Connect with us

Punjab

ਗੁਰਦਾਸਪੁਰ ਦੇ ਨੌਜਵਾਨ ਦੀ ਹੋਂਗਕੋਂਗ ਚ ਸਮੁੰਦਰ ਚ ਡੁੱਬਣ ਨਾਲ ਹੋਈ ਮੌਤ

Published

on

ਵਿਦੇਸ਼ ਚ ਰੋਜ਼ੀ ਰੋਟੀ ਕਮਾਉਣ ਗਏ ਬਟਾਲਾ ਦੇ ਪਿੰਡ ਹਸਨਪੂਰਾ ਦੇ ਰਹਿਣ ਵਾਲੇ ਇਕ ਪਰਿਵਾਰ ਦੇ ਜਵਾਨ ਪੁੱਤ ਦੀ ਹੋਂਗਕੋਂਗ ਚ ਹੋਈ ਮੌਤ | ਪੂਰੇ ਪਰਿਵਾਰ ਦਾ ਰੋ ਰੋ ਹਾਲ ਬੁਰਾ ਹੋਇਆ ਹੈ ਉਥੇ ਹੀ ਪਿੰਡ ਅਤੇ ਇਲਾਕੇ ਚ ਮਾਤਮ ਛਾਇਆ ਹੈ | ਉਥੇ ਹੀ ਪਰਿਵਾਰ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਅਪੀਲ ਕਰ ਰਹੇ ਹਨ ਕਿ ਮ੍ਰਿਤਕ ਬੇਟੇ ਮਲਕੀਤ ਸਿੰਘ ਦੀ ਮ੍ਰਿਤਕ ਦੇਹ ਭਾਰਤ ਲਿਆਂਦੀ ਜਾਵੇ ਤਾਂ ਜੋ ਉਹ ਉਸਦਾ ਅੰਤਿਮ ਸੰਸਕਾਰ ਕਰ ਸਕਣ |

ਬਟਾਲਾ ਦੇ ਪਿੰਡ ਹਸਨਪੂਰਾ ਦੇ ਰਹਿਣ ਵਾਲੇ 32 ਸਾਲ ਦੇ ਨੌਜਵਾਨ ਮਲਕੀਤ ਸਿੰਘ ਜੋਕਿ ਪਿਛਲੇ 7 ਸਾਲਾਂ ਤੋਂ ਹੋਂਗਕੋਂਗ ਚ ਰਹਿ ਰਿਹਾ ਸੀ ਦੇ ਘਰ ਪਰਿਵਾਰ ਨੂੰ ਪਿੱਛੇ ਬੀਤੇ ਦਿਨ ਉਸਦੇ ਨਾਲ ਰਹਿਣ ਵਾਲੇ ਪਿੰਡ ਦੇ ਹੀ ਉਸਦੇ ਸਾਥੀ ਜੋ ਹੋਂਗਕੋਂਗ ਉਸਦੇ ਨਾਲ ਰਹਿੰਦੇ ਹਨ ਕੋਲੋਂ ਇਹ ਸੁਨੇਹਾ ਮਿਲਿਆ ਕਿ ਮਲਕੀਤ ਦੀ ਸਮੁੰਦਰ ਚ ਨਹਾਉਂਦੇ ਹੋਏ ਡੁੱਬਣ ਨਾਲ ਮੌਤ ਹੋ ਗਈ ਹੈ ਉਥੇ ਹੀ ਪਰਿਵਾਰ ਦਾ ਕਹਿਣਾ ਹੈ ਉਹਨਾਂ ਲਈ ਤਾ ਇਵੇ ਹੈ ਕਿ ਜਿਵੇ ਉਸ ਦੀ ਭੇਦਭਰੇ ਹਾਲਾਤ ਚ ਮੌਤ ਹੋਈ ਹੈ ਅਤੇ ਜਿਵੇ ਹੀ ਜਵਾਨ ਪੁੱਤ ਦੀ ਮੌਤ ਦਾ ਸੁਨੇਹਾ ਮਿਲਿਆ ਤਾ ਪਰਿਵਾਰ ਤੇ ਜਿਵੇ ਕਹਿਰ ਟੁਟਿਆ ਹੋਵੇ , ਮ੍ਰਿਤਕ ਨੌਜਵਾਨ ਦੀ ਮਾਂ ਦਾ ਰੋ ਰੋ ਹਾਲ ਬੁਰਾ ਹੋਇਆ ਹੈ ਅਤੇ ਮ੍ਰਿਤਕ ਨੌਜਵਾਨ ਦੇ ਪਿਤਾ ਬਾਵਾ ਸਿੰਘ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਅਪੀਲ ਕੀਤੀ ਕਿ  ਮ੍ਰਿਤਕ ਬੇਟੇ ਮਲਕੀਤ ਸਿੰਘ ਦੀ ਮ੍ਰਿਤਕ ਦੇਹ ਭਾਰਤ ਲਿਆਂਦੀ ਜਾਵੇ ਤਾਂ ਜੋ ਉਹ ਉਸਦਾ ਅੰਤਿਮ ਸੰਸਕਾਰ ਕਰ ਸਕਣ |