Connect with us

Punjab

ਬਟਾਲਾ ਦੀਪ ਚੀਮਾ ਕਤਲਕਾਂਡ ਦੀ ਇਸ ਗੈਂਗ ਨੇ ਲਈ ਜ਼ਿੰਮੇਵਾਰੀ, ਪੋਸਟ ਰਾਹੀਂ ਆਖੀ ਵੱਡੀ ਗੱਲ!

Published

on

ਪੰਜਾਬ ਦੇ ਬਟਾਲਾ ‘ਚ ਐਤਵਾਰ ਨੂੰ ਹੋਏ ਜਸਮੀਤ ਕਤਲ ਦੀ ਜ਼ਿੰਮੇਵਾਰੀ ਜੱਗੂ ਭਗਵਾਨਪੁਰੀਆ ਗੈਂਗ ਨੇ ਲਈ ਹੈ। ਇਸ ਸਬੰਧੀ ਇੱਕ ਪੋਸਟ ਪਾਈ ਗਈ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਜਸਮੀਤ ਨੇ ਬਟਾਲਾ ਦੇ ਬੇਰਿੰਗ ਕਾਲਜ ਵਿੱਚ ਵਿਦਿਆਰਥੀ ਪ੍ਰਧਾਨ ਦੀ ਚੋਣ ਮਨ੍ਹਾ ਕੀਤੇ ਜਾਣ ਦੇ ਬਾਵਜੂਦ ਲੜੀ ਸੀ। ਉਹ ਘਣਸ਼ਾਮਪੁਰੀਆ ਗੈਂਗ ਦੇ ਜ਼ੋਰ ‘ਤੇ ਪ੍ਰਧਾਨ ਬਣ ਰਿਹਾ ਸੀ। ਉਹ ਸਾਡੇ ਭਰਾ ਜੁਗਰਾਜ ਦੀ ਚੋਣ ਵਿੱਚ ਹਾਰ ਦਾ ਕਾਰਨ ਬਣਾਇਆ ਸੀ।

ਪੋਸਟ ਵਿੱਚ ਹੋਰ ਕੀ ਲਿਖਿਆ ਗਿਆ ਹੈ….
“ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਬਟਾਲਾ ਵਿਚ ਦੀਪ ਚੀਮਾ ਦਾ ਕਤਲ ਹੋਇਆ, ਉਸ ਦੀ ਜ਼ਿੰਮੇਵਾਰੀ ਮੈਂ ਹੈਰੀ ਚੱਠਾ, ਕੇਸ਼ਵ ਸ਼ਿਵਾਲਾ ਅਤੇ ਅੰਮ੍ਰਿਤ ਦਾਲਮ ਲੈਂਦੇ ਹਾਂ ਇਹ ਸਾਡੇ ਐਂਟੀ ਗੈਂਗ ਗੋਪੀ ਬੱਕਰੀ ਅਤੇ ਧੋਨੀ ਲੰਡੇ ਦਾ ਖਾਸ ਬੰਦਾ ਸੀ, ਉਨ੍ਹਾਂ ਦੇ ਕਹਿਣ ‘ਤੇ ਪ੍ਰਧਾਨ ਬਣਦਾ ਸੀ, ਇੰਨੇ ਸਾਡੇ ਭਰਾ ਜੁਗਰਾਜ ਦਾ ਬੇਰਿੰਗ ਕਾਲਜ ਦੀ ਪ੍ਰਧਾਨਗੀ ਵਿਚ ਨੁਕਸਾਨ ਕਰਵਾਇਆ ਸੀ, ਉਸ ਦੇ ਐਂਟੀ ਪ੍ਰਧਾਨ ਬਣਾਇਆ ਸੀ, ਅੱਜ ਇਸ ਨੂੰ ਇਸ ਦੀ ਸਜ਼ਾ ਮਿਲ ਗਈ ਹੈ ਤੇ ਬਾਕੀ ਵੀ ਪ੍ਰਧਾਨ ਤਿਆਰ ਰਹਿਣ, ‌ਸਿਰੋਪੇ ਉਨ੍ਹਾਂ ਨੂੰ ਵੀ ਪੈਣਗੇ, ਅਸੀਂ ਪਹਿਲਾਂ ਵੀ ਕਹਿੰਦੇ ਸੀ ਕਿ ਮਾਰ ਕੇ ਸਭ ਦੇ ਕਸੂਰ ਦੱਸਾਂਗੇ, ਜੋ ਵੀ ਸਾਡੀ ਐਂਟੀ ਗੈਂਗ ਦੀ ਹੈਲਪ ਕਰੂਗਾ, ਉਸ ਦਾ ਹਾਲ ਇਹ ਹੀ ਹੋਵੇਗਾ, ਬਾਕੀ ਸਾਡੇ ਜੱਗੂ ਵੀਰ ਦਾ ਫੋਨ ਚੱਲੇ ਜਾਂ ਨਾ ਚੱਲੇ ਕੰਮ ਇਦਾਂ ਹੁੰਦੇ ਰਹਿਣਗੇ, ਬਾਕੀ ਤਿਆਰੀ ਰੱਖੋ ਸਭ, ਪਤਾ ਨੀ ਕਿਸ ਦੀ ਮੌਤ ਕਿਥੇ ਆ ਜਾਵੇ, ਵੇਟ ਐਂਡ ਵਾਚ ਅਗਲੀ ਚੇਂਬਰ ’ਚ ਗੋਲੀ ਕਿਸ ਦੇ ਨਾਂਅ ਦੀ ਇਹ ਸਰਪ੍ਰਾਈਜ਼ ਹੀ ਆ…”

ਜ਼ਿਕਰਯੋਗ ਹੈ ਕਿ ਐਤਵਾਰ (2 ਨਵੰਬਰ) ਸ਼ਾਮ 6 ਵਜੇ ਡੇਰਾ ਬਾਬਾ ਨਾਨਕ ਰੋਡ ‘ਤੇ ਦਾਣਾ ਮੰਡੀ ਨੇੜੇ ਜਸਮੀਤ ਸਿੰਘ (40) ਦਾ ਕਤਲ ਕੀਤਾ ਗਿਆ ਸੀ। ਜਸਮੀਤ ਬਟਾਲਾ ਦੇ ਮਾਨ ਨਗਰ ਦਾ ਰਹਿਣ ਵਾਲਾ ਸੀ। ਇਸ ਘਟਨਾ ਨੂੰ ਚਾਰ ਬਾਈਕ ਸਵਾਰਾਂ ਨੇ ਅੰਜਾਮ ਦਿੱਤਾ ਸੀ। ਮੁਲਜ਼ਮਾਂ ਨੇ ਜਸਮੀਤ ਸਿੰਘ ‘ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਜੱਗੂ ਭਗਵਾਨਪੁਰੀਆ ਗੈਂਗ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ।