Punjab
ਅਮਰਨਾਥ ਯਾਤਰਾ ਨੂੰ ਲੈ ਕੇ ਸ਼ਰਾਈਨ ਬੋਰਡ ਨੇ ਜਾਰੀ ਕੀਤੇ ਸਖਤ ਨਿਰਦੇਸ਼
ਜੰਮੂ ਕਸ਼ਮੀਰ: ਸ਼੍ਰੀ ਅਮਰਨਾਥ ਗੁਫਾ ‘ਚ ਬਿਰਾਜਮਾਨ ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂ ਹੁਣ ਅਗਲੇ ਹੁਕਮਾਂ ਤੱਕ ਰਾਤ ਨੂੰ ਗੁਫਾ ‘ਚ ਨਹੀਂ ਠਹਿਰ ਸਕਣਗੇ।
ਬਲਕਿ ਉਨ੍ਹਾਂ ਨੇ ਦਰਸ਼ਨ ਕਰਕੇ ਪੰਚਤਰਨੀ ਜਾਂ ਫਿਰ ਬਾਲਟਾਲ ਵਾਪਸ ਆਉਣਾ ਪਵੇਗਾ। ਇਹ ਹੁਕਮ ਸ਼੍ਰੀ ਅਮਰਨਾਥ ਯਾਤਰਾ ਸ਼ਰਾਈਨ ਬੋਰਡ ਨੇ ਪਿਛਲੇ ਹਫਤੇ ਪਵਿੱਤਰ ਗੁਫਾ ਦੇ ਨੇੜੇ ਹੋਈ ਤਬਾਹੀ ਤੋਂ ਬਾਅਦ ਸੋਮਵਾਰ ਨੂੰ ਐਲਾਨ ਕਰਕੇ ਜਾਰੀ ਕੀਤੇ ਹਨ।
ਉਪਰੋਕਤ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼੍ਰੀ ਅਮਰਨਾਥ ਯਾਤਰਾ ਭੰਡਾਰਾ ਸੰਸਥਾ ਦੇ ਮੁਖੀ ਰਾਜਨ ਕਪੂਰ ਨੇ ਦੱਸਿਆ ਕਿ ਬੋਰਡ ਨੇ ਉਪਰੋਕਤ ਦੇ ਨਾਲ ਐਲਾਨ ਕੀਤਾ ਹੈ
ਕਿ ਹੁਣ ਬਾਲਟਾਲ ਯਾਤਰਾ ਰੂਟ ਰਾਹੀਂ ਗੁਫਾ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਸਵੇਰੇ 3 ਵਜੇ ਤੋਂ ਸਵੇਰੇ 8 ਵਜੇ ਤੱਕ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ।
ਜਦੋਂ ਕਿ ਸ਼ਾਮ 4 ਵਜੇ ਤੋਂ ਬਾਅਦ ਗੁਫਾ ਵਿੱਚ ਦਰਸ਼ਨਾਂ ਦਾ ਸਮਾਂ ਬੰਦ ਕਰ ਦਿੱਤਾ ਜਾਵੇਗਾ ਤਾਂ ਜੋ ਯਾਤਰੀ ਢੁਕਵੇਂ ਸਮੇਂ ਅਨੁਸਾਰ ਪੰਚਤਰਨੀ ਜਾਂ ਬਾਲਟਾਲ ਵੱਲ ਪਰਤ ਸਕਣ।
