Connect with us

World

ਪਾਕਿਸਤਾਨ ਦੇ ਬਲੋਚਿਸਤਾਨ ‘ਚ ਦੋ ਅੱਤਵਾਦੀ ਹਲਾਕ, ਇਕ ਜ਼+ਖ+ਮੀ

Published

on

12AUGUST 2023: ਪਾਕਿਸਤਾਨੀ ਫੌਜ ਨੇ ਬਲੋਚਿਸਤਾਨ ਦੇ ਕੇਚ ਜ਼ਿਲ੍ਹੇ ਦੇ ਮਜਾਬੰਦ ਰੇਂਜ ਖੇਤਰ ਵਿੱਚ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ। ਮੁਕਾਬਲੇ ‘ਚ ਇਕ ਅੱਤਵਾਦੀ ਜ਼ਖਮੀ ਹੋ ਗਿਆ। ‘ਡਾਨ’ ਨੇ ਪਾਕਿਸਤਾਨ ਦੇ ਮਿਲਟਰੀ ਮੀਡੀਆ ਵਿੰਗ ਦੇ ਹਵਾਲੇ ਨਾਲ ਕਿਹਾ ਕਿ ਖੁਫੀਆ ਸੂਚਨਾਵਾਂ ਦੇ ਆਧਾਰ ‘ਤੇ 10-11 ਅਗਸਤ ਨੂੰ ਕਾਰਵਾਈ ਕੀਤੀ ਗਈ ਸੀ। ਅੱਤਵਾਦੀਆਂ ਕੋਲੋਂ ਭਾਰੀ ਮਾਤਰਾ ‘ਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਹੋਇਆ ਹੈ।