Haryana
ਹਰਿਆਣਾ ਦੀ ਨਾਇਬ ਸਿੰਘ ਸਰਕਾਰ ਅੱਜ ਸਾਬਤ ਕਰੇਗੀ ਬਹੁਮਤ, 11 ਵਜੇ ਤੋਂ ਸ਼ੁਰੂ ਹੋਵੇਗਾ ਸੈਸ਼ਨ
ਹਰਿਆਣਾ ਦੀ ਨਵੀਂ ਸਰਕਾਰ ਨੇ ਅੱਜ ਯਾਨੀ ਬੁੱਧਵਾਰ ਨੂੰ ਇਕ ਦਿਨਾ ਵਿਧਾਨ ਸਭਾ ਸੈਸ਼ਨ ਬੁਲਾਇਆ ਹੈ। ਸੀਐਮ ਨਾਇਬ ਸਿੰਘ ਸੈਣੀ ਸਰਕਾਰ ਸਵੇਰੇ 11 ਵਜੇ ਸਦਨ ਵਿੱਚ ਬਹੁਮਤ ਸਾਬਤ ਕਰੇਗੀ। ਹਾਲਾਂਕਿ ਸੀਐਮ ਦਾ ਦਾਅਵਾ ਹੈ ਕਿ ਉਨ੍ਹਾਂ ਕੋਲ ਸਪੱਸ਼ਟ ਬਹੁਮਤ ਹੈ। ਰਾਜਪਾਲ ਨੂੰ 48 ਵਿਧਾਇਕਾਂ ਵੱਲੋਂ ਸਮਰਥਨ ਪੱਤਰ ਸੌਂਪਿਆ ਗਿਆ ਹੈ।
ਹਰਿਆਣਾ ਦੀ ਨਾਇਬ ਸਿੰਘ ਸੈਣੀ ਦੀ ਸਰਕਾਰ ਬੁੱਧਵਾਰ ਨੂੰ ਸਦਨ ਵਿੱਚ ਬਹੁਮਤ ਪ੍ਰੀਖਿਆ ਦਾ ਸਾਹਮਣਾ ਕਰ ਰਹੀ ਹੈ। ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਨੇ ਪੰਜ ਮੰਤਰੀਆਂ ਅਤੇ ਅਧਿਕਾਰੀਆਂ ਨਾਲ ਪਹਿਲੀ ਕੈਬਨਿਟ ਮੀਟਿੰਗ ਕੀਤੀ। ਮੀਟਿੰਗ ਤੋਂ ਬਾਅਦ ਉਨ੍ਹਾਂ ਦੱਸਿਆ ਕਿ ਹਰਿਆਣਾ ਸਰਕਾਰ ਨੇ ਬੁੱਧਵਾਰ ਨੂੰ ਇੱਕ ਰੋਜ਼ਾ ਵਿਧਾਨ ਸਭਾ ਸੈਸ਼ਨ ਬੁਲਾਇਆ ਹੈ। ਸਰਕਾਰ ਸੈਸ਼ਨ ਦੌਰਾਨ ਭਰੋਸੇ ਦਾ ਵੋਟ ਮੰਗੇਗੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ 48 ਵਿਧਾਇਕਾਂ ਦੇ ਸਮਰਥਨ ਪੱਤਰ ਹਨ।
ਵਿਧਾਇਕਾਂ ਵੱਲੋਂ ਸਮਰਥਨ ਪੱਤਰ ਵੀ ਰਾਜਪਾਲ ਨੂੰ ਸੌਂਪਿਆ ਗਿਆ ਹੈ। ਇਸ ਦੇ ਨਾਲ ਹੀ ਜੇਜੇਪੀ ਦੇ 10 ਵਿਧਾਇਕਾਂ ਦੇ ਵੱਖ ਹੋਣ ਦੇ ਬਾਵਜੂਦ ਭਾਜਪਾ ਕੋਲ ਸਪੱਸ਼ਟ ਬਹੁਮਤ ਹੈ। ਭਾਜਪਾ ਕੋਲ ਕੁੱਲ 41 ਵਿਧਾਇਕ ਹਨ ਅਤੇ ਛੇ ਆਜ਼ਾਦ ਵਿਧਾਇਕਾਂ ਦਾ ਸਮਰਥਨ ਹੈ। ਰਾਜ ਵਿੱਚ 90 ਵਿਧਾਨ ਸਭਾਵਾਂ ਹਨ। ਇਸ ,ਮੁਤਾਬਿਕ ਉਨ੍ਹਾਂ ਨੂੰ ਭਰੋਸੇ ਦਾ ਵੋਟ ਹਾਸਿਲ ਕਰਨ ਲਈ 46 ਵਿਧਾਇਕਾਂ ਦੇ ਸਮਰਥਨ ਦੀ ਲੋੜ ਹੈ। ਇਸ ਦੇ ਨਾਲ ਹੀ ਕਾਂਗਰਸ ਦੇ ਵਿਧਾਇਕ ਵੀ ਸੈਸ਼ਨ ਵਿੱਚ ਪਹੁੰਚਣਗੇ। ਅਜਿਹੇ ‘ਚ ਬਹੁਮਤ ਪ੍ਰੀਖਿਆ ਦੌਰਾਨ ਹੰਗਾਮਾ ਹੋਣ ਦੇ ਆਸਾਰ ਹਨ।
ਹਰਿਆਣਾ ਦੇ ਨਵੇਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਹੁੰ ਚੁੱਕਣ ਤੋਂ ਬਾਅਦ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮਨੋਹਰ ਲਾਲ ਦੇ ਵਿਕਾਸ ਕਾਰਜਾਂ ਨੂੰ ਸਾਡੀ ਸਰਕਾਰ ਅੱਗੇ ਵਧਾਏਗੀ। ਸਾਡੀ ਕੋਸ਼ਿਸ਼ ਹੈ ਕਿ ਸਰਕਾਰ ਸਾਰੇ ਲੋਕਾਂ ਤੱਕ ਪਹੁੰਚ ਕਰੇ । ਉਨ੍ਹਾਂ ਨੇ ਕਿਹਾ ਹੈ ਕਿ ਮਨੋਹਰ ਲਾਲ ਸਰਕਾਰ ਨੇ ਹਰਿਆਣਾ ਵਨ-ਹਰਿਆਣਵੀ ਵਨ ਦੀ ਭਾਵਨਾ ਨਾਲ ਬਿਨਾਂ ਭੇਦਭਾਵ ਦੇ ਕੰਮ ਕੀਤਾ ਹੈ। ਉਸ ਨੂੰ ਅੰਤਯੋਦਿਆ ਦਾ ਦਰਸ਼ਨ ਸੀ। ਸਰਕਾਰ ਨੇ ਯੋਜਨਾਬੱਧ ਤਰੀਕੇ ਨਾਲ ਆਖਰੀ ਵਿਅਕਤੀ ਤੱਕ ਪਹੁੰਚ ਕੀਤੀ ਹੈ। ਮਨੋਹਰ ਸਰਕਾਰ ਨੇ ਕਈ ਇਤਿਹਾਸ ਰਚਿਆ ਹੈ।