Gurdaspur
ਲੁਟੇਰਿਆਂ ਨੇ ਪੁਲਿਸ ਦੀ ਵਰਦੀ ਦਾ ਇਸਤੇਮਾਲ ਕਰ ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜਾਮ

ਗੁਰਦਸਪੂਰ, 30 ਜੂਨ (ਗੁਰਪ੍ਰੀਤ ਸਿੰਘ): ਦੀਨਾਨਗਰ ਦੇ ਪੈਂਦੇ ਪਿੰਡ ਝੰਡੇਚੱਕ ‘ਚ ਇਕ ਕਰਿਆਨੇ ਦੀ ਦੁਕਾਨ ਤੇ ਕੁਝ ਪੁਲਸ ਦੀ ਵਰਦੀ ‘ਚ ਅਤੇ ਕੁਝ ਬਿਨਾਂ ਵਰਦੀ ‘ਚ ਆਏ ਲੁਟੇਰਿਆਂ ਨੇ ਆਪਣੇ ਆਪ ਨੂੰ ਪੁਲਸ ਮੁਲਾਜ਼ਮ ਦੱਸ ਕੇ ਪਹਿਲਾਂ ਦੁਕਾਨ ਮਾਲਕਾਂ ਕੋਲੋਂ 50 ਹਜਾਰ ਰੁਪਏ ਲੁੱਟੇ ਅਤੇ ਬਾਅਦ ‘ਚ ਉਨ੍ਹਾਂ ਦੇ ਘਰ ‘ਚ ਦਾਖਲ ਹੋ ਕੇ ਦੁਕਾਨ ਮਾਲਕ ਦੇ ਗਲੇ ‘ਚ ਪਾਈ ਸੋਨੇ ਦੀ ਚੈਨ, 2 ਮੋਬਾਈਲ ਅਤੇ ਘਰ ‘ਚ ਲੱਗੇ ਸੀਸੀਟੀਵੀ ਕੈਮਰੇ ਦੀ ਹਾਰਡ ਡਿਸਕ ਲੈ ਕੇ ਫਰਾਰ ਹੋ ਗਏ।

ਇਸ ਮੌਕੇ ਤੇ ਦੁਕਾਨ ਮਾਲਕਾਂ ਨੇ ਦੱਸਿਆ ਕਿ ਲੁਟੇਰਿਆਂ ਨੇ ਪੁਲਸ ਮੁਲਾਜ਼ਮ ਦੱਸ ਕੇ ਕੋਲਡ ਡਰਿੰਕ ਦੀ ਬੋਤਲ ਮੰਗੀ ਸੀ ਜਦੋਂ ਹੀ ਮੈ ਉਹਨਾਂ ਨੂੰ ਕੋਲਡ-ਡ੍ਰਿੰਕ ਦਿੱਤੀ ਤਾਂ ਉਨ੍ਹਾਂ ਮੇਰੇ ਤੇ ਰਿਵਾਲਵਰ ਤਾਣ ਕੇ ਮੇਰੇ ਕੋਲੋਂ ਪੈਸੇ ਮੰਗੇ ਉਨ੍ਹਾਂ ਅਨੁਸਾਰ ਉਨ੍ਹਾਂ ਕੋਲੋਂ ਕਰੀਬ 50 ਹਜਾਰ ਰੁਪਏ ਇੱਕ ਸੋਨੇ ਦੀ ਚੇਨ 2 ਮੋਬਾਈਲ ਅਤੇ ਸੀਸੀਟੀਵੀ ਦੀ ਹਾਰਡ ਡਿਸਕ ਲੈ ਕੇ ਫਰਾਰ ਹੋ ਗਏ। ਉਨਾਂ ਦੱਸਿਆ ਕਿ ਅਸੀਂ ਉਨ੍ਹਾਂ ਦਾ ਪਿੱਛਾ ਕੀਤਾ ਤਾਂ ਉਨ੍ਹਾਂ ਨੇ ਜਦੋਂ ਹੀ ਸਾਡੇ ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦਾ ਰਿਵਾਲਵਰ ਹੇਠਾਂ ਡਿੱਗ ਗਿਆ।

ਉਧਰ ਐਸ ਪੀ ਨਵਜੋਤ ਸਿੰਘ ਨੇ ਮੌਕੇ ਤੇ ਪਹੁੰਚ ਕੇ ਘਟਨਾ ਵਾਲੀ ਜਗ੍ਹਾ ਦਾ ਜਾਇਜ਼ਾ ਲਿਆ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੁੱਝ ਹਥਿਆਰਬੰਦ ਵਿਅਕਤੀਆਂ ਨੇ ਕਰਿਆਨੇ ਦੀ ਦੁਕਾਨ ਤੇ ਲੁੱਟ ਕੀਤੀ ਹੈ ਲੁਟੇਰਿਆਂ ਦਾ ਰਿਵਾਲਵਰ ਘਟਨਾ ਵਾਲੀ ਜਗ੍ਹਾ ਤੇ ਡਿਗ ਗਿਆ ਸੀ ਜਿਸ ਨੂੰ ਕਬਜੇ ‘ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।