National
ਮਸ਼ਹੂਰ ਸੀਰੀਜ਼ ਮਨੀ ਹੀਸਟ ਦੇ ਚੋਰਾਂ ਵਾਂਗ ਕੀਤੀ ਗਈ ਦਿੱਲੀ ‘ਚ ਚੋਰੀ

ਨੈੱਟਫਲਿਕਸ ਦੀ ਮਸ਼ਹੂਰ ਸੀਰੀਜ਼ ਮਨੀ ਹੀਸਟ ਵਾਂਗ ਹੀ ਚੋਰਾਂ ਨੇ ਨਿਸ਼ਾਨਾ ਬਣਾਇਆ ਦਿੱਲੀ ਦੇ ਚਾਂਦਨੀ ਚੌਂਕ ਦੀ ਇੱਕ ਗਹਿਣਿਆਂ ਵਾਲੀ ਦੁਕਾਨ ਨੂੰ। ਚੋਰਾਂ ਨੇ ਡਰਿੱਲ ਮਸ਼ੀਨ ਦੀ ਮਦਦ ਨਾਲ ਕੰਧ ਵਿੱਚ ਪਾੜ ਪਾ ਕੇ ਲੱਖਾਂ ਦੇ ਗਹਿਣੇ ਅਤੇ ਨਕਦੀ ਉੱਤੇ ਹੱਥ ਸਾਫ਼ ਕਰ ਲਿਆ ਤੇ ਉੱਥੋਂ ਫਰਾਰ ਵੀ ਹੋ ਗਏ। ਚਹਿਲ ਪਹਿਲ ਵਾਲੇ ਇਸ ਇਲਾਕੇ ਵਿੱਚ ਇਸ ਵੱਡੀ ਵਾਰਦਾਤ ਨਾਲ ਲੋਕ ਹੈਰਾਨ ਹਨ।
ਇਸ ਘਟਨਾ ਹੋਰ ਦੁਕਾਨਦਾਰਾਂ ਨੂੰ ਵੀ ਸਹਿਮ ਵਿੱਚ ਪਾ ਦਿੱਤਾ ਹੈ। ਪਰ ਜਿਸ ਤਰੀਕੇ ਨਾਲ ਚੋਰਾਂ ਨੇ ਫ਼ਿਲਮੀ ਅੰਦਾਜ਼ ਵਿੱਚ ਲੱਖਾਂ ਰੁਪਏ ਦੀ ਚੋਰੀ ਦੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ, ਉਹ ਕਈ ਸਵਾਲ ਖੜੇ ਕਰਦਾ ਹੈ। ਸੋਨੀ ਭਰਾਵਾਂ ਨੇ ਜਦੋਂ ਦੁਕਾਨ ਦਾ ਸ਼ਟਰ ਖੋਲ੍ਹਿਆ ਤਾਂ ਹੱਕੇ ਬੱਕੇ ਰਹਿ ਗਏ ਅਤੇ ਉਨ੍ਹਾਂ ਦੇ ਹੇਠੋਂ ਜਿਵੇਂ ਜ਼ਮੀਨ ਹੀ ਖਿਸਕ ਗਈ ਹੋਵੇ।
ਫ਼ਿਲਹਾਲ ਦੁਕਾਨਦਾਰ ਮੁਤਾਬਕ ਮਾਮਲੇ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਉਧਰ ਪੁਲਿਸ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲ ਰਹੀ ਹੈ ਅਤੇ ਨਾਲ ਦੀ ਨਾਲ ਫੋਰੈਂਸਿਕ ਮਾਹਰਾਂ ਦੀ ਵੀ ਮਦਦ ਲਈ ਜਾ ਰਹੀ ਹੈ।