Connect with us

Punjab

ਨੌਜਵਾਨ ਦੀ ਸ਼ੱਕੀ ਹਾਲਤ ‘ਚ ਮੌਤ, ਪਰਿਵਾਰ ਨੇ ਲਗਾਏ ਆਰੋਪ

Published

on

deadbody goa

11 ਜਨਵਰੀ 2204:  ਬਟਾਲਾ ਦੇ ਹਲਕਾ ਸ਼੍ਰੀ ਹਰਗੋਬਿੰਦਪੁਰ ਦੇ ਅਧੀਨ ਪੈਂਦੇ ਪਿੰਡ ਚੌਧਰੀਵਾਲ ਵਿਖੇ ਅੱਜ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਦਿੰਦੇ ਹੋਏ ਸਾਬਾ ਮਸੀਹ ਪੁੱਤਰ ਮੁਬਾਰਕ ਮਸੀਹ ਅਤੇ ਉਸ ਦੀ ਪਤਨੀ ਬਲਜੀਤ ਕੌਰ ਨੇ ਦੱਸਿਆ ਕਿ ਮੇਰਾ ਲੜਕਾ ਕਾਂਸ਼ੀ ਮਸੀਹ ਉਮਰ ਕਰੀਬ 18 ਸਾਲ ਜੋ ਕਿ ਕੰਪਨੀ ਵਿੱਚ ਕੰਮ ਕਰਦਾ ਸੀ ਅਤੇ ਕੱਲ੍ਹ ਕੰਪਨੀ ਵਿੱਚੋਂ ਵਾਪਸ ਪਿੰਡ ਆਇਆ ਸੀ ਅਤੇ ਆਉਣ ਸਾਰ ਹੀ ਘਰੋਂ ਬਾਹਰ ਨੂੰ ਚਲਾ ਗਿਆ ਤੇ ਸ਼ਾਮ ਨੂੰ ਸਾਡੇ ਘਰ ਆ ਕੇ ਕਿਸੇ ਨੇ ਦੱਸਿਆ ਕਿ ਤੁਹਾਡਾ ਲੜਕਾ ਝਾੜੀਆਂ ਵਿੱਚ ਨਸ਼ੇ ਦੀ ਹਾਲਤ ਵਿੱਚ ਪਿਆ ਹੋਇਆ। ਜਦ ਅਸੀਂ ਚੁੱਕ ਕੇ ਉਸ ਨੂੰ ਘਰ ਲਿਆਂਦਾ ਤਾਂ ਕੁਝ ਸਮੇਂ ਬਾਅਦ ਹੀ ਮੇਰੇ ਲੜਕੇ ਦੀ ਮੌਤ ਹੋ ਗਈ । ਉਹਨਾਂ ਕਿਹਾ ਲੱਗਦਾ ਨਸ਼ੇ ਦੀ ਨਸ਼ੇ ਦੀ ਓਵਰਡੋਜ਼ ਲਾਉਣ ਨਾਲ ਮੌਤ ਹੋਈ ਹੈ। ਇਸ ਮੌਕੇ ਪਰਿਵਾਰਿਕ ਮੈਂਬਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜੋ ਨੌਜਵਾਨ ਇਸ ਨਸ਼ੇ ਨੂੰ ਵੇਚਣ ਦਾ ਕਾਰੋਬਾਰ ਕਰਦੇ ਹਨ ਉਹਨਾਂ ਨੂੰ ਫੜ ਕੇ ਸਲਾਖਾਂ ਪਿੱਛੇ ਕੀਤਾ ਜਾਵੇ ਤਾਂ ਜੋ ਹੋਰ ਵੀ ਮਾਵਾਂ ਦੇ ਪੁੱਤ ਨਸ਼ੇ ਦੀ ਭੇਟ ਨਾ ਚੜ੍ਹਨ।