National
ਤੇਲੰਗਾਨਾ ਵਿੱਚ ਸਵਪਨਾਲੋਕ ਕੰਪਲੈਕਸ ‘ਚ ਲੱਗੀ ਭਿਆਨਕ ਅੱਗ, 6 ਲੋਕਾਂ ਦੀ ਹੋਈ ਮੌਤ
ਤੇਲੰਗਾਨਾ ਦੇ ਸਿਕੰਦਰਾਬਾਦ ‘ਚ ਸਵਪਨਾਲੋਕ ਕੰਪਲੈਕਸ ‘ਚ ਅੱਗ ਲੱਗਣ ਕਾਰਨ 4 ਲੜਕੀਆਂ ਸਮੇਤ 6 ਦੀ ਮੌਤ ਹੋ ਗਈ। ਸਾਰੇ ਮ੍ਰਿਤਕਾਂ ਦੀ ਉਮਰ 20 ਤੋਂ 24 ਸਾਲ ਦਰਮਿਆਨ ਹੈ। ਇਹ ਸਾਰੇ ਪੰਜਵੀਂ ਮੰਜ਼ਿਲ ‘ਤੇ ਕਾਲ ਸੈਂਟਰ ਦੇ ਕਰਮਚਾਰੀ ਸਨ।
ਹਾਦਸੇ ਵਿੱਚ ਮਰਨ ਵਾਲੇ ਛੇ ਲੋਕਾਂ ਦੀ ਪਛਾਣ ਤ੍ਰਿਵੇਣੀ, ਸ਼੍ਰਵਨੀ, ਵੇਨੇਲਾ, ਪ੍ਰਮਿਲਾ, ਸ਼ਿਵਾ ਅਤੇ ਪ੍ਰਸ਼ਾਂਤ ਵਜੋਂ ਹੋਈ ਹੈ, ਜੋ ਕਾਲ ਸੈਂਟਰ ਵਿੱਚ ਕੰਮ ਕਰਦੇ ਸਨ। ਇਨ੍ਹਾਂ ਵਿੱਚੋਂ ਪ੍ਰਸ਼ਾਂਤ ਦੀ ਅਪੋਲੋ ਹਸਪਤਾਲ ਵਿੱਚ ਮੌਤ ਹੋ ਗਈ, ਜਦਕਿ ਬਾਕੀ ਪੰਜ ਦੀ ਗਾਂਧੀ ਹਸਪਤਾਲ ਵਿੱਚ ਮੌਤ ਹੋ ਗਈ।
ਅੱਗ ਅੱਠਵੀਂ ਮੰਜ਼ਿਲ ਤੋਂ ਪੰਜਵੀਂ ਮੰਜ਼ਿਲ ਤੱਕ ਪਹੁੰਚ ਗਈ
ਬਚਾਅ ਦਲ ਨੇ ਕੰਪਲੈਕਸ ‘ਚੋਂ 12 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਸੀ। ਧੂੰਏਂ ਕਾਰਨ ਸਾਹ ਲੈਣ ਵਿੱਚ ਦਿੱਕਤ ਹੋਣ ਕਾਰਨ 6 ਲੋਕ ਬੇਹੋਸ਼ ਹੋ ਗਏ ਸਨ, ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਵਧੀਕ ਡੀਸੀਪੀ ਸਈਅਦ ਰਫੀਕ ਨੇ ਦੱਸਿਆ ਕਿ ਵੀਰਵਾਰ ਸ਼ਾਮ ਸਾਢੇ ਸੱਤ ਵਜੇ ਦੇ ਕਰੀਬ ਸ਼ਾਰਟ ਸਰਕਟ ਕਾਰਨ ਅੱਗ ਲੱਗੀ। ਇਹ ਕੰਪਲੈਕਸ ਅੱਠ ਮੰਜ਼ਿਲਾ ਸੀ। ਅੱਗ ਅੱਠਵੀਂ ਮੰਜ਼ਿਲ ਤੋਂ ਸ਼ੁਰੂ ਹੋ ਕੇ ਪੰਜਵੀਂ ਮੰਜ਼ਿਲ ਤੱਕ ਫੈਲ ਗਈ। ਹਾਲਾਂਕਿ ਮੀਂਹ ਕਾਰਨ ਫਾਇਰ ਬ੍ਰਿਗੇਡ ਦੀ ਟੀਮ ਨੂੰ ਅੱਗ ਬੁਝਾਉਣ ‘ਚ ਕਾਫੀ ਮਦਦ ਮਿਲੀ।