Connect with us

National

ਸੂਰਤ ਦੇ ਹੀਰਾ ਵਪਾਰੀ ਦੀ 9 ਸਾਲ ਦੀ ਧੀ ਬਣ ਗਈ ਸੰਨਿਆਸੀ, ਜਾਣੋ ਕਿਉਂ ਲਿਆ ਅਜਿਹਾ ਫੈਂਸਲਾ

Published

on

ਸੂਰਤ ਦੇ ਹੀਰਾ ਵਪਾਰੀ ਸੰਘਵੀ ਮੋਹਨਭਾਈ ਦੀ ਪੋਤੀ ਅਤੇ ਧਨੇਸ਼-ਅਮੀ ਬੇਨ ਦੀ 9 ਸਾਲਾ ਬੇਟੀ ਦੇਵਾਂਸ਼ੀ ਨੇ ਸੰਨਿਆਸ ਲੈ ਲਿਆ । ਅੱਜ ਯਾਨੀ ਬੁੱਧਵਾਰ ਨੂੰ ਸਵੇਰੇ 6 ਵਜੇ ਤੋਂ ਉਨ੍ਹਾਂ ਦੀ ਦੀਵਾਨਗੀ ਸ਼ੁਰੂ ਹੋ ਗਈ ਹੈ। ਦੇਵਾਂਸ਼ੀ ਨੇ 35 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਜੂਦਗੀ ‘ਚ ਜੈਨਾਚਾਰੀਆ ਕੀਰਤੀਯਸ਼ਸੂਰੀਸ਼ਵਰ ਮਹਾਰਾਜ ਤੋਂ ਦੀਖਿਆ ਲਈ।

ਦੱਸ ਦੇਈਏ ਦੇਵਾਂਸ਼ੀ ਸੰਗੀਤ, ਭਰਤਨਾਟਿਅਮ ਅਤੇ ਸਕੇਟਿੰਗ ਵਿੱਚ ਮਾਹਿਰ ਹੈ ਸੂਰਤ ਵਿੱਚ ਹੀ ਦੇਵਾਂਸ਼ੀ ਦੀ ਵਰਸ਼ਿਦਾਨ ਯਾਤਰਾ ਦਾ ਆਯੋਜਨ ਕੀਤਾ ਗਿਆ ਸੀ। ਇਸ ਵਿੱਚ 4 ਹਾਥੀ, 20 ਘੋੜੇ, 11 ਊਠ ਸਨ। ਇਸ ਤੋਂ ਪਹਿਲਾਂ ਦੇਵਾਂਸ਼ੀ ਦੀ ਵਰਸ਼ਿਦਾਨ ਯਾਤਰਾ ਮੁੰਬਈ ਅਤੇ ਐਂਟਵਰਪ ਵਿੱਚ ਵੀ ਹੋਈ ਸੀ। ਦੇਵਾਂਸ਼ੀ 5 ਭਾਸ਼ਾਵਾਂ ਦੀ ਜਾਣਕਾਰ ਹੈ। ਉਹ ਸੰਗੀਤ, ਸਕੇਟਿੰਗ, ਮਾਨਸਿਕ ਗਣਿਤ ਅਤੇ ਭਰਤਨਾਟਿਅਮ ਵਿੱਚ ਮਾਹਰ ਹੈ।

ਇੱਕ ਖ਼ਬਰ ਮੁਤਾਬਿਕ 8 ਸਾਲ ਦੀ ਉਮਰ ਤੱਕ, ਦੇਵਾਂਸ਼ੀ ਨੇ 357 ਉਪਦੇਸ਼ ਦੇਖ ਕੇ, 500 ਕਿਲੋਮੀਟਰ ਪੈਦਲ ਚੱਲ ਕੇ, ਤੀਰਥਾਂ ਦੀ ਯਾਤਰਾ ਕਰਕੇ ਅਤੇ ਕਈ ਜੈਨ ਗ੍ਰੰਥਾਂ ਨੂੰ ਪੜ੍ਹ ਕੇ ਤੱਤ ਗਿਆਨ ਨੂੰ ਸਮਝ ਲਿਆ। ਦੇਵਾਂਸ਼ੀ ਦੇ ਮਾਤਾ-ਪਿਤਾ ਅਮੀ ਬੇਨ ਧਨੇਸ਼ ਭਾਈ ਸੰਘਵੀ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਨੇ ਕਦੇ ਵੀ ਟੀਵੀ ਨਹੀਂ ਦੇਖਿਆ, ਕਦੇ ਜੈਨ ਧਰਮ ਵਿੱਚ ਪਾਬੰਦੀਸ਼ੁਦਾ ਚੀਜ਼ਾਂ ਦੀ ਵਰਤੋਂ ਨਹੀਂ ਕੀਤੀ। ਨਾ ਹੀ ਕਦੇ ਉਨ੍ਹਾਂ ‘ਤੇ ਅੱਖਰਾਂ ਵਾਲੇ ਕੱਪੜੇ ਪਹਿਨੇ ਸਨ। ਦੇਵਾਂਸ਼ੀ ਨੇ ਨਾ ਸਿਰਫ਼ ਧਾਰਮਿਕ ਸਿੱਖਿਆ ਵਿੱਚ ਸਗੋਂ ਕੁਇਜ਼ ਵਿੱਚ ਵੀ ਗੋਲਡ ਮੈਡਲ ਹਾਸਲ ਕੀਤਾ। ਉਹ ਭਰਤਨਾਟਿਅਮ, ਯੋਗਾ ਵਿੱਚ ਵੀ ਨਿਪੁੰਨ ਹੈ। ਜਦੋਂ ਦੇਵਾਂਸ਼ੀ 25 ਦਿਨਾਂ ਦੀ ਹੋਈ ਤਾਂ ਉਸ ਨੇ ਨਵਕਾਰਸੀ ਦਾ ਭੋਜਨ ਲੈਣਾ ਸ਼ੁਰੂ ਕਰ ਦਿੱਤਾ। ਉਸ ਨੇ 4 ਮਹੀਨੇ ਦੀ ਉਮਰ ਤੋਂ ਹੀ ਰਾਤ ਦਾ ਖਾਣਾ ਛੱਡ ਦਿੱਤਾ ਸੀ। ਜਦੋਂ ਉਹ 8 ਮਹੀਨਿਆਂ ਦੀ ਸੀ, ਉਸਨੇ ਰੋਜ਼ਾਨਾ ਤ੍ਰਿਕਾਲ ਪੂਜਨ ਸ਼ੁਰੂ ਕੀਤਾ। ਜਦੋਂ 1 ਸਾਲ ਦੀ ਹੋ ਗਈ ਤਾਂ ਰੋਜ਼ਾਨਾ ਨਵਕਾਰ ਮੰਤਰ ਦਾ ਜਾਪ ਕਰਦੀ ਹੈ । 2 ਸਾਲ 1 ਮਹੀਨੇ ਦੀ ਉਮਰ ਤੋਂ ਉਸ ਨੇ ਗੁਰੂਆਂ ਪਾਸੋਂ ਧਾਰਮਿਕ ਸਿੱਖਿਆ ਲੈਣੀ ਸ਼ੁਰੂ ਕਰ ਦਿੱਤੀ ਅਤੇ 4 ਸਾਲ 3 ਮਹੀਨੇ ਦੀ ਉਮਰ ਤੋਂ ਹੀ ਗੁਰੂਆਂ ਕੋਲ ਰਹਿਣ ਲੱਗ ਪਈ।