Connect with us

National

ਹਿਮਾਚਲ ਪ੍ਰਦੇਸ਼ ‘ਚ ਸੀਜ਼ਨ ਦੀ ਪਹਿਲੀ ਹੋਈ ਬਰਫ਼ਬਾਰੀ

Published

on

HIMACHAL PRADESH : ਲਗਭਗ ਢਾਈ ਮਹੀਨਿਆਂ ਦੇ ਸੋਕੇ ਤੋਂ ਬਾਅਦ ਐਤਵਾਰ ਨੂੰ ਹਿਮਾਚਲ ਪ੍ਰਦੇਸ਼ ‘ਚ ਸੀਜ਼ਨ ਦੀ ਪਹਿਲੀ ਬਰਫਬਾਰੀ ਹੋ ਗਈ ਹੈ । ਸੂਬੇ ਦੇ ਕਈ ਜ਼ਿਲ੍ਹਿਆਂ ‘ਚ ਉੱਚਾਈ ਵਾਲੇ ਇਲਾਕਿਆਂ ‘ਚ ਬਰਫਬਾਰੀ ਤੋਂ ਬਾਅਦ ਹੁਣ ਸੂਬੇ ‘ਚ ਬਾਰਿਸ਼ ਦੀ ਸੰਭਾਵਨਾ ਵੀ ਵਧ ਗਈ ਹੈ। ਸੂਬੇ ਭਰ ‘ਚ ਠੰਡ ਪੈ ਰਹੀ ਹੈ। ਵੱਧ ਤੋਂ ਵੱਧ ਤਾਪਮਾਨ ਵਿੱਚ ਦੋ ਤੋਂ ਪੰਜ ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ।

ਇਨ੍ਹਾਂ ਥਾਵਾਂ ‘ਤੇ ਪਈ ਬਰਫ਼ …

ਐਤਵਾਰ ਸ਼ਾਮ ਨੂੰ ਸ਼ਿਮਲਾ ਸ਼ਹਿਰ ‘ਚ ਵੀ ਬਰਫਬਾਰੀ ਹੋਈ, ਜਦਕਿ ਪਹਿਲੀ ਬਰਫਬਾਰੀ ਸਿਰਮੌਰ ਦੇ ਨਾਲ ਲੱਗਦੇ ਨੌਹਰਧਾਰ, ਚੂਰਧਾਰ ਅਤੇ ਛਿੰਜਾ ਦੇ ਨਰਕੰਡਾ, ਕੁਫਰੀ ਅਤੇ ਚੌਪਾਲ ‘ਚ ਹੋਈ। ਲਾਹੌਲ ਘਾਟੀ ਦੇ ਨਾਲ-ਨਾਲ ਰੋਹਤਾਂਗ ਸਮੇਤ ਸ਼ਿਨਕੁਲਾ, ਬਰਾਲਾਚਾ, ਕੁੰਜੁਮ ਪਾਸ ‘ਚ ਤਿੰਨ ਤੋਂ ਚਾਰ ਇੰਚ ਤਾਜ਼ਾ ਬਰਫਬਾਰੀ ਹੋਈ ਹੈ।

ਮੰਡੀ ਜ਼ਿਲੇ ਦੇ ਸ਼ਿਕਾਰੀ ਦੇਵੀ ਅਤੇ ਕਮਰੁਨਾਗ ਅਤੇ ਚੰਬਾ ਜ਼ਿਲੇ ਦੀ ਪੰਗੀ ਘਾਟੀ ‘ਚ ਵੀ ਬਰਫਬਾਰੀ ਹੋਈ। ਪੰਗੀ ਹੈੱਡਕੁਆਰਟਰ ਕਿਲਾਰ ਵਿੱਚ ਡੇਢ ਇੰਚ ਅਤੇ ਚਸਕ ਭਟੋਰੀ, ਪਰਮਾਰ ਭਟੋਰੀ, ਸੱਚ ਭਟੋਰੀ ਅਤੇ ਹੋਰ ਆਸਪਾਸ ਦੇ ਉਪਰਲੇ ਇਲਾਕਿਆਂ ਵਿੱਚ ਚਾਰ ਤੋਂ ਪੰਜ ਇੰਚ ਬਰਫਬਾਰੀ ਹੋਈ ਹੈ।