Punjab
ਮਿੰਨੀ ਟ੍ਰਾੰਸਪੋਰਟ ਯੂਨੀਅਨ ਵਲੋਂ ਬਟਾਲਾ ਵਿਖੇ ਅੰਮ੍ਰਿਤਸਰ – ਗੁਰਦਾਸਪੁਰ ਮੁਖ ਮਾਰਗ ਤੇ ਕੀਤਾ ਚੱਕਾ ਜਾਮ
ਪੰਜਾਬ ਸਰਕਾਰ ਵਲੋਂ ਪਿਛਲੇ ਕੁਝ ਸਮੇ ਪਹਿਲਾ ਮੋਟਰਸਾਈਕਲ ਦੀਆਂ ਬਣਾਈਆਂ ‘ਜੁਗਾੜੂ ਰੇਹੜੀਆਂ’ ਨੂੰ ਬੰਦ ਕਰਨ ਦੇ ਫੈਸਲੇ ਲਿਆ ਲੇਕਿਨ ਮੁੜ ਫੈਸਲਾ ਵਾਪਿਸ ਲੈ ਲਿਆ ਗਿਆ ਸੀ| ਲੇਕਿਨ ਇਹਨਾਂ ਜੁਗਾੜੂ ਰੇਹੜੀਆਂ ਖਿਲਾਫ ਹੁਣ ਪੰਜਾਬ ਦੀ ਮਿੰਨੀ ਟ੍ਰਾੰਸਪੋਰਟ ਯੂਨੀਅਨ ਵਲੋਂ ਵਿਰੋਧ ਸ਼ੁਰੂ ਕੀਤਾ ਗਿਆ ਹੈ ਉਥੇ ਅੱਜ ਰੋਸ ਵਜੋਂ ਪੂਰੇ ਪੰਜਾਬ ਭਰ ਚ ਮਿੰਨੀ ਟ੍ਰਾੰਸਪੋਰਟ ਯੂਨੀਅਨ ਚ ਛੋਟੇ ਹਾਥੀ ਚਾਲਕਾਂ ਵਲੋਂ ਆਪਣੇ ਆਟੋ ਲੈ ਚੱਕਾ ਜਾਮ ਕੀਤਾ ਗਿਆ | ਇਸੇ ਦੇ ਤਹਿਤ ਬਟਾਲਾ ਵਿਖੇ ਅੰਮ੍ਰਿਤਸਰ -ਗੁਰਦਾਸਪੁਰ ਮੁਖ ਮਾਰਗ ਤੇ ਚੱਕਾ ਜਾਮ ਕਰ ਕਈ ਘੰਟੇ ਤਕ ਤਕ ਚੱਕਾ ਜਾਮ ਕਰ ਮੋਟਰਸਾਈਕਲ ਦੀਆਂ ਬਣਾਈਆਂ ‘ਜੁਗਾੜੂ ਰੇਹੜੀਆਂ’ ਦੇ ਬੰਦ ਕਰਵਾਉਣ ਦੀ ਮੰਗ ਕੀਤੀ ਗਈ ਉਥੇ ਹੀ ਪ੍ਰਦਰਸ਼ਨ ਕਰ ਰਹੇ ਇਹਨਾਂ ਚਾਲਕਾਂ ਦਾ ਕਹਿਣਾ ਹੈ ਕਿ ਉਹ ਸਰਕਾਰ ਨੂੰ ਟੈਕਸ ਵੀ ਦੇ ਰਹੇ ਹਨ ਲੇਕਿਨ ਇਨ੍ਹਾਂ ਜੁਗਾੜੂ ਰੇਹੜੀਆਂ ਜੋ ਗੈਰਕਾਨੂੰਨੀ ਹਨ ਦੀ ਵਜਹ ਨਾਲ ਉਹਨਾਂ ਨੂੰ ਵੱਡਾ ਘਾਟਾ ਹੋ ਰਿਹਾ ਹੈ ਅਤੇ ਉਹਨਾਂ ਮੰਗ ਕੀਤੀ ਕਿ ਜਲਦ ਪੰਜਾਬ ਸਰਕਾਰ ਆਪਣਾ ਪਹਿਲਾ ਲਿਆ ਫੈਸਲਾ ਲਾਗੂ ਕਰੇ ਅਤੇ ਇਹਨਾਂ ਜੁਗਾੜੂ ਰੇਹੜੀਆਂ ਨੂੰ ਬੰਦ ਕੀਤਾ ਜਾਵੇ ਉਥੇ ਹੀ ਉਹਨਾਂ ਕਿਹਾ ਕਿ ਅੱਜ ਉਹਨਾਂ ਵਲੋਂ ਇਕ ਦਿਨ ਦਾ ਚੱਕਾ ਜਾਮ ਕੀਤਾ ਗਿਆ ਲੇਕਿਨ ਅਗਰ ਸਰਕਾਰ ਉਹਨਾਂ ਦੀ ਮੰਗ ਵੱਲ ਸੰਜੀਦਾ ਨਾ ਹੋਈ ਤਾ ਉਹਨਾਂ ਵਲੋਂ ਆਪਣਾ ਸੰਗਰਸ਼ ਹੋਰ ਤੇਜ ਕੀਤਾ ਜਾਵੇਗਾ ਅਤੇ ਜਿਸਦੀ ਜਿੰਮੇਵਾਰ ਪੰਜਾਬ ਸਰਕਾਰ ਹੋਵੇਗੀ |
