Punjab
ਦੁਕਾਨਦਾਰ ਨਾਲ ਹੋਈ ਮਾਰ-ਕੁਟਾਈ ਤੇ ਪੁਲਿਸ ਕਾਰਵਾਈ ਨਾ ਹੋਣ ਦੇ ਵਿਰੋਧ ਵਿੱਚ ਸ਼ਹਿਰ ਦੇ ਵਪਾਰੀ ਆਏ ਸੜਕ ਤੇ, ਰੋਡ ਜਾਮ ਕਰ ਕੇ ਥਾਣੇ ਦੇ ਮੁਹਰੇ ਦਿੱਤਾ ਧਰਨਾ। ਪੁਲਿਸ ਅਧਿਕਾਰੀਆਂ ਨਾਲ ਹੋਈ ਬਹਿਸ ਬਾਜੀ।
ਸ਼ਹਿਰ ਦੇ ਇਕ ਦੁਕਾਨਦਾਰ ਨਾਲ ਦੁਕਾਨ ਦੇ ਮਾਲਕ ਵੱਲੋਂ ਕਥਿਤ ਤੌਰ ਤੇ ਮਾਰਕੁਟਾਈ ਕਰਨ ਦੀ ਸ਼ਿਕਾਇਤ ਦੇ ਬਾਵਜੂਦ ਪੁਲਿਸ ਦੀ ਕਾਰਵਾਈ ਨਾ ਹੋਣ ਦੇ ਵਿਰੋਧ ਵਿਚ ਸ਼ਹਿਰ ਦੇ ਵਪਾਰੀ ਸੜਕ ਤੇ ਆ ਗਏ ਅਤੇ ਥਾਣੇ ਮੂਹਰੇ ਰੋਡ ਜਾਮ ਕਰਕੇ ਧਰਨਾ ਦੇ ਦਿੱਤਾ। ਇਕੱਠੇ ਹੋਏ ਵਪਾਰੀਆਂ ਨੇ ਥਾਣਾ ਸਿਟੀ ਦੇ ਬਾਹਰ ਪੁਲਿਸ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਥਾਣਾ ਸਿਟੀ ਐਸ ਐਚ ਓ ਦੀ ਗੈਰ-ਹਾਜ਼ਰੀ ਵਿੱਚ ਥਾਣਾ ਸਦਰ ਦੇ ਐਸ ਐਚ ਓ ਅਮਨਦੀਪ ਸਿੰਘ ਅਤੇ ਗੀਤ ਅੱਜ ਦੀ ਰਾਜਬੀਰ ਸਿੰਘ ਮੌਕੇ ਤੇ ਪਹੁੰਚੇ ਅਤੇ ਵਪਾਰੀਆਂ ਨਾਲ ਗੱਲਬਾਤ ਕੀਤੀ ਪਰ ਵਪਾਰੀ ਤੁਰੰਤ ਐਫ ਆਈ ਆਰ ਦਰਜ ਕਰਨ ਤੇ ਅੜੇ ਰਹੇ ਜਿਸ ਕਾਰਨ ਧਰਨਾ ਦੇਰ ਰਾਤ ਤੱਕ ਜਾਰੀ ਰਿਹਾ।
ਜਾਣਕਾਰੀ ਦਿੰਦਿਆਂ ਪੀੜਤ ਦੁਕਾਨਦਾਰ ਸੰਜੀਵ ਨੇ ਦੱਸਿਆ ਕਿ ਉਹ ਸਦਰ ਬਾਜ਼ਾਰ ਵਿਚ ਇਕ ਦੁਕਾਨ ਵਿਚ ਆਰਕੀਟੈਕਟ ਦਾ ਕੰਮ ਕਰਦਾ ਹੈ ਅਤੇ ਇਹ ਤੁਕਾਂ 10 12 ਸਾਲ ਤੋਂ ਉਸਦੇ ਕੋਲ ਹੀ ਹੈ। ਇਸ ਦਾ ਕੇਸ ਅਦਾਲਤ ਵਿਚ ਚਲ ਰਿਹਾ ਹੈ ਬਾਵਜੂਦ ਇਸ ਦੇ ਦੁਕਾਨ ਦੇ ਮਾਲਕ ਨੇ ਬੀਤੇ ਦਿਨੀ ਅਣਪਛਾਤੇ ਬੰਦਿਆਂ ਨੂੰ ਨਾਲ ਲਿਆਕੇ ਦੁਕਾਨ ਵਿੱਚੋਂ ਸਾਮਾਨ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਅਤੇ ਉਸ ਉੱਤੇ ਹਮਲਾ ਕਰ ਦਿੱਤਾ । ਮੈਡੀਕਲ ਰਿਪੋਰਟ ਦੇ ਬਾਵਜੂਦ ਪੁਲਿਸ ਨੇ ਚਾਰ ਦਿਨ ਬਾਅਦ ਵੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।
ਮਾਮਲਾ ਪੁਲਿਸ ਦੇ ਉੱਚ ਅਧਿਕਾਰੀਆ ਦੇ ਧਿਆਨ ਵਿਚ ਵੀ ਲਿਆਂਦਾ ਗਿਆ ਸੀ ਅਤੇ ਅੱਜ ਫੇਰ ਦੁਕਾਨ ਦੇ ਮਾਲਕ ਵੱਲੋਂ ਉਸ ਨੂੰ ਕਥਿਤ ਤੌਰ ਤੇ ਫੋਨ ਤੇ ਧਮਕੀਆਂ ਦਿੱਤੀਆਂ ਗਈਆਂ। ਜਿਸ ਤੇ ਸ਼ਹਿਰ ਦੇ ਸਾਰੇ ਵਪਾਰੀ ਇਕੱਠੇ ਹੋ ਗਏ ਹਨ ਅਤੇ ਮੰਗ ਕਰ ਰਹੇ ਹਨ ਕਿ ਗੁੰਡਾਗਰਦੀ ਕਰਨ ਵਾਲਿਆਂ ਤੇ ਕਾਰਵਾਈ ਕੀਤੀ ਜਾਵੇ।ਉਥੇ ਹੀ ਭਾਜਪਾ ਦੇ ਮੰਡਲ ਪ੍ਰਧਾਨ ਅਤੂਲ ਮਹਾਜਨ ਨੇ ਕਿਹਾ ਕਿ ਉਹ ਦੁਕਾਨਦਾਰ ਹੋਣ ਦੇ ਨਾਤੇ ਇਸ ਗੁੰਡਾਗਰਦੀ ਦਾ ਸਖ਼ਤ ਵਿਰੋਧ ਕਰਦੇ ਹਨ ਅਤੇ ਪੀੜਤ ਦੁਕਾਨਦਾਰ ਸੰਜੀਵ ਦੇ ਨਾਲ ਖੜੇ ਹਨ। ਸੰਜੀਵ ਨੂੰ ਇਨਸਾਫ਼ ਮਿਲਣ ਤਕ ਇਹ ਲੜਾਈ ਲੜੀ ਜਾਵੇਗੀ।
ਉਥੇ ਹੀ ਮੌਕੇ ਤੇ ਪਹੁੰਚੇ ਡੀ ਐਸ ਪੀ ਰਾਜਬੀਰ ਸਿੰਘ ਨੇ ਕਿਹਾ ਕਿ ਵਪਾਰੀਆਂ ਨਾਲ ਗੱਲਬਾਤ ਕੀਤੀ ਗਈ ਹੈ ਅਤੇ ਮਾਮਲੇ ਵਿੱਚ ਬਣਦੀਆਂ ਕਾਨੂੰਨ ਦੀਆਂ ਧਾਰਾਵਾਂ ਲਾ ਕੇ ਕਾਰਵਾਈ ਕੀਤੀ ਜਾਵੇਗੀ। ਪੁਲੀਸ ਕਾਰਵਾਈ ਵਿੱਚ ਦੇਰੀ ਹੋਣ ਤੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਉਨ੍ਹਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਕਰ ਰਿਹਾ ਪੁਲਿਸ ਅਧਿਕਾਰੀ ਛੁੱਟੀ ਤੇ ਹੈ। ਇਸ ਲਈ ਉਹ ਹੁਣ ਆਪ ਮਾਮਲੇ ਤੇ ਨਜ਼ਰ ਰੱਖਣਗੇ ਅਤੇ ਵਪਾਰੀਆਂ ਦੀ ਮੰਗ ਕਾਨੂੰਨ ਅਨੁਸਾਰ ਪੂਰੀ ਕੀਤੀ ਜਾਵੇਗੀ।
