲ ਨਡਾਲ ਦੇ ਲਈ ਜਨਮਦਿਨ ਦਾ ਵਿਸ਼ੇਸ਼ ਤੋਹਫਾ ਤਿਆਰ ਕੀਤਾ ਹੈ। ਸਰਕਾਰ ਨਡਾਲ ਦੇ ਜਨਮਦਿਨ ਨੂੰ ਸਪੇਨ ‘ਚ ਨੈਸ਼ਨਲ ਟੈਨਿਸ ਡੇਅ ਦੇ ਤੌਰ ‘ਤੇ ਮਨਾਏਗਾ। ਰਾਇਲ ਸਪੈਨਿਸ਼ ਟੈਨਿਸ ਫੈਡਰੇਸ਼ਨ ਦੇ ਬੋਰਡ ਅਧਿਕਾਰੀਆਂ ਨੇ ਇਸਦੀ ਪੁਸ਼ਟੀ ਕਰ ਦਿੱਤੀ ਹੈ। ਫੈਡਰੇਸ਼ਨ ਦੇ ਪ੍ਰਧਾਨ ਮਿਗੁਲ ਡਿਆਜ਼ ਨੇ ਕਿਹਾ ਕਿ ਮੈਂ ਨਡਾਲ ਦੇ ਖੇਡ ਦੇ ਬਾਰੇ ਵਿਚ ਯੂਰੋਸਪੋਰਟ ਦੀਆਂ ਟਿੱਪਣੀਆਂ ਨੂੰ ਸੁਣ ਰਿਹਾ ਸੀ ਅਤੇ ਮੈਂ ਤੁਰੰਤ ਸਮਝ ਗਿਆ ਕਿ ਇਹ ਵਿਚਾਰ ਸ਼ਾਨਦਾਰ ਸੀ। ਸਪੈਨਿਸ਼ ਟੈਨਿਸ ਵਿਚ ਜਸ਼ਨ ਮਨਾਉਣ ਦੇ ਲਈ ਬਹੁਤ ਕੁਝ ਹੈ। ਸਾਡੇ ਕੋਲ ਹੁਣ ਤੱਕ ਦੇ ਸਭ ਤੋਂ ਸਰਬੋਤਮ ਖਿਡਾਰੀ ਹਨ। ਅਸੀਂ ਮੌਜੂਦਾ ਡੇਵਿਸ ਕੱਪ ਚੈਂਪੀਅਨ ਹੈ ਅਤੇ ਅਸੀਂ ਬਿਲੀ ਜੀਨ ਕਿੰਗ ਕੱਪ ਦੇ ਫਾਈਨਲ ਵਿਚ ਹਾਂ। ਮੈਨੂੰ ਲੱਗਦਾ ਹੈ ਕਿ ਜਿਵੇਂ ਕਿ ਮੈਂ ਕਹਿੰਦਾ ਹਾਂ ਸਾਡੇ ਕੋਲ ਜਸ਼ਨ ਮਨਾਉਣ ਦੇ ਲਈ ਬਹੁਤ ਕੁਝ ਹੈ।ਦੱਸਿਆ ਜਾ ਰਿਹਾ ਹੈ ਕਿ ਸਪੇਨ ਸਰਕਾਰ ਆਗਾਮੀ ਤਿੰਨ ਜੂਨ 2022 ਤੋਂ ਨੈਸ਼ਨਲ ਟੈਨਿਸ ਡੇਅ ਮਨਾਏਗੀ। ਨਡਾਲ ਨੇ ਬੀਤੇ ਦਿਨੀਂ ਹੀ ਵਿਬੰਲਡਨ ਅਤੇ ਟੋਕੀਓ ਓਲੰਪਿਕ ਵਿਚ ਹਿੱਸਾ ਨਾ ਲੈਣ ਦੀ ਗੱਲ ਕੀਤੀ ਸੀ। ਨਡਾਲ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਪੋਸਟ ਵਿਚ ਲਿਖਿਆ ਸੀ ਕਿ ਹੈਲੋ ਸਭਕੋ। ਮੈਂ ਇਸ ਸਾਲ ਵਿੰਬਲਡਨ ਚੈਂਪੀਅਨਸ਼ਿਪ ਅਤੇ ਟੋਕੀਓ ਵਿਚ ਓਲੰਪਿਕ ਖੇਡਾਂ ‘ਚ ਹਿੱਸਾ ਨਹੀਂ ਲੈਣ ਦਾ ਫੈਸਲਾ ਕੀਤਾ ਹੈ। ਇਹ ਕਦੇ ਵੀ ਆਸਾਨ ਫੈਸਲਾ ਨਹੀਂ ਹੁੰਦਾ ਹੈ ਪਰ ਮੇਰੇ ਸਰੀਰ ਨੂੰ ਸੁਣਨ ਅਤੇ ਆਪਣੀ ਟੀਮ ਦੇ ਨਾਲ ਇਸ ‘ਤੇ ਚਰਚਾ ਕਰਨ ਤੋਂ ਬਾਅਦ ਮੈਂ ਸਮਝਦਾ ਹਾਂ ਕਿ ਇਹੀ ਠੀਕ ਫੈਸਲਾ ਹੈ।