National
ਮੌਸਮ ਵਿਭਾਗ ਨੇ ਸੰਘਣੀ ਧੁੰਦ ਦਾ ਅਲਰਟ ਕੀਤਾ ਜਾਰੀ,ਜਾਣੋ ਕਿਹੜੇ-ਕਿਹੜੇ ਸੂਬਿਆਂ ‘ਚ ਦਿੱਤੀ ਚੇਤਾਵਨੀ

ਦਿੱਲੀ- ਦੇਸ਼ ਦੇ ਕਈ ਸੂਬਿਆਂ ‘ਚ ਠੰਢ ਕਾਫੀ ਵਧ ਰਹੀ ਹੈ।ਜਿਸ ਨਾਲ ਕਾਫੀ ਹੱਦ ਤੱਕ ਨੁਕਸਾਨ ਵੀ ਹੋ ਰਿਹਾ ਹੈ,ਤੁਹਾਨੂੰ ਦੱਸ ਦੇਈਏ ਕਿ ਇਸ ਦੇ ਨਾਲ ਹੀ ਰਾਜਧਾਨੀ ਦਿੱਲੀ ਵਿਚ ਸੰਘਣੀ ਧੁੰਦ ਨੇ ਦਸਤਕ ਦੇ ਦਿੱਤੀ ਹੈ।ਜਿਸ ਤੋਂ ਬਾਅਦ ਭਾਰਤ ਦੇ ਮੌਸਮ ਵਿਭਾਗ (IMD) ਨੇ ਦੇਸ਼ ਦੇ ਕਈ ਰਾਜਾਂ ਵਿੱਚ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਦੀ ਚਿਤਾਵਨੀ ਦੇ ਦਿੱਤੀ ਹੈ|
ਮਿਲੀ ਜਾਣਕਾਰੀ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ IMD ਨੇ ਅਗਲੇ 4 ਤੋਂ 5 ਦਿਨਾਂ ਦੌਰਾਨ ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਅਤੇ ਉੱਤਰ ਪ੍ਰਦੇਸ਼ ਲਈ ਸੰਘਣੀ ਧੁੰਦ ਦਾ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਅਨੁਸਾਰ ਅਗਲੇ ਤਿੰਨ ਦਿਨ ਭਾਰਤ-ਗੰਗਾ ਦੇ ਮੈਦਾਨੀ ਇਲਾਕਿਆਂ ਵਿਚ ਹੇਠਲੇ ਪੱਧਰ ‘ਤੇ ਨਮੀ ਅਤੇ ਹਲਕੀ ਹਵਾਵਾਂ ਕਾਰਨ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ, ਹਿਮਾਚਲ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ‘ਚ ਰਾਤ ਅਤੇ ਸਵੇਰ ਸਮੇਂ ਕਈ ਥਾਵਾਂ ‘ਤੇ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਦੀ ਸੰਭਾਵਨਾ ਹੈ।
ਤੁਹਾਨੂੰ ਦੱਸ ਦੇਈਏ ਕਿ ਇਸ ਧੁੰਦ ਨਾਲ ਬਹੁਤ ਹੀ ਨੁਕਸਾਨ ਹੋ ਰਿਹਾ ਜਿਵੇ ਕਿ ਸੜਕਾਂ ਤੇ ਧੁੰਦ ਕਾਰਨ ਐਕਸੀਡੈਂਟ ਬਹੁਤ ਜਿਆਦਾ ਹੋ ਰਹੇ ਹਨ,ਸਕੂਲੀ ਬਚਾਈ ਨੂੰ ਸਕੂਲ ਜਾਨ ‘ਚ ਕਾਫੀ ਦਿੱਕਤਾਂ ਆ ਰਿਹਾ ਹਨ|ਕੰਮਕਾਜ਼ ਵਾਲੇ ਆਪਣਾ ਸਮੇਂ ਸਰ ਨਹੀਂ ਪਹੁੰਚ ਪਾ ਰਹੇ ਹਨ|