National
ਚੰਡੀਗੜ੍ਹ ‘ਚ ਹੁਣ ਟ੍ਰੈਫਿਕ ਪੁਲਿਸ ਨਹੀਂ ਕੱਟੇਗੀ ਚਲਾਨ
CHANDIGARH : ਚੰਡੀਗੜ੍ਹ ‘ਚ ਹੁਣ ਟ੍ਰੈਫਿਕ ਪੁਲਿਸ ਨਹੀਂ ਕੱਟੇਗੀ ਚਲਾਨ ! ਜੀ ਹਾਂ, ਹੁਣ ਟ੍ਰੈਫਿਕ ਪੁਲਿਸ ਕੋਈ ਵੀ ਵਾਹਨ ਦਾ ਵਿਚ ਰਸਤੇ ਨਹੀਂ ਕੱਟ ਸਕੇਗੀ ਚਲਾਨ , ਨਾ ਹੀ ਵਾਹਨ ਤੋਂ ਰੋਕ ਸਕੇਗੀ ਬੇਵਜਾਹ ਅਤੇ ਨਾ ਹੀ ਕਿਸੇ ਤੋਂ ਪੁੱਛਗਿੱਛ ਕਰ ਸਕੇਗੀ ਅਤੇ ਨਾ ਹੀ ਚਲਾਨ ਕਰ ਸਕੇਗੀ ਟ੍ਰੈਫਿਕ ਪੁਲਿਸ। ਇਹ ਸਾਰੀਆਂ ਹਦਾਇਤਾਂ dgp ਵੱਲੋਂ ਜਾਰੀ ਕੀਤੀ ਗਈਆਂ ਹਨ। ਹੁਣ ਚਲਾਨ ਸਿਰਫ਼ ਕੈਮਰੇ ਦੁਆਰਾ ਕੀਤੇ ਜਾਣਗੇ।
ਇਸ ਐਲਾਨ ਤੋਂ ਬਾਅਦ , ਜੇਕਰ ਕੋਈ ਵੀ ਟ੍ਰੈਫਿਕ ਪੁਲਿਸ ਕਰਮਚਾਰੀ ਕਿਸੇ ਵਿਅਕਤੀ ਦਾ ਚਲਾਨ ਕਰਦੇ ਹੋਏ ਨਜ਼ਰ ਆਇਆ ਤਾਂ ਉਸਦੇ ਖਿਲਾਫ਼ ਸਖ਼ਤ ਕਾਰਵਾਈ ਹੋਵੇਗੀ। ਕਿਉਂਕਿ ਬੀਤੇ ਦਿਨ ਟ੍ਰੈਫਿਕ ਪੁਲਿਸ ਕਰਮਚਾਰੀ ਖ਼ਿਲਾਫ਼ ਇਕ ਸ਼ਿਕਾਇਤ ਮਿਲੀ ਸੀ ਕੀ ਜਿਹੜੇ ਦੂਸਰੇ ਜਿਲਿਆਂ , ਸੂਬਿਆਂ ਦੇ ਵਿਅਕਤੀ ਚੰਡੀਗੜ੍ਹ ਆਉਂਦੇ ਹਨ ਤਾਂ ਟ੍ਰੈਫਿਕ ਪੁਲਿਸ ਦੁਆਰਾ ਰੌਕ ਕੇ ਉਨ੍ਹਾਂ ਨੂੰ ਬੇਵਜ੍ਹਾ ਰੋਕਿਆ ਜਾਂਦਾ ਹੈ ਅਤੇ ਪਰੇਸ਼ਾਨ ਕੀਤਾ ਜਾਂਦਾ ਹੈ ਅਤੇ ਪੁੱਛਗਿੱਛ ਕੀਤੀ ਜਾਂਦੀ ਹੈ।
ਦੱਸ ਦਯਿਏ ਕਿ ਚਲਾਨ ਤਾਂ ਤੁਹਾਡਾ ਹੋਵੇਗਾ ਪਰ ਇਹ ਚਲਾਨ ਟ੍ਰੈਫਿਕ ਪੁਲਿਸ ਨਹੀਂ ਸਗੋਂ ਚੰਡੀਗੜ੍ਹ ‘ਚ ਲੱਗੇ hi -tech ਕੈਮਰੇ ਰਾਹੀਂ ਕੀਤੇ ਜਾਣਗੇ। ਤਾਂ ਆਪਣੇ ਵਾਹਨ ਸਹੀ ਰਸਤੇ ਅਤੇ ਦੇਖ ਕ ਚਲਾਓ।
