Punjab
ਸੰਗਰੂਰ ਲੋਕਸਭਾ ਸੀਟ ਨੂੰ ਲੈਕੇ CM ਮਾਨ ਨੇ ਕੀਤੀ ਮੀਟਿੰਗ

3 ਅਪ੍ਰੈਲ 2024: ਸੰਗਰੂਰ ਲੋਕਸਭਾ ਸੀਟ ਨੂੰ ਲੈਕੇ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਅੱਜ ਮੀਟਿੰਗ ਕੀਤੀ ਗਈ । ਦੱਸ ਦੇਈਏ ਕਿ ਇਸ ਮੀਟਿੰਗ ਦੇ ਵਿੱਚ ਸੰਗਰੂਰ ਹਲਕੇ ਦੇ ਸਾਰੇ ਵਿਧਾਇਕ ਮੌਜੂਦ ਰਹੇ। ਇਸ ਮੀਟਿੰਗ ਦੇ ਵਿੱਚ CM ਮਾਨ ਨੇ ਸਾਰੇ ਵਿਧਾਇਕਾਂ ਤੋਂ ਸੰਗਰੂਰ ਲੋਕ ਸਭ ਸੀਟ ਦੇ ਸਬੰਧ ‘ਚ ਫੀਡਬੈਕ ਲਿਆ। ਮੀਟਿੰਗ ‘ਚ ਚੋਣ ਦੀ ਰਣਨੀਤੀ ਨੂੰ ਲੈਕੇ ਵੀ ਚਰਚਾ ਹੋਈ। CM ਮਾਨ ਨੇ ਸਾਰਿਆਂ ਨੂੰ ਸਰਕਾਰ ਦੇ ਲੋਕ ਪੱਖੀ ਫੈਸਲੇ ਲੋਕਾਂ ‘ਚ ਲੈਕੇ ਜਾਣ ਲਈ ਕਿਹਾ।
ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਇਹ ਮੀਟਿੰਗ CM ਭਗਵੰਤ ਮਾਨ ਜੀ ਦੀ ਅਗਵਾਈ ਹੇਠ ਸੰਗਰੂਰ ਲੋਕ ਸਭ ਸੀਟ ਦੇ ਸਬੰਧ ‘ਚ ਹੋਈ ਹੈ। ਇਸ ਵਿੱਚ ਸਾਡੀ ਸਾਰੀ ਸੀਨੀਅਰ ਲੀਡਰਸ਼ਿਪ ਮੌਜੂਦ ਰਹੀ ।