Connect with us

Punjab

ਪੰਜਾਬ ਪੁਲਿਸ ਦੀ ਮੁਸਤੈਦੀ,ਅਗਵਾ ਕੀਤਾ ਬੱਚਾ ਲੱਭਿਆ ਕੁਝ ਘੰਟਿਆਂ ‘ਚ

ਪੰਜਾਬ ਪੁਲਿਸ ਦੀ ਮੁਸਤੈਦੀ ,ਅਗਵਾ ਕੀਤਾ ਬੱਚਾ ਲੱਭਿਆ ਕੁਝ ਘੰਟਿਆਂ ‘ਚ ,ਲੁਧਿਆਣਾ ਤੋਂ ਮੋਗਾ ਜ਼ਿਲ੍ਹਾ ‘ਚ ਦਾਖ਼ਲ ਹੋਏ ਸੀ ਅਗਵਾਕਾਰ

Published

on

ਪੰਜਾਬ ਪੁਲਿਸ ਦੀ ਮੁਸਤੈਦੀ 
ਅਗਵਾ ਕੀਤਾ ਬੱਚਾ ਲੱਭਿਆ ਕੁਝ ਘੰਟਿਆਂ ‘ਚ 
ਲੁਧਿਆਣਾ ਤੋਂ ਮੋਗਾ ਜ਼ਿਲ੍ਹਾ ‘ਚ ਦਾਖ਼ਲ ਹੋਏ ਸੀ ਅਗਵਾਕਾਰ 
4 ਕਰੋੜ ਦੀ ਮੰਗੀ ਸੀ ਫਿਰੌਤੀ 

2 ਦਸੰਬਰ,ਲੁਧਿਆਣਾ:ਪੰਜਾਬ ਵਿੱਚ ਵੱਧ ਰਹੀਆਂ ਵਾਰਦਾਤਾਂ ਵਿੱਚੋਂ ਇੱਕ ਕਿਡਨੈਪਿੰਗ ਕੇਸ ਸਾਹਮਣੇ ਆਇਆ ਜਿਸ ਵਿੱਚ ਪੰਜਾਬ ਪੁਲਿਸ ਨੇ ਆਪਣੀ ਖੂਬ ਕਾਰਗੁਜ਼ਾਰੀ ਦਿਖਾਈ।  ਜ਼ਿਲ੍ਹਾ ਪੁਲਿਸ ਮੋਗਾ ਦੀ ਮੁਸ਼ਤੈਦੀ ਦੇ ਚੱਲਦਿਆਂ ਲੁਧਿਆਣਾ ਤੋਂ ਅਗਵਾ ਹੋਇਆ ਦੋ ਸਾਲ ਦਾ ਬੱਚਾ ਕੁਝ ਘੰਟਿਆਂ ਵਿੱਚ ਹੀ ਬਰਾਮਦ ਕਰ ਲਿਆ ਗਿਆ ਹੈ। ਬੱਚੇ ਨੂੰ ਸਹੀ ਸਲਾਮਤ ਉਸ ਦੇ ਮਾਪਿਆਂ ਅਤੇ ਲੁਧਿਆਣਾ ਪੁਲਿਸ ਨੂੰ ਸਪੁਰਦ ਕਰ ਦਿੱਤਾ ਗਿਆ ਹੈ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਇੱਕ 2 ਸਾਲਾ ਬੱਚਾ ਵਿਨਮਰ ਗੁਪਤਾ ਪੁੱਤਰ ਪੰਕਜ ਗੁਪਤਾ ਨੂੰ 01.12.20 ਨੂੰ ਦੁਪਹਿਰ 2 ਵਜੇ, ਹਰਜਿੰਦਰ ਸਿੰਘ (ਜੋ ਕਿ ਅਗਵਾ ਕੀਤੇ ਗਏ ਬੱਚੇ ਦੇ ਪਰਿਵਾਰ ਦੇ ਨਾਲ ਡਰਾਈਵਰ ਵਜੋਂ ਕੰਮ ਕਰਦਾ ਸੀ) ਵੱਲੋਂ ਕਾਰ ਸਵਿਫਟ ਡਿਜ਼ਾਇਰ ਰੰਗ ਚਿੱਟਾ ਨੰਬਰ ਪੀਬੀ 10 ਐਫਐਲ 8134 ‘ਤੇ ਅਗਵਾ ਕਰ ਲਿਆ ਗਿਆ। ਬੱਚੇ ਦੇ ਛੱਡਣ ਬਦਲੇ 4 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ। ਇਸ ਦੌਰਾਨ ਪਤਾ ਲੱਗਿਆ ਕਿ ਅਗਵਾਕਾਰ ਲੁਧਿਆਣਾ ਤੋਂ ਫਰਾਰ ਹੋ ਗਿਆ ਹੈ ਅਤੇ ਮੋਗਾ ਜਿਲ੍ਹੇ ਵਿੱਚ ਦਾਖਲ ਹੋ ਗਿਆ ਹੈ। ਮੋਗਾ ਪੁਲਿਸ ਨੇ ਤੁਰੰਤ ਸਾਰੇ ਜਿਲ੍ਹੇ ਭਰ ਵਿਚ ਅਲਰਟ ਜਾਰੀ ਕਰ ਦਿੱਤਾ ਅਤੇ ਸਾਰੇ ਆਉਣ ਅਤੇ ਜਾਣ ਵਾਲੇ ਰਸਤਿਆਂ ਉੱਤੇ ਗੱਡੀਆਂ ਦੀ ਪ੍ਰਭਾਵਸ਼ਾਲੀ ਚੈਕਿੰਗ ਕਰਨ ਲਈ ਆਰ.ਆਰ.ਪੀ.ਆਰ.ਐੱਸ. / ਪੀ.ਸੀ.ਆਰ ਵਾਹਨਾਂ ਸਮੇਤ ਗਸ਼ਤ ਕਰ ਰਹੀਆਂ ਪਾਰਟੀਆਂ ਨੂੰ ਲਾਮਬੰਦ ਕੀਤਾ ਗਿਆ। ਅਗਵਾਕਾਰਾਂ ਉੱਤੇ ਜਦ ਪ੍ਰਭਾਵ ਪਾਇਆ ਗਿਆ ਤਾਂ ਉਹ ਉਕਤ ਸਵਿਫਟ ਡਿਜ਼ਾਇਰ ਕਾਰ ਨੂੰ ਸ਼ਾਮ ਨੂੰ ਕੋਟ ਈਸੇ ਖਾਂ ਖੇਤਰ ਵਿਚ ਛੱਡ ਗਏ।
ਉਹਨਾਂ ਦੱਸਿਆ ਕਿ ਮਿਤੀ 02.12.20 ਦੀ ਸਵੇਰ ਨੂੰ ਐਸਐਚਓ ਸਦਰ ਦੀ ਗਸ਼ਤ ਟੀਮ ਨੂੰ ਇੱਕ ਸੂਚਨਾ ਮਿਲੀ ਕਿ ਇੱਕ ਕਾਰ ਵੀਡਬਲਯੂ ਪੋਲੋ ਨੰਬਰ ਐਚਆਰ 05 ਏਐਫ 0908 ਡਗਰੂ ਰੇਲਵੇ ਕਰਾਸਿੰਗ ਦੇ ਨਜ਼ਦੀਕ ਖੜ੍ਹੀ ਮਿਲੀ ਸੀ ਜਿਸ ਵਿੱਚ ਇੱਕ ਬੱਚੇ ਨੂੰ ਕੁਝ ਰਾਹਗੀਰਾਂ ਨੇ ਇਕੱਲਾ ਪਾਇਆ ਸੀ। ਥਾਣਾ ਸਦਰ ਦੇ ਐਸਆਈ ਨਿਰਮਲਜੀਤ ਸਿੰਘ ਤੁਰੰਤ ਮੌਕੇ ‘ਤੇ ਪਹੁੰਚ ਗਏ ਅਤੇ ਉਕਤ ਅਗਵਾ ਹੋਇਆ ਬੱਚਾ ਵਿਨਮਰ ਗੁਪਤਾ ਨਿਕਲਿਆ।  ਬੱਚੇ ਨੂੰ ਸੁਰੱਖਿਅਤ ਢੰਗ ਨਾਲ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਲੁਧਿਆਣਾ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਮੋਗਾ ਪੁਲਿਸ ਮੁਲਜ਼ਮਾਂ ਨੂੰ ਫੜਨ ਲਈ ਬਹੁਤ ਨੇੜੇ ਹੈ।
ਇਸ ਅਗਵਾ ਕੀਤੇ ਗਏ ਬੱਚੇ ਨੂੰ ਐਨੀ ਜਲਦੀ ਲੱਭ ਕੇ ਪੁਲਿਸ ਨੇ ਕਾਬਿਲ-ਏ-ਤਾਰੀਫ਼ ਕੰਮ ਕੀਤਾ ਹੈ ਅਤੇ ਪੰਜਾਬ ਪੁਲਿਸ ਨੂੰ ਹਮੇਸ਼ਾ ਇਸ ਤਰ੍ਹਾਂ ਮੁਸਤੈਦ ਰਹਿਣਾ ਚਾਹੀਦਾ ਹੈ।