National
ਵੈਸ਼ਨੋ ਦੇਵੀ ਦੀ ਯਾਤਰਾ ਮੁੜ ਹੋਈ ਬੰਦ
VAISHNO DEVI : ਵੈਸ਼ਨੋ ਦੇਵੀ ਦੀ ਯਾਤਰਾ ਮੁੜ ਤੋਂ ਬੰਦ ਹੋ ਗਈ ਹੈ। ਮਾਤਾ ਵੈਸ਼ਨੋ ਦੇਵੀ ਮੰਦਰ ਦੀ ਯਾਤਰਾ 22 ਦਿਨਾਂ ਬਾਅਦ ਬੁੱਧਵਾਰ ਯਾਨੀ 17 ਸਤੰਬਰ ਨੂੰ ਸਵੇਰੇ ਮੁੜ ਸ਼ੁਰੂ ਹੋਈ ਸੀ । ਖਰਾਬ ਮੌਸਮ ਕਾਰਨ ਹੈਲੀਕਾਪਟਰ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਸਨ, ਪਰ ਬੈਟਰੀ ਨਾਲ ਚੱਲਣ ਵਾਲੀਆਂ ਕਾਰ ਸੇਵਾਵਾਂ ਆਮ ਵਾਂਗ ਚੱਲ ਰਹੀਆਂ ਸਨ। ਦਿਨ ਦੌਰਾਨ, 2,500 ਸ਼ਰਧਾਲੂਆਂ ਨੇ ਮੰਦਰ ਦੇ ਦਰਸ਼ਨ ਕੀਤੇ ।
ਸ਼ਾਮ ਨੂੰ, ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਨੇ ਖਰਾਬ ਮੌਸਮ ਕਾਰਨ ਯਾਤਰਾ ਨੂੰ ਮੁਅੱਤਲ ਕਰ ਦਿੱਤਾ ਹੈ। ਜਿਸ ਨਾਲ ਸ਼ਰਧਾਲੂਆਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸੀ ਪਰ ਖਰਾਬ ਮੌਸਮ ਕਾਰਨ ਸ਼ਾਮ ਲੱਗਭਗ 5.30 ਵਜੇ ਤੋਂ ਯਾਤਰਾ ਨੂੰ ਇਕ ਵਾਰ ਮੁੜ ਮੁਲਤਵੀ ਕਰ ਦਿੱਤਾ ਗਿਆ।
ਸ਼ਰਾਈਨ ਬੋਰਡ ਪ੍ਰਸ਼ਾਸਨ ਵੱਲੋਂ ਸਾਂਝੇ ਕੰਟਰੋਲ ਰੂਮ ਤੋਂ ਕੀਤੇ ਐਲਾਨਾਂ ਰਾਹੀਂ ਸ਼ਰਧਾਲੂਆਂ ਨੂੰ ਯਾਤਰਾ ਮੁਲਤਵੀ ਕਰਨ ਬਾਰੇ ਵਾਰ-ਵਾਰ ਸੂਚਿਤ ਕੀਤਾ ਗਿਆ। ਐਲਾਨ ਵਿਚ ਸਪੱਸ਼ਟ ਤੌਰ ’ਤੇ ਕਿਹਾ ਗਿਆ ਸੀ ਕਿ ਜੇਕਰ ਮੌਸਮ ਸਾਫ਼ ਰਹਿੰਦਾ ਹੈ, ਤਾਂ ਯਾਤਰਾ ਵੀਰਵਾਰ ਸਵੇਰੇ ਮੁੜ ਸ਼ੁਰੂ ਕੀਤੀ ਜਾਵੇਗੀ। ਹਾਲਾਂਕਿ, ਦਰਸ਼ਨਾਂ ਦੀ ਆਸ ਲੈ ਕੇ ਯਾਤਰਾ ਰਜਿਸਟ੍ਰੇਸ਼ਨ ਰੂਮ ਦੇ ਬਾਹਰ ਇਕੱਠੇ ਹੋਏ ਸ਼ਰਧਾਲੂ ਕੁਝ ਹੱਦ ਤੱਕ ਨਿਰਾਸ਼ ਨਜ਼ਰ ਆਏ।
