bettilt giriş
The decision of the Congress party to announce the face of the Chief Minister should be left as it is
Connect with us

Punjab

ਕਾਂਗਰਸ ਪਾਰਟੀ ਵਲੋਂ ਮੁਖ ਮੰਤਰੀ ਦਾ ਚੇਹਰਾ ਐਲਾਣ ਕਰਨ ਦੇ ਫੈਸਲੇ ਨੂੰ ਛੱਡ ਜਿਵੇ ਚਲ ਰਿਹਾ ਹੈ ਉਵੇਂ ਚਲਦਾ ਰਹਿਣ ਦੇਣਾ ਚਾਹੀਦਾ ਹੈ

Published

on

ਰਾਜ ਸਭਾ ਮੇਂਬਰ ਅਤੇ ਵਿਧਾਨ ਸਭਾ ਹਲਕਾ ਕਾਦੀਆ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਪ੍ਰਤਾਪ ਸਿੰਘ ਬਾਜਵਾ ਵਲੋਂ ਕਸਬਾ ਕਾਦੀਆ ਚ ਡੋਰ ਟੋ ਡੋਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਉਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਪ੍ਰਤਾਪ ਸਿੰਘ ਬਾਜਵਾ ਨੇ ਕਾਂਗਰਸ ਦੇ ਮੈਨੀਫੈਸਟੋ ਬਾਰੇ ਗੱਲ ਕਰਦੇ ਕਿਹਾ ਕਿ ਉਹਨਾਂ ਵਲੋਂ ਮੈਨੀਫੈਸਟੋ ਤਿਆਰ ਕਰ ਹਾਈ ਕਮਾਂਡ ਨੂੰ ਭੇਜਿਆ ਗਿਆ ਹੈ ਅਤੇ ਜਲਦ ਮੈਨੀਫੈਸਟੋ ਲੋਕਾਂ ਸਾਮਣੇ ਪੇਸ਼ ਹੋਵੇਗਾ ਅਤੇ ਉਹਨਾਂ ਕਿਹਾ ਕਿ ਕਾਂਗਰਸ ਦਾ ਮੈਨੀਫੈਸਟੋ ਪੰਜਾਬ ਦੀ ਸ਼ਕਲ ਬਦਲਣ ਵਾਲਾ ਮੈਨੀਫੈਸਟੋ ਹੈ |

ਇਸ ਦੇ ਨਾਲ ਹੀ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਰਾਹੁਲ ਗਾਂਧੀ ਪੰਜਾਬ ਦੀ ਫੇਰੀ ਤੇ ਆ ਰਹੇ ਹਨ ਹੋ ਸਕਦਾ ਕਾਂਗਰਸ ਪਾਰਟੀ ਆਪਣੇ ਮੁਖ ਮੰਤਰੀ ਦਾ ਚੇਹਰੇ ਦਾ ਐਲਾਨ ਕਰੇ ਲੇਕਿਨ ਪ੍ਰਤਾਪ ਬਾਜਵਾ ਨੇ ਕਿਹਾ ਕਿ ਉਹਨਾਂ ਦੀ ਨਿਜੀ ਰਾਇ ਹੈ ਕਿ ਕਾਂਗਰਸ ਨੂੰ ਮੁਖ ਮੰਤਰੀ ਦੇ ਚੇਹਰਾ ਦਾ ਐਲਾਨ ਕਰਨ ਦੇ ਫੈਸਲੇ ਨੂੰ ਛੱਡ ਜਿਵੇ ਚਲ ਰਿਹਾ ਹੈ ਉਵੇਂ ਹੀ ਚੋਣ ਪ੍ਰਚਾਰ ਚਲਦਾ ਰਹਿਣ ਦੇਣਾ ਚਾਹੀਦਾ ਹੈ | ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਸੀ ਕਿ ਪੰਜਾਬ ਚ ਹਮੇਸ਼ਾ ਚੋਣ ਪ੍ਰਚਾਰ ਚ ਪੰਜਾਬ ਚ ਸ਼ੁਰੂਆਤ ਤੇ ਸਾਈਲੈਂਟ ਵੋਟਰ ਜਿਆਦਾ ਹੈ ਅਤੇ ਆਖਰੀ ਚ ਲੋਕ ਖੁਲਕੇ ਸਾਮਣੇ ਆਉਂਦੇ ਹਨ | 

2