National
ਸਟਾਰਮਰ ਬਣੇ ਬਰਤਾਨੀਆਂ ਦੇ ਨਵੇਂ PM, ਬੁਰੀ ਤਰ੍ਹਾਂ ਹਾਰੇ ਰਿਸ਼ੀ ਸੁਨਕ
UK ELECTIONS : ਯੂਕੇ ਵਿੱਚ ਹੋਈਆਂ ਚੋਣਾਂ ਵਿੱਚ ਮੌਜੂਦਾ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੀ ਕੰਜਰਵੇਟਿਵ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਜਿੱਥੇ ਕਿ ਲੇਬਰ ਪਾਰਟੀ ਦੇ ਪ੍ਰਧਾਨ ਮੰਤਰੀ ਦੇ ਚਿਹਰੇ ਵਜੋਂ ਚੋਣਾਂ ਵਿੱਚ ਸਾਹਮਣੇ ਆਏ ਕੀਰ ਸਟਾਰਮਰ ਨੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਉਂਦੇ ਹੋਏ ਧਮਾਕੇਦਾਰ ਜਿੱਤ ਦਰਜ ਕੀਤੀ ਹੈ। ਜਿਸ ਨਾਲ ਲੇਬਰ ਪਾਰਟੀ 14 ਸਾਲਾਂ ਦੇ ਬਨਵਾਸ ਨੂੰ ਖ਼ਤਮ ਕਰਕੇ ਦੇਸ਼ ਦੇ ਪਹਿਲੇ ਲੇਬਰ ਪ੍ਰਧਾਨ ਮੰਤਰੀ ਵੱਜੋਂ ਡਾਊਨਿੰਗ ਸਟ੍ਰੀਟ ‘ਤੇ ਸਰ ਕੀਰ ਸਟਾਰਮਰ ਨੂੰ ਬ੍ਰਿਟੇਨ ਦੇ ਅਗਲੇ ਪ੍ਰਧਾਨ ਮੰਤਰੀ ਵਜੋਂ ਵੇਖੇਗੀ।
ਇਸ ਸਭ ਦੇ ਦਰਮਿਆਨ ਤੁਹਾਨੂੰ ਦੱਸ ਦਈਏ ਕਿ ਰਿਸ਼ੀ ਸੁਨਕ ਨੇ ਯੌਰਕਸ਼ਾਇਰ ਦੇ ਰਿਚਮੰਡ ਵਿੱਚ ਆਪਣੀ ਸੀਟ ਜਿੱਤੀ ਸੀ। ਪਰ ਇਸ ਸਭ ਦੇ ਬਾਵਜੂਦ ਜਦੋਂ ਉਹਨਾਂ ਦੀ ਆਪਣੀ ਕੰਜ਼ਰਵੇਟਿਵ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਤਾਂ ਜਿੱਤਣ ਵਾਲੇ ਕੀਰ ਸਟਾਰਮਰ ਨੂੰ ਫ਼ੋਨ ਕਰਕੇ ਉਨ੍ਹਾਂ ਦੇ ਵੱਲੋਂ ਵਧਾਈ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ 2022 ਵਿੱਚ ਕੰਜ਼ਰਵੇਟਿਵ ਪਾਰਟੀ ਦਾ ਚਾਰਜ ਸੰਭਾਲਣ ਤੋਂ ਬਾਅਦ ਸੁਨਕ ਆਧੁਨਿਕ ਯੁੱਗ ਵਿੱਚ ਬ੍ਰਿਟੇਨ ਦੇ ਸਭ ਤੋਂ ਨੌਜਵਾਨ ਪ੍ਰਧਾਨ ਮੰਤਰੀ ਬਣੇ ਸਨ। ਪਰ ਹੁਣ ਤਖ਼ਤਾ ਪਲਟਣ ਮਗਰੋਂ ਸਾਰਿਆਂ ਦੀਆਂ ਨਜ਼ਰਾਂ ਸਰ ਕੀਰ ਸਟਾਮਰ ਅਤੇ ਲੇਬਰ ਪਾਰਟੀ ਦੀ ਅਗਲੀ ਰਣਨੀਤੀ ਤੇ ਬਣੀਆਂ ਰਹਿਣਗੀਆਂ।
ਇਨ੍ਹਾਂ ਚੋਣਾਂ ਵਿੱਚ ਰਿਸ਼ੀ ਸੁਨਕ ਦੀ ਅਗਵਾਈ ਹੇਠਲੀ ਕੰਜ਼ਰਵੇਟਿਵ ਪਾਰਟੀ ਨੂੰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। 650 ਸੀਟਾਂ ਚੋਂ ਲੇਬਰ ਪਾਰਟੀ ਨੇ 412 ਜਦਕਿ ਕੰਜ਼ਰਵੇਟਿਵ ਪਾਰਟੀ ਨੇ ਸਿਰਫ਼ 121 ਸੀਟਾਂ ਜਿੱਤੀਆਂ ਹਨ। ਹਾਲਾਂਕਿ ਲੇਬਰ ਪਾਰਟੀ ਦਾ ਵੋਟ ਫੀਸਦ 33.7 ਤੇ ਕੰਜ਼ਰਵੇਟਿਵ ਦਾ 23.7 ਫੀਸਦ ਰਿਹਾ।
ਚੋਣ ਨਤੀਜਿਆਂ ਤੋਂ ਬਾਅਦ ਸਟਾਰਮਰ ਨੇ ਮਹਾਰਾਜਾ ਚਾਰਲਸ-3 ਨਾਲ ਮੁਲਾਕਾਤ ਕੀਤੀ, ਜਿਸ ਦੌਰਾਨ ਉਨ੍ਹਾਂ ਨੂੰ ਮੁਲਕ ਦਾ 58ਵਾਂ ਪ੍ਰਧਾਨ ਮੰਤਰੀ ਐਲਾਨਿਆ ਗਿਆ। ਉਨ੍ਹਾਂ ਤੋਂ ਪਹਿਲਾਂ ਰਿਸ਼ੀ ਸੁਨਕ ਨੇ ਮਹਾਰਾਜਾ ਚਾਰਲਸ ਨਾਲ ਮੁਲਾਕਾਤ ਕੀਤੀ।
ਕੌਣ ਹਨ ਕੀਰ ਸਟਾਰਮ
ਕੀਰ ਸਟਾਰਮਰ, ਯੂਕੇ ਲੇਬਰ ਪਾਰਟੀ ਦੇ ਨੇਤਾ, ਨੇ ਪਹਿਲਾਂ ਮਨੁੱਖੀ ਅਧਿਕਾਰਾਂ ਦੇ ਵਕੀਲ ਅਤੇ ਸਰਕਾਰੀ ਵਕੀਲ ਵਜੋਂ ਕੰਮ ਕੀਤਾ ਸੀ। ਸਟਾਰਮਰ, 61 ਸਾਲ ਦੀ ਉਮਰ ਵਿੱਚ, ਲਗਭਗ 50 ਸਾਲਾਂ ਵਿੱਚ ਬ੍ਰਿਟਿਸ਼ ਪ੍ਰਧਾਨ ਮੰਤਰੀ ਦੀ ਭੂਮਿਕਾ ਨਿਭਾਉਣ ਵਾਲਾ ਸਭ ਤੋਂ ਬਜ਼ੁਰਗ ਵਿਅਕਤੀ ਬਣ ਜਾਣਗੇ , ਸਿਰਫ ਨੌਂ ਸਾਲ ਪਹਿਲਾਂ ਸੰਸਦ ਵਿੱਚ ਦਾਖਲ ਹੋਇਆ ਸੀ। 1963 ਵਿੱਚ ਜਨਮਿਆ, ਸਟਾਰਮਰ, ਜੋ ਇੱਕ ਨਿਮਰ ਪਿਛੋਕੜ ਤੋਂ ਹੈ, ਇੱਕ ਟੂਲਮੇਕਰ ਅਤੇ ਇੱਕ ਨਰਸ ਦਾ ਪੁੱਤਰ ਹੈ।
ਕੌਣ ਹਨ ਰਿਸ਼ੀ ਸੁਨਕ
ਸੁਨਕ ਦਾ ਜਨਮ ਪਰਵਾਸੀ ਜੜ੍ਹਾਂ ਵਾਲੇ ਪਰਿਵਾਰ ਵਿੱਚ ਹੋਇਆ ਸੀ। ਉਸ ਦੇ ਦਾਦਾ-ਦਾਦੀ ਪੰਜਾਬ ਤੋਂ ਉੱਤਰ-ਪੱਛਮੀ ਭਾਰਤ ਤੋਂ ਪੂਰਬੀ ਅਫ਼ਰੀਕਾ ਚਲੇ ਗਏ ਸਨ, ਜਿੱਥੇ ਉਸ ਦੇ ਮਾਤਾ ਅਤੇ ਪਿਤਾ ਦਾ ਜਨਮ ਤਨਜ਼ਾਨੀਆ ਅਤੇ ਕੀਨੀਆ ਵਿੱਚ ਹੋਇਆ ਸੀ। ਰਿਸ਼ੀ ਰਿਸ਼ੀ ਸੁਨਾਕ 1980 ‘ਚ ਸਾਊਥੈਂਪਟਨ ਵਿਚ ਜੰਮੇ ਸੀ। 2010 ਵਿੱਚ ਸੁਨਕ ਨੇ ਕੰਜ਼ਰਵੇਟਿਵ ਪਾਰਟੀ ਲਈ ਕੰਮ ਕਰਨਾ ਸ਼ੁਰੂ ਕੀਤਾ ਸੀ। 2014 ਵਿੱਚ ਸੁਨਕ ਨੂੰ ਉੱਤਰੀ ਯੌਰਕਸ਼ਾਇਰ ਵਿੱਚ ਰਿਚਮੰਡ ਦੀ ਨੁਮਾਇੰਦਗੀ ਕਰਨ ਵਾਲੇ ਹਾਊਸ ਆਫ ਕਾਮਨਜ਼ ਲਈ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਵਜੋਂ ਚੁਣਿਆ ਗਿਆ ਸੀ। ਰਿਸ਼ੀ ਸੁਨਕਸ਼ ਦੀ ਪਤਨੀ ਅਤੇ ਬੱਚੇ ਭਾਰਤ ਦੇ ਨਾਗਰਿਕ ਹਨ
ਸੁਨਕ 2020 ਤੋਂ 2022 ਯੂਨਾਈਟਿਡ ਕਿੰਗਡਮ ਦੇ ਵਿੱਤ ਮੰਤਰੀ ਵੀ ਰਹਿ ਚੁੱਕੇ ਹਨ। ਪ੍ਰਧਾਨ ਮੰਤਰੀ ਲਿਜ਼ ਟ੍ਰਸ ਦੇ ਅਸਤੀਫੇ ਤੋ ਬਾਅਦ 25 ਅਕਤੂਬਰ 2022 ਨਨੂੰ ਪ੍ਰਧਾਨ ਮੰਤਰੀ ਵਜੋਂ ਚੁਣਿਆ ਗਿਆ ਸੀ, ਸੁਨੱਕ ਯੂਨਾਈਟਡ ਕਿੰਗਡਮ ਦੇ ਪਹਿਲੇ ਹਿੰਦੂ ਪ੍ਰਧਾਨ ਮੰਤਰੀ ਹਨ। ਉਹ ਤਿੰਨ ਭੈਣ-ਭਰਾਵਾਂ ਵਿੱਚੋਂ ਸਭ ਤੋਂ ਵੱਡੇ ਹਨ |