Punjab
ਫਿਰੋਜ਼ਪੁਰ ਦੇ ਵਿਧਾਇਕ ਨੇ ਕਰਵਾਇਆ ਦੂਜਾ ਵਿਆਹ, ਢਾਈ ਸਾਲ ਪਹਿਲਾਂ ਹੋਈ ਸੀ ਪਹਿਲੀ ਪਤਨੀ ਦੀ ਮੌਤ

ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਣਵੀਰ ਸਿੰਘ ਭੁੱਲਰ ਨੇ ਦੂਜਾ ਵਿਆਹ ਕਰਵਾ ਲਿਆ ਹੈ। ਉਸ ਦਾ ਵਿਆਹ ਸੰਗਰੂਰ ਦੀ ਰਹਿਣ ਵਾਲੀ ਅਮਨਦੀਪ ਕੌਰ ਗੌਂਸਲ ਨਾਲ ਗੁਰਦੁਆਰਾ ਸਾਹਿਬ ਵਿਖੇ ਹੋਇਆ ਹੈ। ਵਿਧਾਇਕ ਭੁੱਲਰ ਦੀ ਪਹਿਲੀ ਪਤਨੀ ਕੁਲਰਾਜ ਕੌਰ ਦੀ ਢਾਈ ਸਾਲ ਪਹਿਲਾਂ ਮੌਤ ਹੋ ਗਈ ਸੀ। ਇਸ ਤੋਂ ਬਾਅਦ ਉਸ ਦੀ ਮਾਂ ਦਾ ਵੀ ਦਿਹਾਂਤ ਹੋ ਗਿਆ।

ਰਣਬੀਰ ਸਿੰਘ ਭੁੱਲਰ ‘ਆਪ’ ਦੇ ਸੰਸਥਾਪਕ ਮੈਂਬਰ ਰਹਿ ਚੁੱਕੇ ਹਨ। 2016 ‘ਚ ‘ਆਪ’ ‘ਚ ਸ਼ਾਮਲ ਹੋਏ। 62 ਸਾਲਾ ਰਣਬੀਰ ਸਿੰਘ ਗ੍ਰੈਜੂਏਟ ਹਨ। ਉਨ੍ਹਾਂ ਦੇ ਦੋ ਬੱਚੇ ਹਨ। ਵਿਧਾਇਕ ਭੁੱਲਰ ਦੀ ਬੇਟੀ ਵਿਦੇਸ਼ ‘ਚ ਪੜ੍ਹਾਈ ਕਰ ਰਹੀ ਹੈ ਜਦਕਿ ਪੁੱਤਰ ਉੱਚ ਸਿੱਖਿਆ ਹਾਸਲ ਕਰ ਰਿਹਾ ਹੈ।

ਸੋਸ਼ਲ ਮੀਡੀਆ ‘ਤੇ ਵਧਾਈਆਂ ਮਿਲ ਰਹੀਆਂ ਹਨ
ਵਿਧਾਇਕ ਰਣਵੀਰ ਭੁੱਲਰ ਅਤੇ ਅਮਨਦੀਪ ਕੌਰ ਗੌਂਸਲ ਦੇ ਗੁਰਦੁਆਰਾ ਸਾਹਿਬ ਵਿਖੇ ਹੋਏ ਵਿਆਹ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਲੋਕ ਉਸ ਨੂੰ ਨਵੀਂ ਸ਼ੁਰੂਆਤ ਲਈ ਸ਼ੁੱਭਕਾਮਨਾਵਾਂ ਦੇ ਰਹੇ ਹਨ।
