Connect with us

WEATHER UPDATE

ਪੰਜਾਬ ਦੇ ਮੌਸਮ ‘ਚ ਫਿਰ ਆਵੇਗਾ ਬਦਲਾਅ, ਮੌਸਮ ਵਿਭਾਗ ਨੇ ਕੀਤਾ ਅਲਰਟ

Published

on

PUNJAB WEATHER UPDATE: ਪੰਜਾਬ ਦੇ ਮੌਸਮ ‘ਕ ਮੁੜ ਬਦਲਾਅ ਦੇਖਣ ਨੂੰ ਮਿਲੇਗਾ| ਪੰਜਾਬ ਵਿੱਚ ਗਰਮੀਆਂ ਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਮਾਰਚ ਮਹੀਨੇ ਦਾ ਅੱਧਾ ਮਹੀਨਾ ਬੀਤ ਚੁੱਕਾ ਹੈ ਅਤੇ ਸੂਬੇ ਵਿਚ ਤਾਪਮਾਨ ਵਿਚ ਅਚਾਨਕ ਵਾਧੇ ਹੋਣ ਕਾਰਨ ਗਰਮੀ ਨੇ ਕਹਿਰ ਮਚਾਇਆ ਹੈ, ਜਿਸ ਕਾਰਨ ਪੰਜਾਬ ਵਿਚ ਤਾਪਮਾਨ 30 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਹੈ।

ਪੰਜਾਬ ਵਿਚ ਸਵੇਰ ਅਤੇ ਸ਼ਾਮ ਦੀ ਹਲਕੀ ਠੰਡ ਰਹਿ ਗਈ ਹੈ| ਮੌਸਮ ਵਿਭਾਗ ਮੁਤਾਬਿਕ ਪੰਜਾਬ ‘ਚ 3-4 ਦਿਨਾਂ ਤੱਕ ਮੌਸਮ ਖੁਸ਼ਕ ਰਹੇਗਾ ਅਤੇ ਗਰਮੀ ਵਧੇਗੀ। ਇਸ ਦੌਰਾਨ ਤਾਪਮਾਨ ‘ਚ 3 ਤੋਂ 5 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਜਾਵੇਗਾ, ਜਦਕਿ ਦੁਪਹਿਰ ਸਮੇਂ ਤਾਪਮਾਨ ‘ਚ ਵਾਧਾ ਹੋਣ ਕਾਰਨ ਕੁਝ ਥਾਵਾਂ ‘ਤੇ ਹਲਕੀ ਬੂੰਦਾ-ਬਾਂਦੀ ਵੀ ਹੋ ਸਕਦੀ ਹੈ। ਮੌਸਮ ਵਿਭਾਗ ਅਨੁਸਾਰ ਮਾਰਚ ਦੇ ਅੰਤ ਵਿੱਚ ਪੰਜਾਬ ਵਿੱਚ ਲੋਕਾਂ ਨੂੰ ਆਮ ਨਾਲੋਂ ਵੱਧ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਪੰਜਾਬ ਵਿੱਚ ਸਭ ਤੋਂ ਵੱਧ ਤਾਪਮਾਨ ਫਰੀਦਕੋਟ ਵਿੱਚ ਦਰਜ ਕੀਤਾ ਗਿਆ, ਜਿੱਥੇ ਤਾਪਮਾਨ 32.3 ਡਿਗਰੀ ਸੈਲਸੀਅਸ ਹੈ । ਲੁਧਿਆਣਾ ‘ਚ ਤਾਪਮਾਨ 30.1 ਡਿਗਰੀ, ਬਠਿੰਡਾ ‘ਚ 29.6 ਡਿਗਰੀ, ਪਟਿਆਲਾ ‘ਚ 30.8 ਡਿਗਰੀ, ਬਰਨਾਲਾ ‘ਚ 29.3 ਡਿਗਰੀ, ਚੰਡੀਗੜ੍ਹ ‘ਚ 30 ਡਿਗਰੀ, ਚੰਡੀਗੜ੍ਹ ‘ਚ 30.9 ਡਿਗਰੀ, ਅੰਮ੍ਰਿਤਸਰ ‘ਚ 30.1 ਡਿਗਰੀ ਸੈਲਸੀਅਸ, ਪਟਿਆਲਾ ‘ਚ 4.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।