Punjab
ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਸੰਗਰਸ਼ ਉਲੀਕਣ ਦੀ ਤਿਆਰੀ ਚ ਹੈ – ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਬਟਾਲਾ ਦੇ ਇਤਹਾਸਿਕ ਗੁਰੂਦਵਾਰਾ ਚ ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨਾਲ ਵਿਸ਼ੇਸ ਮੀਟਿੰਗ ਕਰਨ ਪਹੁਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਸਾਰੇ ਸ਼੍ਰੋਮਣੀ ਕਮੇਟੀ ਮੈਂਬਰ ਸਾਹਿਬਾਨ ਨਾਲ ਜ਼ਰੂਰੀ ਮੀਟਿੰਗ ਕੀਤੀ ਗਈ ਹੈ ਜਦਕਿ ਉਹਨਾਂ ਵਲੋਂ ਪੰਜਾਬ ਭਰ ਚ ਹੋਰਨਾਂ ਜਗਾਹ ਤੇ ਵੀ ਐਸੀਆਂ ਮੀਟਿੰਗਾਂ ਦਾ ਸਿਲਸਿਲਾ ਉਹਨਾਂ ਵਲੋਂ ਪਿਛਲੇ ਦਿਨਾਂ ਤੋਂ ਜਾਰੀ ਹੈ ।
ਉਥੇ ਹੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਉਹਨਾਂ ਦਾ ਜੋ ਹੁਣ ਮੁਖ ਏਜੰਡਾ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਅਗਲੇ ਸੰਗਰਸ਼ ਵੱਲ ਤਿਆਰੀ ਕੀਤੀ ਜਾਵੇ ਜਿਸ ਬਾਰੇ ਵਿਚਾਰ ਚਰਚਾ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਜੇਕਰ ਬਲਾਤਕਾਰ ਅਤੇ ਕਤਲ ਦੇ ਦੋਸ਼ੀਆਂ ਨੂੰ ਸਜਾ ਮਾਫ ਹੋ ਸਕਦੀ ਹੈ ਤਾ ਜੋ ਬੰਦੀ ਸਿੰਘ ਪਿਛਲੇ 35 ਸਾਲ ਤੋਂ ਜੇਲ ਚ ਬੰਦ ਹਨ ਆਪਣੀਆਂ ਸਜ਼ਾ ਭੁਗਤ ਚੁਕੇ ਹਨ ਉਹਨਾਂ ਨੂੰ ਕੇਂਦਰ ਅਤੇ ਹੋਰਨਾਂ ਸੂਬਾ ਸਰਕਾਰਾਂ ਚਾਹੇ ਪੰਜਾਬ ਉੱਤਰ ਪ੍ਰਦੇਸ਼ ਜਾ ਦਿਲੀ ਹੋਵੇ ਉਹ ਕਿਊ ਨਹੀਂ ਰਿਹਾ ਕਰ ਰਹੀ ਅਤੇ ਉਹਨਾਂ ਕਿਹਾ ਕਿ ਉਹਨਾਂ ਵਲੋਂ ਵੱਡਾ ਸੰਗਰਸ਼ ਉਲੀਕਿਆ ਜਾ ਰਿਹਾ ਹੈ ਜਿਸ ਦਾ ਜਲਦ ਉਹ ਐਲਾਨ ਕਰੇਂਗੇ ਇਸ ਦੇ ਨਾਲ ਹੀ ਪੰਜਾਬ ਚ ਸਿੱਖ ਧਰਮ ਤੋਂ ਮਸੀਹ ਧਰਮ ਚ ਪਰਿਵਰਤਨ ਹੋ ਰਹੇ ਮਾਮਲਿਆਂ ਨੂੰ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਜ਼ਬਰੀ ਪਰਿਵਰਤਨ ਕਰਾਰ ਦਿਤਾ |
ਉਥਸੜਕ ਦੇ ਨਾਲ ਹੀ ਪੰਜਾਬ ਦੇ ਹੋਰਨਾਂ ਮਾਮਲਿਆਂ ਤੇ ਪੰਜਾਬ ਦੀ ਸੱਤਾ ਚ ਬੈਠੀ ਆਪ ਦੀ ਸਰਕਾਰਤੇ ਕਈ ਸਵਾਲ ਚੁਕੇ ਅਤੇ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਜੋ ਸ਼੍ਰੋਮਣੀ ਕਮੇਟੀ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕ ਰਹੇ ਹਨ ਉਹ ਬੇਬੁਨਿਆਦ ਹਨ |
