Connect with us

Punjab

ਜ਼ੀਰਾ : ਜਾਇਦਾਦ ਦੀ ਵੰਡ ਨੂੰ ਲੈ ਕੇ ਭਤੀਜੇ ਨੇ ਲਗਾਏ ਭੂਆ -ਫੁੱਫੜ ਤੇ ਇਲਜ਼ਾਮ, ਜਾਣੋ

Published

on

3 ਅਪ੍ਰੈਲ 2024: ਪੈਸਾ ਅਤੇ ਜਾਇਦਾਦ ਖੂਨੀ ਰਿਸ਼ਤਿਆਂ ਵਿੱਚ ਦਰਾਰ ਪੈਦਾ ਕਰ ਦਿੰਦੇ ਹਨ ਅਜਿਹਾ ਇੱਕ ਮਾਮਲਾ ਜ਼ੀਰਾ ਦੇ ਪਿੰਡ ਮੁੰਡੀ ਛੁਰੀ ਮਾਰਾਂ ਤੋਂ ਸਾਹਮਣੇ ਆਇਆ ਹੈ ਜਿੱਥੇ ਜਾਇਦਾਦ ਦੀ ਵੰਡ ਨੂੰ ਲੈ ਕੇ ਭੂਆ ਅਤੇ ਫੁੱਫੜ ਉੱਤੇ ਆਪਣੇ ਹੀ ਭਤੀਜੇ ਉੱਪਰ ਹਮਲਾ ਕਰਵਾਉਣ ਦੇ ਇਲਜ਼ਾਮ ਲੱਗੇ ਹਨ।

 

ਸਿਵਲ ਹਸਪਤਾਲ ਜ਼ੀਰਾ ਵਿਖੇ ਜੈਰੇ ਇਲਾਜ ਨੌਜਵਾਨ ਸੋਨਾ ਸਿੰਘ ਨੇ ਦੱਸਿਆ ਕੀ ਉਸ ਦੇ ਮਾਤਾ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਬੀਤੇ ਦਿਨੀ ਜਦੋਂ ਉਸ ਦਾ ਸਾਰਾ ਪਰਿਵਾਰ ਇੱਕ ਵਿਆਹ ਸਮਾਗਮ ਤੇ ਗਿਆ ਹੋਇਆ ਸੀ ਤਾਂ ਉਸ ਦੀ ਭੂਆ ਵੱਲੋਂ ਕੁਝ ਹੋਰ ਵਿਅਕਤੀਆਂ ਦੀ ਮਦਦ ਨਾਲ ਉਹਨਾਂ ਦੇ ਘਰ ਤੇ ਹਮਲਾ ਕਰ ਦਿੱਤਾ ਗਿਆ। ਜਿਸ ਵਿੱਚ ਉਸ ਦੇ ਅਤੇ ਪਿੰਡ ਦੇ ਇੱਕ ਹੋਰ ਵਿਅਕਤੀ ਦੇ ਸੱਟਾਂ ਲੱਗੀਆਂ ਹਨ । ਜਿਨ੍ਹਾਂ ਨੂੰ ਸਿਵਲ ਹਸਪਤਾਲ ਜ਼ੀਰਾ  ਵਿਖੇ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ।

 

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਜ਼ੀਰਾ ਵਿਖੇ ਤੈਨਾਤ ਡਾਕਟਰ ਹਰਮਨ ਨੇ ਦੱਸਿਆ ਕਿ ਉਨਾਂ ਕੋਲ ਤਿੰਨ ਵਿਅਕਤੀ ਇਲਾਜ ਲਈ ਆਏ ਹਨ ਜਿਨਾਂ ਦੇ ਲੜਾਈ ਦੌਰਾਨ ਸੱਟਾਂ ਲੱਗੀਆਂ ਹਨ। ਉਹਨਾਂ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ।