Connect with us

Punjab

ਦਿੱਲੀ ਜੰਮੂ ਕਟੜਾ ਨੈਸ਼ਨਲ ਹਾਈਵੇ ਦੇ ਚਲ ਰਹੇ ਕੰਮ ਨੂੰ ਰੋਕ ਕੇ ਕਿਸਾਨਾਂ ਨੇ ਕੀਤਾ ਰੋਸ਼ ਪ੍ਰਦਰਸ਼ਨ | ਮੁਆਵਜਾ ਨਾ ਮਿਲਣ ਖਿਲਾਫ ਰੋਸ ਪ੍ਰਦਰਸ਼ਨ

Published

on

ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਬੈਨਰ ਤਲੇ ਕਿਸਾਨਾਂ ਨੇ ਬਣ ਰਹੇ ਦਿੱਲੀ ਜੰਮੂ ਕਟੜਾ ਐਕਸਪ੍ਰੈਸ ਹਾਈਵੇ ਦੇ ਖਿਲਾਫ ਜਿਲੇ ਦੇ ਪਿੰਡ ਭਾਮੜੀ ਵਿਖੇ ਚਲ ਰਹੇ ਕੰਮ ਨੂੰ ਰੋਕਦੇ ਹੋਏ ਰੋਸ਼ ਪ੍ਰਦਰਸ਼ਨ ਕੀਤਾ ਗਿਆ,ਇਸ ਮੌਕੇ ਇਕੱਠਾ ਹੋਏ ਕਿਸਾਨਾਂ ਨੇ ਪ੍ਰਸਾਸ਼ਨ ਅਤੇ ਕੇਂਦਰ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰਦੇ ਹੋਏ ਇਸ ਬਣ ਰਹੇ ਐਕਸਪ੍ਰੈਸ ਹਾਈਵੇ ਨੂੰ ਲੈਕੇ ਕੀਤੀ ਜਾ ਰਹੀ ਧੱਕੇਸ਼ਾਹੀ ਦੇ ਖਿਲਾਫ ਆਪਣਾ ਰੋਸ਼ ਜਾਹਿਰ ਕੀਤਾ ਗਿਆ

ਜਿਲੇ ਦੇ ਪਿੰਡ ਭਾਮੜੀ ਜਿਥੋਂ ਦੀ ਜਮੀਨ ਵਿਚੋਂ ਇਹ ਐਕਸਪ੍ਰੈਸ ਹਾਈਵੇ ਗੁਜਰੇਗਾ ਓਥੋਂ ਦੇ ਕਿਸਾਨਾਂ ਨੇ ਅਕਵਾਇਰ ਕੀਤੀ ਜਾ ਰਹੀ ਜਮੀਨ ਦੇ ਦਿੱਤੇ ਜਾ ਰਹੇ ਮੁਆਵਜੇ ਨੂੰ ਲੈਕੇ ਇਤਰਾਜ ਜਤਾਇਆ ਗਿਆ ਰੋਸ਼ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਆਗੂਆਂ ਸਵਿੰਦਰ ਸਿੰਘ ਚੂਤਾਲਾ ਅਤੇ ਹਰਵਿੰਦਰ ਸਿੰਘ ਖਜਾਲਾ ਨੇ ਕਿਹਾ ਕਿ ਕੇਂਦਰ ਸਰਕਾਰ ਦਿੱਲੀ ਜੰਮੂ ਕਟੜਾ ਨੈਸ਼ਨਲ ਹਾਈਵੇ ਬਣਾਉਣ ਜਾ ਰਹੀ ਹੈ ਜਿਸ ਲਈ ਜਿਥੋਂ ਜਿਥੋਂ ਵੀ ਇਹ ਹਾਈਵੇ ਲੰਘੇਗਾ ਓਥੋਂ ਓਥੋਂ ਦੀ ਜਮੀਨ ਸਰਕਾਰ ਵਲੋਂ ਅਕਵਾਇਰ ਕੀਤੀ ਜਾ ਰਹੀ ਹੈ ,ਓਹਨਾ ਕਿਹਾ ਕਿ ਸਰਕਾਰ ਹਾਈਵੇ ਜਰੂਰ ਬਣਾਵੇ ਪਰ ਇਸ ਹਾਈਵੇ ਲਈ ਜੋ ਜਮੀਨ ਅਕਵਾਇਰ ਕੀਤੀ ਜਾ ਰਹੀ ਉਸਦੇ ਲਈ ਜੋ ਮੁਆਵਜ਼ਾ ਸਰਕਾਰ ਵਲੋਂ ਦਿੱਤਾ ਜਾ ਰਿਹਾ ਹੈ ਉਹ ਇਕ ਸਾਰ ਨਹੀਂ ਦਿੱਤਾ ਜਾ ਰਿਹਾ ਕਿਸੇ ਨੂੰ ਤਾਂ 1ਕਰੋੜ ਪ੍ਰਤੀ ਏਕੜ ਦਾ ਦਿਤਾ ਜਾ ਰਿਹਾ ਹੈ

ਕਿਸੇ ਨੂੰ 50 ਲੱਖ ਦਿੱਤਾ ਜਾ ਰਿਹਾ ਹੈ ਅਤੇ ਕਿਸੇ ਨੂੰ 25 ਲੱਖ ਦਿਤਾ ਜਾ ਰਿਹਾ ਹੈ ਓਹਨਾ ਦਾ ਕਹਿਣਾ ਸੀ ਕਿ ਸਰਕਾਰ ਇਸ ਤਰ੍ਹਾਂ ਦਾ ਵਿਤਕਰਾ ਨਾ ਕਰੇ ਕਿਸਾਨਾਂ ਦਾ ਜੋ ਹੱਕ ਬਣਦਾ ਹੈ ਇੱਕ ਸਾਰ ਦਿੱਤਾ ਜਾਵੇ ਜਦੋ ਜਮੀਨ ਦਾ ਮੁੱਲ ਇਕ ਸਾਰ ਹੈ ਤਾਂ ਫਿਰ ਸਰਕਾਰ ਕਿਊ ਇਸ ਤਰ੍ਹਾਂ ਦੇ ਵਾਧੇ ਘਾਟੇ ਕਰ ਰਹੀ ਹੈ ਜਮੀਨ ਦਾ ਜੋ ਮੁੱਲ ਹੈ ਉਸ ਹਿਸਾਬ ਨਾਲ ਪੈਸੇ ਕਿਸਾਨਾਂ ਦੇ ਖ਼ਾਤਿਆ ਵਿੱਚ ਪਹਿਲਾਂ ਪਾਵੇ ਅਤੇ ਫਿਰ ਜਮੀਨ ਅਕਵਾਇਰ ਕਰੇ ਓਹਨਾ ਦਾ ਕਹਿਣਾ ਸੀ ਕਿ ਜਦ ਤਕ ਓਹਨਾ ਦੀ ਮੰਗ ਨਹੀਂ ਮੰਨੀ ਜਾਂਦੀ ਤਦ ਤਕ ਹਾਈਵੇ ਵਾਸਤੇ ਜ਼ਮੀਨਾਂ ਵਿੱਚ ਨਾ ਤਾਂ ਨਿਸ਼ਾਨੀ ਲਾਗਉਣ ਦਿੱਤੀ ਜਾਵੇਗੀ ਅਤੇ ਨਾ ਹੀ ਕੋਈ ਹੋਰ ਕੰਮ ਕਰਨ ਦਿੱਤਾ ਜਾਵੇਗਾ