Ludhiana
ਲੁਧਿਆਣਾ ‘ਚ ਪਲਾਸਟਿਕ ਫੈਕਟਰੀ ‘ਚ ਲੱਗੀ ਭਿਆਨਕ ਅੱਗ

ਲੁਧਿਆਣਾ : ਲੁਧਿਆਣਾ ਦੇ ਇਸਲਾਮ ਗੰਜ ਕੂਚਾ ਨੰਬਰ 16, ਵਿੱਚ ਸਥਿਤ ਚਾਰ ਮੰਜ਼ਿਲਾ ਪਲਾਸਟਿਕ ਫੈਕਟਰੀ ਵਿੱਚ ਵੀਰਵਾਰ ਤੜਕੇ ਭਿਆਨਕ ਅੱਗ ਲੱਗ ਗਈ।
ਦੱਸਿਆ ਜਾ ਰਿਹਾ ਹੈ ਕਿ ਅੱਗ ਚੌਥੀ ਮੰਜ਼ਿਲ ‘ਤੇ ਲੱਗੀ ਹੈ। ਸੂਚਨਾ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ ਮੌਕੇ ‘ਤੇ ਪਹੁੰਚੀਆਂ ਅਤੇ ਹੁਣ ਤੱਕ ਉਹ ਅੱਗ’ ਤੇ ਕਾਬੂ ਪਾਉਣ ‘ਚ ਜੁਟੀਆਂ ਹੋਈਆਂ ਹਨ। ਪਰ ਦੋ ਘੰਟੇ ਬੀਤ ਜਾਣ ਦੇ ਬਾਵਜੂਦ ਵੀ ਅੱਗ ‘ਤੇ ਕਾਬੂ ਨਹੀਂ ਪਾਇਆ ਜਾ ਸਕਿਆ ਹੈ।
ਥਾਣਾ ਡਵੀਜ਼ਨ ਨੰਬਰ 2 ਦੀ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ ਹੈ। ਪੁਲਿਸ ਨੇ ਫੈਕਟਰੀ ਦੇ ਆਲੇ ਦੁਆਲੇ ਦੇ ਮਕਾਨ ਖਾਲੀ ਕਰਵਾ ਦਿੱਤੇ ਹਨ।